09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਰੇਲ ਮੰਤਰੀ ਵਲੋਂ ਦੇਸ਼ ਦੇ ਸਭ ਤੋਂ ਵੱਡੇ ਗਤੀਸ਼ਕਤੀ 'ਮਲਟੀ ਮਾਡਲ ਕਾਰਗੋ' ਟਰਮੀਨਲ ਦਾ ਉਦਘਾਟਨ

ਅਜੀਤ ਡੈਸਕ 18-06-2025
ਨਵੀਂ ਦਿੱਲੀ, 17 ਜੂਨ (ਏਜੰਸੀ)-ਗੁੜਗਾਓਾ ਸਥਿਤ ਮਾਰੂਤੀ ਪਲਾਂਟ 'ਚ ਅੱਜ ਕੇਂਦਰੀ ਰੇਲ, ਸੂਚਨਾ ਤੇ ਪ੍ਰਸਾਰਣ, ਇਲੈਕਟ੍ਰਾਨਿਕਸ ਅਤੇ ਆਈ.ਟੀ. ਮੰਤਰੀ ਅਸ਼ਵਨੀ ਵੈਸ਼ਨਵ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੇਸ਼ ਦੇ ਸਭ ਤੋਂ ਵੱਡੇ ਗਤੀਸ਼ਕਤੀ ਮਲਟੀ ਮਾਡਲ ਕਾਰਗੋ ਟਰਮੀਨਲ ਦਾ ਉਦਘਾਟਨ ਕੀਤਾ | ਇਸ ਮੌਕੇ ਵੈਸਟਰਨ ਡੈਡੀਕੇਟਿਡ ਫਰੇਟ ਕੋਰੀਡੋਰ ਦੇ ਮਾਰੂਤੀ-ਪਾਤਲੀ ਟ੍ਰੈਕ ਦੀ ਵੀ ਸ਼ੁਰੂਆਤ ਕੀਤੀ ਗਈ | ਪ੍ਰੋਗਰਾਮ ਦੌਰਾਨ ਕਾਰਾਂ ਨਾਲ ਭਰੀ ਇਕ ਵਿਸ਼ੇਸ਼ ਮਾਲਗੱਡੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ | ਇਸ ਮੌਕੇ ਸੰਬੋਧਨ ਦੌਰਾਨ ਰੇਲ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਰੇਲ ਪਿਛਲੇ 11 ਸਾਲਾਂ 'ਚ ਵਿਲੱਖਣ ਬਦਲਾਅ ਦੀ ਗਵਾਹ ਬਣੀ ਹੈ | ਅੱਜ ਰੇਲ ਬਜਟ 2.5 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਵਿੱਤ ਵਰ੍ਹੇ 'ਚ ਲਗਭਗ 720 ਕਰੋੜ ਲੋਕਾਂ ਨੇ ਭਾਰਤੀ ਰੇਲ 'ਚ ਯਾਤਰਾ ਕੀਤੀ ਅਤੇ 1617 ਮਿਲੀਅਨ ਟਨ ਕਾਰਗੋ ਦੀ ਆਵਾਜਾਈ ਹੋਈ | ਇਸ ਉਪਲਬਧੀ ਨਾਲ ਭਾਰਤੀ ਰੇਲ ਹੁਣ ਕਾਰਗੋ ਅਤੇ ਪੈਸੰਜਰ ਲਿਫ਼ਟਿੰਗ 'ਚ ਦੁਨੀਆ 'ਚ ਦੂਜੇ ਥਾਂ 'ਤੇ ਹੈ | ਰੇਲ ਮੰਤਰੀ ਨੇ ਗਤੀਸ਼ਕਤੀ ਮਲਟੀ ਮਾਡਲ ਕਾਰਗੋ ਟਰਮੀਨਲ ਨੂੰ ਭਾਰਤ ਦੇ ਲਾਜਿਸਟਿਕਸ ਖੇਤਰ 'ਚ ਇਕ ਵੱਡੀ ਕ੍ਰਾਂਤੀ ਵਜੋਂ ਦਰਸਾਇਆ | ਉਨ੍ਹਾਂ ਕਿਹਾ ਕਿ ਡੈਡੀਕੇਟਿਡ ਫਰੇਟ ਕੋਰੀਡੋਰ ਦੇ ਪੂਰਾ ਹੋਣ ਨਾਲ ਰੋਜ਼ਾਨਾ 400 ਮਾਲਗੱਡੀਆਂ ਚੱਲ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਪਿਛਲੇ ਦੋ-ਢਾਈ ਸਾਲਾਂ 'ਚ 1200 ਤੋਂ ਵੱਧ ਨਵੇਂ ਜਨਰਲ ਡੱਬੇ ਸ਼ਾਮਿਲ ਕੀਤੇ ਗਏ ਹਨ, 50 ਹੋਰ ਨਵੀਆਂ ਨਮੋ ਭਾਰਤ ਰੇਲ ਗੱਡੀਆਂ ਬਣਾਉਣ ਦਾ ਫੈਸਲਾ ਲਿਆ ਗਿਆ ਹੈ ਤੇ ਆਉਣ ਵਾਲੇ ਸਾਲਾਂ ਵਿਚ 150 ਤੋਂ ਵੱਧ ਨਵੀਆਂ ਰੇਲ ਗੱਡੀਆਂ ਚਲਾਈ ਜਾਣਗੀਆਂ | ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ 1300 ਤੋਂ ਵੱਧ ਸਟੇਸ਼ਨਾਂ ਦਾ ਅੰਮਿ੍ਤ ਭਾਰਤ ਯੋਜਨਾ ਤਹਿਤ ਨਵੀਨੀਕਰਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚੋਂ 103 ਸਟੇਸ਼ਨਾਂ ਦਾ ਹਾਲ ਹੀ 'ਚ ਪ੍ਰਧਾਨ ਮੰਤਰੀ ਵਲੋਂ ਉਦਘਾਟਨ ਕੀਤਾ ਗਿਆ | ਤਤਕਾਲ ਟਿਕਟ ਬੁਕਿੰਗ ਨਾਲ ਜੁੜੀਆਂ ਸਮੱਸਿਆਵਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਬੋਟਸ ਰਾਹੀਂ ਟਿਕਟ ਬੁਕਿੰਗ ਰੋਕਣ ਲਈ 1 ਜੁਲਾਈ ਤੋਂ ਕੇ.ਵਾਈ.ਸੀ. ਆਧਾਰਿਤ ਬੁਕਿੰਗ ਲਾਜ਼ਮੀ ਕਰ ਦਿੱਤੀ ਗਈ ਹੈ | ਉਥੇ ਹੀ ਵਿੰਡੋ ਤੋਂ ਟਿਕਟ ਲੈਣ ਵਾਲਿਆਂ ਲਈ ਪਹਿਚਾਣ ਪੱਤਰ ਦਿਖਾਉਣਾ ਲਾਜ਼ਮੀ ਹੋਵੇਗਾ |

ਪਿਛਲੀ ਖ਼ਬਰ ਅੰਮਿ੍ਤਸਰ ਤੋਂ ਬਰਮਿੰਘਮ, ਲੰਡਨ ਤੇ ਸ਼ਾਰਜਾਹ ਉਡਾਣਾਂ ਰੱਦ ਹੋਣ ਕਾਰਨ ਯਾਤਰੀ ਖੱਜਲ-ਖੁਆਰ ਅਗਲੀ ਖ਼ਬਰ ਭਾਰਤ ਦੇ ਮੁਕਾਬਲੇ ਪਾਕਿ ਕੋਲ ਸਿਰਫ਼ 10 ਪ੍ਰਮਾਣੂ ਹਥਿਆਰ ਘੱਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।