09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਅੰਮਿ੍ਤਸਰ ਤੋਂ ਬਰਮਿੰਘਮ, ਲੰਡਨ ਤੇ ਸ਼ਾਰਜਾਹ ਉਡਾਣਾਂ ਰੱਦ ਹੋਣ ਕਾਰਨ ਯਾਤਰੀ ਖੱਜਲ-ਖੁਆਰ

ਅਜੀਤ ਡੈਸਕ 18-06-2025
ਰਾਜਾਸਾਂਸੀ (ਅੰਮਿ੍ਤਸਰ), 17 ਜੂਨ (ਹਰਦੀਪ ਸਿੰਘ ਖੀਵਾ)- ਅੰਮਿ੍ਤਸਰ ਹਵਾਈ ਅੱਡੇ ਤੋਂ ਬਰਤਾਨੀਆ (ਬਰਮਿੰਘਮ, ਲੰਡਨ) ਅਤੇ ਸ਼ਾਰਜਾਹ ਲਈ ਉਡਾਣਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ, ਇਸ ਦੇ ਨਾਲ ਹੀ ਕਾਰਗੋ ਨੂੰ ਵੀ ਨੁਕਸਾਨ ਝੱਲਣਾ ਪੈ ਰਿਹਾ ਹੈ ਤੇ ਇਥੋਂ ਕਾਰਗੋ ਦੀ ਬੁਕਿੰਗ ਕਰਵਾਉਣ ਵਾਲੇ ਵਪਾਰੀਆਂ ਦਾ ਵਿਸ਼ਵਾਸ ਖ਼ਤਮ ਹੋ ਰਿਹਾ ਹੈ | ਅੰਮਿ੍ਤਸਰ ਤੋਂ ਲੰਡਨ ਰਵਾਨਾ ਹੋਣ ਵਾਲੀ ਉਡਾਣ ਨੰਬਰ ਏ.ਆਈ. 169 ਲਗਾਤਾਰ ਰੱਦ ਹੋਣ ਕਾਰਨ ਕਾਰਗੋ ਰਾਹੀਂ ਜਾਣ ਵਾਲੇ ਮਾਲ 'ਚ ਭਾਰੀ ਮੁਸ਼ਕਿਲਾਂ ਆ ਰਹੀਆਂ ਹਨ | ਬੀਤੀ 12 ਜੂਨ ਤੋਂ ਬਾਅਦ ਅੰਮਿ੍ਤਸਰ ਤੋਂ ਬਰਮਿੰਘਮ ਤੇ ਲੰਡਨ ਅਤੇ ਸ਼ਾਰਜਾਹ ਲਈ ਨਿਰਧਾਰਿਤ ਸਮੇਂ ਅਤੇ ਦਿਨ ਤੋਂ ਉਡਾਣਾਂ ਰੱਦ ਕੀਤੀਆਂ ਜਾ ਰਹੀਆਂ ਹਨ, ਜਦੋਂਕਿ ਵਿਚ ਵਿਚਾਲੇ ਉਡਾਣਾਂ ਰਵਾਨਾ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ |

ਪਿਛਲੀ ਖ਼ਬਰ ਨਸ਼ਾ ਤਸਕਰੀ ਨੂੰ ਲੈ ਕੇ ਜਲੰਧਰ 'ਚ ਈ.ਡੀ. ਵਲੋਂ ਛਾਪੇਮਾਰੀ ਅਗਲੀ ਖ਼ਬਰ ਰੇਲ ਮੰਤਰੀ ਵਲੋਂ ਦੇਸ਼ ਦੇ ਸਭ ਤੋਂ ਵੱਡੇ ਗਤੀਸ਼ਕਤੀ 'ਮਲਟੀ ਮਾਡਲ ਕਾਰਗੋ' ਟਰਮੀਨਲ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।