ਜਲੰਧਰ, 17 ਜੂਨ (ਸ਼ਿਵ)- ਈ.ਡੀ. ਵਲੋਂ ਨਸ਼ਾ ਤਸਕਰੀ ਨਾਲ ਜੁੜੇ ਹਵਾਲਾ ਰਾਸ਼ੀ ਦੇ ਮਾਮਲੇ 'ਚ ਜਲੰਧਰ ਤੇ ਤਰਨ ਤਾਰਨ 'ਚ ਛਾਪਾ ਮਾਰਿਆ ਗਿਆ | ਜਲੰਧਰ ਵਿਚ ਈ.ਡੀ. ਦੀਆਂ ਟੀਮਾਂ ਨੇ ਅੱਜ ਸਵੇਰੇ 8 ਵਜੇ ਹੀ ਦਿਉਲ ਨਗਰ ਸਥਿਤ ਦੁਰਗਾ ਸ਼ਕਤੀ ਮੰਦਰ ਸਾਹਮਣੇ ਵਾਲੀ ਗਲੀ ਵਿਚ ਇਕ ਸੈਲੂਨ ਮਾਲਕ ਦੇ ਘਰ ਵਿਚ ਛਾਪੇਮਾਰੀ ਕੀਤੀ ਤੇ ਇਹ ਕਾਰਵਾਈ ਜਲੰਧਰ ਈ.ਡੀ. ਵਲੋਂ ਦਰਜ ਕੀਤੇ ਗਏ ਕੇਸ ਦੇ ਆਧਾਰ 'ਤੇ ਕੀਤੀ ਗਈ ਹੈ | ਈ. ਡੀ. ਸੂਤਰਾਂ ਵਲੋਂ ਇਨ੍ਹਾਂ ਛਾਪਿਆਂ ਬਾਰੇ ਪੁਸ਼ਟੀ ਕੀਤੀ ਗਈ ਹੈ | ਉਧਰ ਦੱਸਿਆ ਜਾਂਦਾ ਹੈ ਕਿ ਈ. ਡੀ. ਵਲੋਂ ਜਿਹੜੀ ਅੱਜ ਛਾਪੇਮਾਰੀ ਕੀਤੀ ਗਈ ਹੈ ਤੇ ਉਸ ਨੇ ਕਈ ਲੋਕਾਂ ਤੋਂ ਇਸ ਮਾਮਲੇ ਵਿਚ ਪੁੱਛਗਿੱਛ ਦਾ ਵੀ ਕੰਮ ਕੀਤਾ ਹੈ ਤੇ ਇਸ ਜਾਂਚ ਦਾ ਕੰਮ ਅੱਗੇ ਜਾਰੀ ਰਹਿਣ ਦੀ ਸੰਭਾਵਨਾ ਹੈ |