27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਟਰੰਪ ਦੀ ਗ਼ੈਰ-ਹਾਜ਼ਰੀ ਕਾਰਨ ਮਹੱਤਵਪੂਰਨ ਸਾਂਝੇ ਸਮਝੌਤੇ 'ਤੇ ਪਹੁੰਚਣ 'ਚ ਅਸਫ਼ਲ ਰਿਹਾ ਜੀ 7

ਅਜੀਤ ਡੈਸਕ 19-06-2025
ਕੈਨਾਨਾਸਕਿਸ (ਕੈਨੇਡਾ), 18 ਜੂਨ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਾਣ ਤੋਂ ਬਾਅਦ ਸੱਤ ਦੇਸ਼ਾਂ ਦੇ ਸਮੂਹ ਵਾਲੇ ਜੀ 7 'ਚੋਂ ਛੇ ਨੇਤਾਵਾਂ ਨੇ ਯੂਕਰੇਨ 'ਚ ਰੂਸ ਦੀ ਜੰਗ ਤੇ ਇਜ਼ਰਾਈਲ-ਈਰਾਨ ਟਕਰਾਅ 'ਤੇ ਚਰਚਾ ਕੀਤੀ ਪਰ ਉਕਤ ਤੇ ਹੋਰ ਬਹੁਤ ਸਾਰੇ ਪ੍ਰਮੁੱਖ ਮੁੱਦਿਆਂ 'ਤੇ ਵੱਡੇ ਸਮਝੌਤਿਆਂ 'ਤੇ ਪਹੁੰਚਣ 'ਚ ਅਸਫਲ ਰਹੇ | ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਯੂ.ਕੇ., ਫਰਾਂਸ, ਜਰਮਨੀ, ਇਟਲੀ ਅਤੇ ਜਾਪਾਨ ਦੇ ਉਨ੍ਹਾਂ ਦੇ ਹਮਰੁਤਬਾ ਮੰਗਲਵਾਰ ਦੇ ਅੰਤਿਮ ਸੈਸ਼ਨਾਂ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਤੇ ਨਾਟੋ ਮੁਖੀ ਮਾਰਕ ਰੁਟੇ ਨਾਲ ਸ਼ਾਮਿਲ ਹੋਏ | ਸੰਮੇਲਨ ਦੌਰਾਨ ਹੋਰ ਮੁੱਦਿਆਂ 'ਤੇ ਸਹਿਮਤੀ ਸੀ, ਪਰ ਹਾਲਾਂਕਿ ਇਹ ਸਿਖਰ ਸੰਮੇਲਨ ਪ੍ਰਮੁੱਖ ਵਿਸ਼ਵ ਵਿਆਪੀ ਚਿੰਤਾਵਾਂ 'ਤੇ ਏਕਤਾ ਦਿਖਾਉਣ ਲਈ ਸੀ, ਇਸ ਦੇ ਬਾਵਜੂਦ ਯੂਕਰੇਨ 'ਚ ਟਕਰਾਅ 'ਤੇ ਕੋਈ ਸਾਂਝਾ ਬਿਆਨ ਜਾਰੀ ਨਹੀਂ ਕੀਤਾ ਗਿਆ | ਇਕ ਸੀਨੀਅਰ ਕੈਨੇਡੀਅਨ ਅਧਿਕਾਰੀ, ਜਿਸ ਨੇ ਸਿਖਰ ਸੰਮੇਲਨ 'ਚ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ, ਨੇ ਕਿਹਾ ਕਿ ਰੂਸ-ਯੂਕਰੇਨ ਗੱਲਬਾਤ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਅਮਰੀਕਾ ਨੇ ਯੂਕਰੇਨ 'ਤੇ ਇਕ ਸਾਂਝੇ ਬਿਆਨ ਦਾ ਵਿਰੋਧ ਕੀਤਾ | ਅਧਿਕਾਰੀ ਨੇ ਕਿਹਾ ਕਿ ਇਹ ਸੋਮਵਾਰ ਨੂੰ ਸਿਖਰ ਸੰਮੇਲਨ ਦੇ ਪਹਿਲੇ ਦਿਨ ਹੀ ਸਪੱਸ਼ਟ ਹੋ ਗਿਆ ਸੀ ਕਿ ਕੋਈ ਸਾਂਝਾ ਬਿਆਨ ਨਹੀਂ ਹੋਵੇਗਾ | ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਈਰਾਨ 'ਚ ਸ਼ਾਸਨ ਤਬਦੀਲੀ ਲਈ ਦਬਾਅ ਪਾਉਣ ਵਾਲੀਆਂ ਅਮਰੀਕਾ ਤੇ ਹੋਰ ਸ਼ਕਤੀਆਂ ਵਿਰੁੱਧ ਚੇਤਾਵਨੀ ਦਿੱਤੀ, ਸੁਝਾਅ ਦਿੱਤਾ ਕਿ ਇਹ ਵੱਡੇ ਮੱਧ ਪੂਰਬ ਨੂੰ ਅਸਥਿਰ ਕਰ ਸਕਦਾ ਹੈ | ਕਾਰਨੀ ਨੇ ਮੰਗਲਵਾਰ ਸ਼ਾਮ ਨੂੰ ਆਪਣੀਆਂ ਅੰਤਿਮ ਟਿੱਪਣੀਆਂ 'ਚ ਕਿਹਾ ਕਿ ਟਰੰਪ ਮੱਧ ਪੂਰਬ 'ਚ ਅਸਾਧਾਰਨ ਸਥਿਤੀ ਕਾਰਨ ਸੰਮੇਲਨ ਤੋਂ ਜਲਦੀ ਚਲੇ ਗਏ | ਉਨ੍ਹਾਂ ਦਾ ਜਲਦੀ ਜਾਣਾ ਸੰਮੇਲਨ 'ਚ ਵਾਪਰੀ ਕਿਸੇ ਵੀ ਚੀਜ਼ ਬਾਰੇ ਨਹੀਂ ਹੈ |

ਪਿਛਲੀ ਖ਼ਬਰ ਪਾਕਿ ਦੇ ਸਭ ਤੋਂ ਵੱਡੇ ਤਰਬੇਲਾ ਡੈਮ 'ਚ ਖ਼ਤਰਨਾਕ ਪੱਧਰ ਤੱਕ ਡਿਗਿਆ ਪਾਣੀ ਅਗਲੀ ਖ਼ਬਰ ਸੂਬੇ 'ਚ ਨਿਰਧਾਰਤ ਸਮੇਂ 'ਚ 99.98 ਫ਼ੀਸਦੀ ਸੇਵਾਵਾਂ ਮੁਹੱਈਆ ਕਰਵਾਈਆਂ-ਅਮਨ ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।