26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਜੀ 7 ਸੰਮੇਲਨ 'ਚ ਮੋਦੀ ਦੀ ਮੌਜੂਦਗੀ ਭਾਰਤ ਦੀ ਵਿਸ਼ਵ ਵਿਆਪੀ ਲੀਡਰਸ਼ਿਪ ਦਾ ਪ੍ਰਤੀਬਿੰਬ-ਮਾਰਕ ਕਾਰਨੀ

ਅਜੀਤ ਡੈਸਕ 19-06-2025
ਕੈਨਾਨਾਸਕਿਸ, 18 ਜੂਨ (ਪੀ.ਟੀ.ਆਈ.)-ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਜੀ 7 ਸੰਮੇਲਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਭਾਰਤੀ ਅਰਥਵਿਵਸਥਾ ਦੇ ਆਕਾਰ ਤੇ ਗਤੀਸ਼ੀਲਤਾ ਤੇ ਭਾਰਤ ਦੁਆਰਾ ਨਿਭਾਈ ਜਾ ਰਹੀ ਲੀਡਰਸ਼ਿਪ ਦਾ ਪ੍ਰਤੀਬਿੰਬ ਹੈ | ਕਾਰਨੀ ਨੇ ਮੰਗਲਵਾਰ ਨੂੰ ਕੈਨੇਡਾ ਵਿਚ 7 ਸੰਮੇਲਨ ਦੇ ਹਾਸ਼ੀਏ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਕੀਤੀ | ਕਾਰਨੀ ਨੇ ਇੱਥੇ ਜੀ 7 ਸੰਮੇਲਨ ਦੇ ਸਮਾਪਤ ਹੋਣ 'ਤੇ ਇਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ 2018 ਤੋਂ ਹਰ ਜੀ 7 'ਚ ਸ਼ਾਮਿਲ ਹੋਏ ਹਨ, ਜੋ ਕਿ ਭਾਰਤੀ ਅਰਥਵਿਵਸਥਾ ਦੇ ਆਕਾਰ, ਭਾਰਤੀ ਅਰਥਵਿਵਸਥਾ ਦੀ ਗਤੀਸ਼ੀਲਤਾ, ਭਾਰਤੀ ਤਕਨਾਲੋਜੀ, ਜੀ 20 ਤੇ ਇਸ ਤੋਂ ਬਾਹਰ ਦੇ ਕਈ ਸਥਾਨਾਂ 'ਤੇ ਭਾਰਤ ਦੁਆਰਾ ਨਿਭਾਈ ਜਾ ਰਹੀ ਲੀਡਰਸ਼ਿਪ ਸਥਿਤੀ ਦਾ ਪ੍ਰਤੀਬਿੰਬ ਹੈ | ਇਸ ਲਈ ਜੀ 7 ਦੇ ਪ੍ਰਧਾਨ ਹੋਣ ਦੇ ਨਾਤੇ, ਉਸ ਸੰਦਰਭ 'ਚ ਪ੍ਰਧਾਨ ਮੰਤਰੀ ਦੀ ਮੇਜ਼ਬਾਨੀ ਕਰਨਾ ਪੂਰੀ ਤਰ੍ਹਾਂ ਕੁਦਰਤੀ ਹੈ, ਪੂਰੀ ਤਰ੍ਹਾਂ ਇਕਸਾਰ ਹੈ | ਮੈਨੂੰ ਪੂਰੀ ਉਮੀਦ ਹੈ ਕਿ ਪ੍ਰਧਾਨ ਮੰਤਰੀ, ਭਾਰਤ ਦੇ ਪ੍ਰਧਾਨ ਮੰਤਰੀ, ਅਗਲੇ ਸਾਲ ਵੀ ਜੀ 7 'ਚ ਸ਼ਾਮਿਲ ਹੋਣਗੇ | ਕਾਰਨੀ ਨੇ ਮੋਦੀ ਨਾਲ ਆਪਣੀ ਦੁਵੱਲੀ ਮੁਲਾਕਾਤ ਨੂੰ “ਮਹੱਤਵਪੂਰਨ” ਦੱਸਿਆ |

ਪਿਛਲੀ ਖ਼ਬਰ ਅੱਤਵਾਦ ਤੋਂ ਅੱਖਾਂ ਨਾ ਮੋੜਨ ਜੀ 7 ਦੇਸ਼-ਮੋਦੀ ਅਗਲੀ ਖ਼ਬਰ ਬਲੋਚਿਸਤਾਨ 'ਚ ਧਮਾਕੇ ਨਾਲ ਜਾਫ਼ਰ ਐਕਸਪ੍ਰੈੱਸ ਦੇ 6 ਡੱਬੇ ਪਟੜੀ ਤੋਂ ਉਤਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।