ਨਵੀਂ ਦਿੱਲੀ, 19 ਜੂਨ (ਜਗਤਾਰ ਸਿੰਘ)-ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿਚ ਦਾਖ਼ਲ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ¢ ਪੇਟ ਦੀ ਇਨਫੈਕਸ਼ਨ ਕਾਰਨ 78 ਸਾਲਾ ਕਾਂਗਰਸੀ ਆਗੂ 15 ਜੂਨ ਤੋਂ ਹਸਪਤਾਲ 'ਚ ਦਾਖਲ ਸਨ | ਹਸਪਤਾਲ ਦੇ ਚੇਅਰਮੈਨ ਡਾ. ਅਜੈ ਸਵਰੂਪ ਮੁਤਾਬਿਕ ਉਨ੍ਹਾਂ ਦੀ ਸਿਹਤ ਹੁਣ ਸਥਿਰ ਹੈ ¢ ਡਾ. ਸਵਰੂਪ ਨੇ ਕਿਹਾ ਕਿ ਛੁੱਟੀ ਮਿਲਣ ਤੋਂ ਬਾਅਦ ਵੀ ਡਾਕਟਰਾਂ ਦੀ ਟੀਮ ਵਲੋਂ ਉਨ੍ਹਾਂ ਦੀ ਨੇੜਿਓਾ ਨਿਗਰਾਨੀ ਰੱਖੀ ਜਾ ਰਹੀ ਹੈ ¢ ਡਾ. ਐਸ. ਨੰਦੀ ਤੇ ਅਮਿਤਾਭ ਯਾਦਵ ਸਮੇਤ ਸੀਨੀਅਰ ਡਾਕਟਰਾਂ ਮੁਤਾਬਿਕ ਸੋਨੀਆ ਗਾਂਧੀ ਨੇ ਇਲਾਜ ਪ੍ਰਤੀ ਸਾਕਾਰਾਤਮਿਕ ਪ੍ਰਤੀਕਿਰਿਆ ਦਿੱਤੀ ¢