18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਟਰੰਪ ਨੇ ਆਸਿਮ ਮੁਨੀਰ ਲਈ ਦੁਪਹਿਰ ਦੇ ਖਾਣੇ ਦੀ ਕੀਤੀ ਮੇਜ਼ਬਾਨੀ

ਅਜੀਤ ਡੈਸਕ 20-06-2025

ਪਾਕਿ ਫ਼ੌਜ ਮੁਖੀ ਨੇ ਕਿਹਾ, ਟਰੰਪ ਨੂੰ ਮਿਲੇ ਨੋਬਲ ਸ਼ਾਂਤੀ ਪੁਰਸਕਾਰ
ਐਸ. ਅਸ਼ੋਕ ਭÏਰਾ

ਸਾਨ ਫਰਾਂਸਿਸਕੋ, 19 ਜੂਨ- ਜਦੋਂ ਦੁਨੀਆ ਦੀਆਂ ਨਜ਼ਰਾਂ ਇਸ ਪਾਸੇ ਟਿਕੀਆਂ ਹੋਈਆਂ ਹਨ ਕਿ ਅਮਰੀਕਾ ਇਜ਼ਰਾਈਲ ਨਾਲ ਈਰਾਨ ਖ਼ਿਲਾਫ਼ ਯੁੱਧ 'ਚ ਸ਼ਾਮਿਲ ਹੁੰਦਾ ਹੈ ਕਿ ਨਹੀਂ, ਐਨ ਉਸ ਵਕਤ ਪਾਕਿਸਤਾਨ ਦੇ ਫ਼ੌਜ ਮੁਖੀ ਆਸਿਮ ਮੁਨੀਰ ਦੀ ਦੁਪਹਿਰ ਦੇ ਖਾਣੇ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਵਾਈਟ ਹਾਊਸ 'ਚ ਮੇਜ਼ਬਾਨੀ ਕਰਨਾ ਅਹਿਮ ਚਰਚਾ ਦਾ ਵਿਸ਼ਾ ਬਣਨਾ ਸੁਭਾਵਿਕ ਹੈ, ਕਿਉਂਕਿ ਪਾਕਿਸਤਾਨ ਦੀ ਕਰੀਬ ਇਕ ਹਜ਼ਾਰ ਕਿਲੋਮੀਟਰ ਸਰਹੱਦ ਈਰਾਨ ਨਾਲ ਲਗਦੀ ਹੈ ¢ ਇਹੋ ਖਾਸ ਗੱਲ ਹੈ ਕਿ ਇਹ ਮੁਲਾਕਾਤ ਉਦੋਂ ਹੋ ਰਹੀ ਹੈ, ਜਦੋਂ ਟਰੰਪ ਈਰਾਨ ਨੂੰ ਨਿਸ਼ਾਨਾ ਬਣਾਉਣ ਲਈ ਇਜ਼ਰਾਈਲ ਨਾਲ ਸ਼ਾਮਿਲ ਹੋਣ 'ਤੇ ਵਿਚਾਰ ਕਰ ਰਿਹਾ ਹੈ ¢ ਇਸੇ ਮੁਲਾਕਾਤ ਦÏਰਾਨ ਮੁਨੀਰ ਨੇ ਫਿਰ ਟਰੰਪ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਪ੍ਰਮਾਣੂ ਜੰਗ ਨੂੰ ਟਾਲਣ ਲਈ ਨੋਬਲ ਸ਼ਾਂਤੀ ਪੁਰਸਕਾਰ ਪ੍ਰਦਾਨ ਕੀਤੇ ਜਾਣ ਦੀ ਵਕਾਲਤ ਵੀ ਕੀਤੀ ¢ ਹੈਰਾਨੀ ਵਾਲੀ ਗੱਲ ਹੈ ਕਿ ਇਤਿਹਾਸ ਇਕ ਵਾਰ ਫਿਰ ਵਾਸ਼ਿੰਗਟਨ ਨੂੰ ਇਸਲਾਮਾਬਾਦ ਤੇ ਰਾਵਲਪਿੰਡੀ ਦੇ ਦਰਵਾਜ਼ੇ ਵੱਲ ਲੈ ਆਇਆ ਹੈ ¢ ਹਾਲੇ ਪਾਕਿ ਫÏਜ ਮੁਖੀ ਨਾਲ ਮੁਲਾਕਾਤ ਤੋਂ ਕੁਝ ਸਮਾਂ ਪਹਿਲਾਂ ਅਮਰੀਕਾ ਵਲੋਂ ਈਰਾਨ 'ਤੇ ਫ਼Ïਜੀ ਕਦਮ ਚੁੱਕਣ ਬਾਰੇ ਪੁੱਛੇ ਗਏ ਸਵਾਲ 'ਤੇ ਟਰੰਪ ਨੇ ਵਾਈਟ ਹਾਊਸ ਦੇ ਸੰਖੇਪ ਪ੍ਰੈੱਸ ਸੰਮੇਲਨ 'ਚ ਹੈਰਾਨੀਜਨਕ ਟਿੱਪਣੀ ਕਰਦਿਆਂ ਕਿਹਾ ਸੀ ਕਿ 'ਮੈਂ ਇਹ ਕਰ ਸਕਦਾ ਹਾਂ, ਮੈਂ ਇਹ ਨਹੀਂ ਕਰ ਸਕਦਾ! ਕੋਈ ਨਹੀਂ ਜਾਣਦਾ ਕਿ ਮੈਂ ਕੀ ਕਰਨ ਜਾ ਰਿਹਾ ਹਾਂ ¢' ਪਰ ਈਰਾਨ ਵਿਰੁੱਧ ਕਿਸੇ ਵੀ ਲੰਬੇ ਸਮੇਂ ਤੱਕ ਕੀਤੇ ਜਾਣ ਵਾਲੇ ਯਤਨਾਂ ਦਾ ਮਤਲਬ ਹੋਵੇਗਾ ਕਿ ਅਮਰੀਕਾ ਨੂੰ ਦੁਸ਼ਮਣ ਦੇਸ਼ ਤੱਕ ਜ਼ਮੀਨੀ ਪਹੁੰਚ ਦੀ ਜ਼ਰੂਰਤ ਹੋਏਗੀ ਤੇ ਇਹ ਅਜਿਹਾ ਕੁਝ ਹੈ ਜੋ ਪਾਕਿਸਤਾਨ ਪ੍ਰਦਾਨ ਕਰ ਸਕਦਾ ਹੈ ¢ ਇਸ ਦÏਰਾਨ ਵਾਈਟ ਹਾਊਸ ਦੀ ਡਿਪਟੀ ਪ੍ਰੈੱਸ ਸਕੱਤਰ ਅੰਨਾ ਕੈਲੀ ਦੁਆਰਾ ਜਾਰੀ ਬਿਆਨ ਵਿਚ ਜ਼ਿਕਰ ਕੀਤਾ ਗਿਆ ਕਿ ਟਰੰਪ ਵਲੋਂ ਪਾਕਿ ਫ਼Ïਜ ਮੁਖੀ ਨਾਲ ਮੁਲਾਕਾਤ ਕਰਨ ਦਾ ਕਾਰਨ ਇਹ ਹੈ ਕਿ ਉਸ ਨੇ ਪਿਛਲੇ ਮਹੀਨੇ ਭਾਰਤ-ਪਾਕਿ ਵਿਚਾਲੇ ਪ੍ਰਮਾਣੂ ਜੰਗ ਨੂੰ ਟਾਲਣ ਲਈ ਅਮਰੀਕੀ ਰਾਸ਼ਟਰਪਤੀ ਨੂੰ ਨੋਬਲ ਪੁਰਸਕਾਰ ਦੇਣ ਦੀ ਮੰਗ ਕੀਤੀ ¢ ਕੈਲੀ ਦੇ ਇਸ ਬਿਆਨ ਤੋਂ ਕੁਝ ਸਮੇਂ ਬਾਅਦ ਟਰੰਪ ਨੇ ਕਿਹਾ ਕਿ ਉਹ 'ਪਾਕਿਸਤਾਨ ਨੂੰ ਪਿਆਰ ਕਰਦੇ ਹਨ' ਪਰ ਨਾਲ ਹੀ ਇਹ ਵੀ ਕਿਹਾ ਕਿ ਮੋਦੀ ਬਹੁਤ ਮਜ਼ਬੂਤ ਤੇ ਚੰਗਾ ਨੇਤਾ ਹੈ | ਹਾਲਾਂਕਿ ਇਸ ਮੁਲਾਕਾਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਨਾਲ ਫ਼ੋਨ 'ਤੇ ਗੱਲ ਕੀਤੀ ਸੀ | ਜਿਸ ਦੌਰਾਨ ਉਨ੍ਹਾਂ ਨੇ ਅਮਰੀਕਾ ਦੀ ਵਿਚੋਲਗੀ ਤੋਂ ਇਨਕਾਰ ਕਰਦਿਆਂ ਦੁਹਰਾਇਆ ਕਿ ਭਾਰਤ ਨੇ ਪਾਕਿਸਤਾਨ ਦੇ ਕਹਿਣ 'ਤੇ ਜੰਗਬੰਦੀ ਕੀਤੀ ਸੀ | ਭਾਰਤ ਕਦੇ ਵੀ ਕਿਸੇ ਤੀਜੀ ਧਿਰ ਦੀ ਵਿਚੋਲਗੀ ਨੂੰ ਸਵੀਕਾਰ ਨਹੀਂ ਕਰਦਾ ਅਤੇ ਨਾ ਹੀ ਭਵਿੱਖ 'ਚ ਅਜਿਹਾ ਕਦੇ ਕਰੇਗਾ | ਦੱਸਣਯੋਗ ਹੈ ਕਿ ਆਸਿਮ ਮੁਨੀਰ ਅਮਰੀਕੀ ਫ਼Ïਜ ਦੇ 250ਵੇਂ ਜਸ਼ਨਾਂ 'ਚ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਵਿਸ਼ੇਸ਼ ਸੱਦੇ 'ਤੇ ਇਥੇ ਪੁੱਜੇ ਹੋਏ ਹਨ ¢

ਪਿਛਲੀ ਖ਼ਬਰ ਅਮਰੀਕਾ ਵਲੋਂ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਪ੍ਰਕਿਰਿਆ ਮੁੜ ਸ਼ੁਰੂ ਅਗਲੀ ਖ਼ਬਰ ਸੋਨੀਆ ਗਾਂਧੀ ਨੂੰ ਹਸਪਤਾਲ ਤੋਂ ਛੁੱਟੀ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।