18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ 51.33 ਫ਼ੀਸਦੀ ਵੋਟਿੰਗ

ਅਜੀਤ ਡੈਸਕ 20-06-2025

• ਸਖ਼ਤ ਗਰਮੀ ਕਾਰਨ ਘੱਟ ਰਹੀ ਵੋਟ ਫ਼ੀਸਦ
• ਨਤੀਜਾ 23 ਨੂੰ

ਲੁਧਿਆਣਾ, 19 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਹਲਕਾ ਪੱਛਮੀ ਜ਼ਿਮਨੀ ਚੋਣ 'ਚ ਵੋਟਾਂ ਪਾਉਣ ਦਾ ਕੰਮ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹ ਗਿਆ | ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਚਲਦਾ ਰਿਹਾ | ਪਹਿਲੇ ਦੋ ਘੰਟਿਆਂ 9 ਵਜੇ ਤੱਕ ਸਿਰਫ਼ 8.5 ਫੀਸਦੀ ਲੋਕਾਂ ਨੇ ਵੋਟ ਪਾਈ, ਜਦਕਿ 11 ਵਜੇ ਤੱਕ ਇਹ ਅੰਕੜਾ 9.75 ਫੀਸਦੀ ਅਤੇ ਬਾਅਦ ਦੁਪਹਿਰ 1 ਵਜੇ ਤੱਕ ਸਿਰਫ਼ 33.42 ਫੀਸਦੀ ਸੀ | ਵੋਟਾਂ ਦੀ ਸਮਾਪਤੀ ਉਪਰੰਤ 51.33 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ, ਜੋ ਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਦਰਜ 64 ਫ਼ੀਸਦੀ ਵੋਟਿੰਗ ਤੋਂ ਬਹੁਤ ਘੱਟ ਹੈ | ਹਲਕੇ 'ਚ ਕੁੱਲ 1,75,469 ਵੋਟਰਾਂ 'ਚੋਂ 90,088 ਪੁਰਸ਼ ਅਤੇ 85,371 ਅÏਰਤ ਵੋਟਰ ਹਨ, ਜਦਕਿ 10 ਤੀਜੇ ਲਿੰਗ ਦੇ ਵੋਟਰ ਹਨ | ਕਾਂਗਰਸੀ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਵਲੋਂ ਮਾਡਲ ਗ੍ਰਾਮ ਸਥਿਤ ਮਾਲਵਾ ਸੀਨੀਅਰ ਸੈਕੰਡਰੀ ਸਕੂਲ ਵਿਚ ਵੋਟ ਪਾਈ ਗਈ | ਇਸ ਮÏਕੇ ਉਨ੍ਹਾਂ ਦੀ ਪਤਨੀ ਮਮਤਾ ਆਸ਼ੂ ਵੀ ਮੌਜੂਦ ਸਨ, ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਵਲੋਂ ਸਰਾਭਾ ਨਗਰ ਸਥਿਤ ਗੁਰੂ ਨਾਨਕ ਪਬਲਿਕ ਸਕੂਲ ਵਿਚ ਆਪਣੇ ਪਰਿਵਾਰ ਸਮੇਤ, ਅਕਾਲੀ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਵਲੋਂ ਗੋਬਿੰਦ ਨਗਰ ਸਥਿਤ ਜੀ.ਜੀ.ਐਨ. ਸੀਨੀਅਰ ਸੈਕੰਡਰੀ ਸਕੂਲ ਵਿਚ ਆਪਣੇ ਪਰਿਵਾਰ ਸਮੇਤ ਅਤੇ ਭਾਜਪਾ ਆਗੂ ਜੀਵਨ ਗੁਪਤਾ ਵਲੋਂ ਨੌਹਰੀਆ ਮੱਲ ਜੈਨ ਸਕੂਲ, ਭਾਰਤ ਨਗਰ ਚੌਕ ਵਿਚ ਆਪਣੀ ਵੋਟ ਪਾਈ ਗਈ | ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਕੇ ਸਾਰਾ ਕੰਮ ਸ਼ਾਂਤੀਪੂਰਵਕ ਢੰਗ ਨਾਲ ਨੇਪੜੇ ਚੜ੍ਹ ਗਿਆ | ਮਾਡਲ ਗ੍ਰਾਮ ਸਥਿਤ ਮਾਲਵਾ ਸਕੂਲ ਦੇ ਬਾਹਰ 'ਆਪ' ਅਤੇ ਕਾਂਗਰਸੀ ਵਰਕਰ ਆਪਸ ਵਿਚ ਉਲਝ ਪਏ | ਇਸ ਦÏਰਾਨ ਭਾਰਤ ਭੂਸ਼ਨ ਆਸ਼ੂ ਦੀ ਪਤਨੀ ਮਮਤਾ ਆਸ਼ੂ ਅਤੇ 'ਆਪ' ਉਮੀਦਵਾਰ ਸੰਜੀਵ ਅਰੋੜਾ ਵੀ ਉਥੇ ਆ ਗਏ ਅਤੇ ਇਨ੍ਹਾਂ ਵਿਚਾਲੇ ਵੀ ਤਿੱਖੀ ਬਹਿਸ ਹੋਈ | ਮਮਤਾ ਆਸ਼ੂ ਦਾ ਕਹਿਣਾ ਸੀ ਕਿ 'ਆਪ' ਵਲੋਂ ਕੁਝ ਵਰਕਰ ਬਾਹਰੋਂ ਬੁਲਾਏ ਗਏ | ਉਨ੍ਹਾਂ ਸ਼ੱਕ ਪ੍ਰਗਟ ਕੀਤਾ ਕਿ ਇਹ ਵਰਕਰ ਜਾਅਲੀ ਵੋਟਾਂ ਭੁਗਤਾਨ ਲਈ ਬੁਲਾਏ ਗਏ, ਪਰ ਕੁਝ ਸਮੇਂ ਬਾਅਦ ਸਥਿਤੀ ਆਮ ਵਾਂਗ ਹੋ ਗਈ | ਇਥੇ ਕੁੱਝ ਲੋਕਾਂ ਵਲੋਂ ਆਪਣੀਆਂ ਵੋਟਾਂ ਕੱਟਣ ਸਬੰਧੀ ਵੀ ਪ੍ਰਸ਼ਾਸਨ ਪ੍ਰਤੀ ਰੋਸ ਪ੍ਰਗਟ ਕੀਤਾ ਗਿਆ | ਇਕ ਬਜ਼ੁਰਗ ਅÏਰਤ ਨੇ ਦੱਸਿਆ ਕਿ ਉਸ ਦੀ ਵੋਟ ਤਾਂ ਬਣ ਗਈ, ਪਰ ਉਸ ਦੇ ਪਤੀ ਦੀ ਵੋਟ ਅਧਿਕਾਰੀਆਂ ਵਲੋਂ ਕੱਟ ਦਿੱਤੀ ਗਈ ਅਤੇ ਸੰਬੰਧਿਤ ਅਧਿਕਾਰੀ ਇਸ ਸੰਬੰਧੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ | ਹਲਕੇ ਵਿਚ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਖੁਦ ਪੁਲਿਸ ਉੱਚ ਅਧਿਕਾਰੀ ਕਰ ਰਹੇ ਸਨ | ਹਾਲਾਂਕਿ ਇਸ ਚੋਣ ਵਿਚ ਕੁੱਲ 14 ਉਮੀਦਵਾਰ ਮੈਦਾਨ ਵਿਚ ਹਨ, ਪਰ ਮੁੱਖ ਮੁਕਾਬਲਾ ਕਾਂਗਰਸ, 'ਆਪ', ਭਾਜਪਾ ਅਤੇ ਅਕਾਲੀ ਦਲ ਵਿਚਾਲੇ ਹੀ ਹੈ | 'ਆਪ' ਅਤੇ ਕਾਂਗਰਸ ਦੇ ਉਮੀਦਵਾਰ ਇਕ-ਦੂਜੇ ਨੂੰ ਫਸਵੀਂ ਟੱਕਰ ਦੇ ਰਹੇ ਹਨ | ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਚੋਣ ਵਿਚ ਜਿੱਤ-ਹਾਰ ਦਾ ਫ਼ੈਸਲਾ ਸਿਰਫ਼ ਕੁਝ ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹੀ ਹੋਵੇਗਾ | ਵੋਟ ਪਾਉਣ ਸਮੇਂ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਨੇ ਦੋਸ਼ ਲਗਾਇਆ ਕਿ 'ਆਪ' ਵਲੋਂ ਇਸ ਚੋਣ ਵਿਚ ਧੱਕੇਸ਼ਾਹੀ ਕੀਤੀ ਗਈ ਹੈ ਅਤੇ ਸਰਕਾਰੀ ਮਸ਼ੀਨਰੀ ਦੀ ਵੀ ਦੁਰਵਰਤੋਂ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਵੀ ਹੱਲ ਨਹੀਂ ਨਿਕਲਿਆ, ਪਰ ਉਨ੍ਹਾਂ ਨੂੰ ਵੋਟਰਾਂ 'ਤੇ ਪੂਰਾ ਭਰੋਸਾ ਹੈ ਅਤੇ ਉਨ੍ਹਾਂ ਦੀ ਹੀ ਜਿੱਤ ਹੋਵੇਗੀ | 'ਆਪ' ਉਮੀਦਵਾਰ ਸੰਜੀਵ ਅਰੋੜਾ ਨੇ ਵੋਟ ਪਾਉਣ ਉਪਰੰਤ ਕਿਹਾ ਕਿ ਉਨ੍ਹਾਂ ਨੂੰ ਹਲਕੇ ਦੇ ਲੋਕਾਂ 'ਤੇ ਪੂਰਾ ਵਿਸ਼ਵਾਸ ਹੈ ਕਿ ਉਹ ਉਸ ਨੂੰ ਨਿਰਾਸ਼ ਨਹੀਂ ਕਰਨਗੇ | ਅਕਾਲੀ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਨੇ ਕਿਹਾ ਕਿ ਉਨ੍ਹਾਂ ਦੇ ਵਰਕਰ ਅਤੇ ਆਗੂਆਂ ਵਲੋਂ ਦਿਨ-ਰਾਤ ਉਨ੍ਹਾਂ ਲਈ ਚੋਣ ਪ੍ਰਚਾਰ ਕੀਤਾ ਗਿਆ ਹੈ, ਜਿਸ ਲਈ ਉਹ ਉਨ੍ਹਾਂ ਦੇ ਰਿਣੀ ਰਹਿਣਗੇ | ਘੁੰਮਣ ਵਲੋਂ ਵੀ ਆਪਣੀ ਜਿੱਤ ਦਾ ਦਾਅਵਾ ਕੀਤਾ ਗਿਆ | ਭਾਜਪਾ ਆਗੂ ਜੀਵਨ ਗੁਪਤਾ ਵਲੋਂ ਵੀ ਆਪਣੀ ਜਿੱਤ ਦਾ ਦਾਅਵਾ ਕੀਤਾ ਗਿਆ | ਚੋਣ ਨਤੀਜੇੇ 23 ਜੂਨ ਸੋਮਵਾਰ ਨੂੰ ਐਲਾਨੇ ਜਾਣਗੇ ਅਤੇ ਵੋਟਾਂ ਦੀ ਗਿਣਤੀ ਦਾ ਕੰਮ 23 ਜੂਨ ਸੋਮਵਾਰ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗਾ ਅਤੇ 11 ਵਜੇ ਤੱਕ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ |

ਪਿਛਲੀ ਖ਼ਬਰ ਸ਼ੀ ਜਿਨਪਿੰਗ ਤੇ ਪੁਤਿਨ ਨੇ ਤੁਰੰਤ ਜੰਗਬੰਦੀ ਲਈ ਕਿਹਾ ਅਗਲੀ ਖ਼ਬਰ ਈਰਾਨੀ ਹਮਲੇ 'ਚ ਇਜ਼ਰਾਈਲ ਦਾ ਸਭ ਤੋਂ ਵੱਡਾ ਹਸਪਤਾਲ ਤਬਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।