18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸ਼ੀ ਜਿਨਪਿੰਗ ਤੇ ਪੁਤਿਨ ਨੇ ਤੁਰੰਤ ਜੰਗਬੰਦੀ ਲਈ ਕਿਹਾ

ਅਜੀਤ ਡੈਸਕ 20-06-2025
ਬੀਜਿੰਗ/ਮਾਸਕੋ, 19 ਜੂਨ (ਪੀ.ਟੀ.ਆਈ.)-ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਈਰਾਨ 'ਤੇ ਇਜ਼ਰਾਈਲੀ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਤੇ ਖਾਸ ਕਰਕੇ ਇਜ਼ਰਾਈਲ ਵਲੋਂ ਤੁਰੰਤ ਜੰਗਬੰਦੀ ਤੇ ਨਾਗਰਿਕਾਂ 'ਤੇ ਹਮਲਿਆਂ ਨੂੰ ਖਤਮ ਕਰਨ ਦੀ ਮੰਗ ਕੀਤੀ | ਇਕ ਫ਼ੋਨ ਕਾਲ 'ਚ ਸ਼ੀ ਨੇ ਪੁਤਿਨ ਨਾਲ ਇਜ਼ਰਾਈਲ-ਈਰਾਨ ਟਕਰਾਅ 'ਤੇ ਚਰਚਾ ਕੀਤੀ ਅਤੇ ਕਿਹਾ ਕਿ ਪੱਛਮੀ ਏਸ਼ੀਆ 'ਚ ਟਕਰਾਅ ਨੂੰ ਸੁਲਝਾਉਣ ਲਈ ਜੰਗਬੰਦੀ ਇਕ ਜ਼ਰੂਰੀ ਤਰਜੀਹ ਹੈ ਅਤੇ ਅੰਤਰਰਾਸ਼ਟਰੀ ਵਿਵਾਦਾਂ ਨੂੰ ਹੱਲ ਕਰਨ ਲਈ ਤਾਕਤ ਦੀ ਵਰਤੋਂ ਸਹੀ ਤਰੀਕਾ ਨਹੀਂ ਹੈ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਈਰਾਨ ਨੂੰ ਚਿਤਾਵਨੀ ਅਤੇ ਇਜ਼ਰਾਈਲ ਵਲੋਂ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦੇ ਵਿਚਕਾਰ, ਖੇਤਰ 'ਚ ਮੌਜੂਦਾ ਟਕਰਾਅ 'ਤੇ ਇਹ ਸ਼ੀ ਦੀ ਪਹਿਲੀ ਟਿੱਪਣੀ ਸੀ |

ਪਿਛਲੀ ਖ਼ਬਰ ਅਗਲਾ ਨਿਸ਼ਾਨਾ ਖਾਮੇਨੇਈ ਹੋ ਸਕਦੇ ਹਨ-ਨੇਤਨਯਾਹੂ ਅਗਲੀ ਖ਼ਬਰ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ 51.33 ਫ਼ੀਸਦੀ ਵੋਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।