18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਅਗਲਾ ਨਿਸ਼ਾਨਾ ਖਾਮੇਨੇਈ ਹੋ ਸਕਦੇ ਹਨ-ਨੇਤਨਯਾਹੂ

ਅਜੀਤ ਡੈਸਕ 20-06-2025
ਯੇਰੂਸ਼ਲਮ, 19 ਜੂਨ (ਪੀ. ਟੀ. ਆਈ.)-ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲੀ ਹਮਲਿਆਂ ਤੋਂ ਕੋਈ ਵੀ ਬਚ
ਨਹੀਂ ਸਕਦਾ | ਨੇਤਨਯਾਹੂ ਨੇ ਇਸ਼ਾਰਾ ਕੀਤਾ ਕਿ ਈਰਾਨ ਦੇ ਸੁਪਰੀਮ ਆਗੂ ਅਯਾਤੁੱਲ੍ਹਾ ਖਾਮੇਨੇਈ ਵੀ ਨਿਸ਼ਾਨੇ 'ਤੇ ਹੋ ਸਕਦੇ ਹਨ | ਉਨ੍ਹਾਂ ਨੇ ਇਹ ਟਿੱਪਣੀਆਂ ਬੇਅਰਸ਼ੇਬਾ 'ਚ ਸੋਰੋਕਾ ਮੈਡੀਕਲ ਸੈਂਟਰ ਦੀ ਫੇਰੀ ਮੌਕੇ ਪੱਤਰਕਾਰਾਂ ਦੇ ਇਕ ਸਵਾਲ ਨੂੰ ਲੈ ਕੇ ਕੀਤੀਆਂ | ਨੇਤਨਯਾਹੂ ਨੇ ਕਿਹਾ ਕਿ ਮੈਂ ਹਦਾਇਤਾਂ ਦਿੱਤੀਆਂ ਹਨ ਕਿ ਕਿਸੇ ਨੂੰ ਵੀ ਬਖ਼ਸ਼ਿਆ ਨਾ ਜਾਵੇ | ਮੈਂ ਬੋਲਣ 'ਚ ਨਹੀਂ ਬਲਕਿ ਕਰ ਕੇ ਦਿਖਾਉਣ ਵਿਚ ਯਕੀਨ ਰੱਖਦਾ ਹਾਂ | ਉਨ੍ਹਾਂ ਕਿਹਾ ਕਿ ਜੰਗ ਦੌਰਾਨ, ਸ਼ਬਦਾਂ ਦੀ ਚੋਣ ਸਾਵਧਾਨੀ ਨਾਲ ਕਰਨੀ ਪੈਂਦੀ ਹੈ, ਜਦੋਂਕਿ ਕਾਰਵਾਈ ਸਟੀਕ ਹੋਣੀ ਚਾਹੀਦੀ ਹੈ | ਸਾਰੇ ਬਦਲ ਖੁੱਲ੍ਹੇ ਹਨ |

ਪਿਛਲੀ ਖ਼ਬਰ 'ਆਪ੍ਰੇਸ਼ਨ ਸਿੰਧੂ' ਤਹਿਤ ਈਰਾਨ ਤੋਂ 110 ਵਿਦਿਆਰਥੀ ਸੁਰੱਖਿਅਤ ਲਿਆਂਦੇ ਅਗਲੀ ਖ਼ਬਰ ਸ਼ੀ ਜਿਨਪਿੰਗ ਤੇ ਪੁਤਿਨ ਨੇ ਤੁਰੰਤ ਜੰਗਬੰਦੀ ਲਈ ਕਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।