18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

'ਆਪ੍ਰੇਸ਼ਨ ਸਿੰਧੂ' ਤਹਿਤ ਈਰਾਨ ਤੋਂ 110 ਵਿਦਿਆਰਥੀ ਸੁਰੱਖਿਅਤ ਲਿਆਂਦੇ

ਅਜੀਤ ਡੈਸਕ 20-06-2025

ਨਵੀਂ ਦਿੱਲੀ, 19 ਜੂਨ (ਜਗਤਾਰ ਸਿੰਘ)-ਈਰਾਨ-ਇਜ਼ਰਾਈਲ ਵਿਚਕਾਰ ਚੱਲ ਰਹੇ ਸੰਘਰਸ਼ ਦੇ ਮੱਦੇਨਜ਼ਰ ਦੋਵੇਂ ਦੇਸ਼ਾਂ 'ਚ ਰਹਿ ਰਹੇ ਲੋਕ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ ¢ ਇਸੇ ਦਰਮਿਆਨ ਈਰਾਨ ਦੀ ਰਾਜਧਾਨੀ ਤਹਿਰਾਨ ਵਿਚ ਵੀ ਕਈ ਭਾਰਤੀ ਫਸੇ ਹੋਏ ਹਨ, ਜਿਨ੍ਹਾਂ ਨੂੰ ਭਾਰਤ ਸਰਕਾਰ ਦੇ 'ਆਪ੍ਰੇਸ਼ਨ ਸਿੰਧੂ' ਦੇ ਤਹਿਤ ਵਾਪਸ ਲਿਆਂਦਾ ਜਾ ਰਿਹਾ ਹੈ ¢ ਤਹਿਰਾਨ 'ਚੋਂ 110 ਭਾਰਤੀ ਨਾਗਰਿਕਾਂ ਨੂੰ ਅਰਮੀਨੀਆ ਦੇ ਰਸਤੇ ਕੱਢਿਆ ਗਿਆ, ਜਿਸ ਤੋਂ ਬਾਅਦ ਉਡਾਣ ਰਾਹੀਂ ਉਨ੍ਹਾਂ ਨੂੰ ਦਿੱਲੀ ਲਿਆਂਦਾ ਗਿਆ ¢ ਤਹਿਰਾਨ ਤੋਂ ਪਰਤੇ ਵਿਦਿਆਰਥੀਆਂ ਨੇ ਦੱਸਿਆ ਕਿ ਉਥੇ ਦੀ ਸਥਿਤੀ ਕਾਫ਼ੀ ਗੰਭੀਰ ਬਣੀ ਹੋਈ ਹੈ ਪਰ ਭਾਰਤ ਸਰਕਾਰ ਉਨ੍ਹਾਂ ਨੂੰ ਸਮਾਂ ਰਹਿੰਦੇ ਹੀ ਉਥੋਂ ਸੁਰੱਖਿਅਤ ਵਾਪਸ ਲੈ ਆਈ | ਇਸ ਦੇ ਲਈ ਉਨ੍ਹਾਂ ਭਾਰਤ ਸਰਕਾਰ ਦਾ ਧੰਨਵਾਦ ਕਰਨ ਦੇ ਨਾਲ ਹੀ ਹੋਰਨਾ ਫਸੇ ਭਾਰਤੀ ਲੋਕਾਂ ਨੂੰ ਸੁਰੱਖਿਅਤ ਲਿਆਉਣ ਦੀ ਅਪੀਲ ਵੀ ਕੀਤੀ ਹੈ ¢ ਈਰਾਨ ਤੋਂ 'ਆਪ੍ਰੇਸ਼ਨ ਸਿੰਧੂ' ਦੇ ਤਹਿਤ ਲਿਆਂਦੇ ਗਏ ਭਾਰਤੀ ਨਾਗਰਿਕਾਂ 'ਚੋਂ 90 ਜੰਮੂ ਕਸ਼ਮੀਰ ਨਾਲ ਸੰਬੰਧਿਤ ਹਨ ¢ ਈਰਾਨ ਤੋਂ ਪਰਤੇ ਕੁਝ ਵਿਦਿਆਰਥੀਆਂ ਨੇ ਉਥੇ ਦੇ ਭਿਆਨਕ ਹਾਲਾਤ ਨੂੰ ਸਾਂਝਾ ਕਰਦਿਆਂ ਦੱਸਿਆ ਕਿ, ਸਾਨੂੰ ਇੰਝ ਪ੍ਰਤੀਤ ਹੋ ਰਿਹਾ ਸੀ ਕਿ ਅਸੀਂ ਹੁਣ ਜ਼ਿੰਦਾ ਨਹੀਂ ਬਚ ਸਕਾਂਗੇ, ਪਰ ਭਾਰਤ ਸਰਕਾਰ ਦੇ ਯਤਨਾਂ ਸਦਕਾ ਅਸੀਂ ਸੁਰੱਖਿਅਤ ਇੱਥੇ ਪੁੱਜ ਗਏ ਹਾਂ ¢

ਪਿਛਲੀ ਖ਼ਬਰ ਸਹੋਤਾ ਸਾਈਕਲ ਵਰਕਸ ਦੀ ਦੁਕਾਨ 'ਚ ਚੋਰੀ ਅਗਲੀ ਖ਼ਬਰ ਅਗਲਾ ਨਿਸ਼ਾਨਾ ਖਾਮੇਨੇਈ ਹੋ ਸਕਦੇ ਹਨ-ਨੇਤਨਯਾਹੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।