ਆਦਮਪੁਰ, 19 ਜੂਨ (ਰਮਨ ਦਵੇਸਰ)-ਸਥਾਨਕ ਮੇਨ ਰੋਡ 'ਤੇ ਘੰਟਾ ਘਰ ਦੇ ਬਿਲਕੁਲ ਸਾਹਮਣੇ ਸਹੋਤਾ ਸਾਈਕਲ ਵਰਕਸ ਦੀ ਦੁਕਾਨ 'ਤੇ ਚੋਰੀ ਹੋ ਗਈ | ਸਹੋਤਾ ਸਾਈਕਲ ਵਰਕਸ ਦੇ ਮਾਲਕ ਹਰਪ੍ਰੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਗਏ | ਜਦ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ ਤੇ ਦੁਕਾਨ 'ਚੋਂ ਇਕ ਸਟੈਂਡ ਵਾਲਾ ਪੱਖਾ, ਸਕੂਟਰ ਤੇ ਮੋਟਰ ਸਾਈਕਲਾਂ ਦੀਆਂ ਟਿਊਬਾਂ ਦਾ ਭਰਿਆ ਹੋਇਆ ਬੋਰਾ, ਸਾਈਕਲਾਂ ਦੀਆਂ ਗੱਦੀਆਂ ਦਾ ਇੱਕ ਬੋਰਾ ਅਤੇ ਹੋਰ ਸਮਾਨ ਗਾਇਬ ਸੀ | ਉਨ੍ਹਾਂ ਦੱਸਿਆ ਕਿ ਚੋਰ 25 ਹਜਾਰ ਰੁਪਏ ਦੇ ਕਰੀਬ ਸਮਾਨ ਚੋਰੀ ਕਰਕੇ ਲੈ ਗਏ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਦਮਪੁਰ ਪਿੁਲਸ ਨੇ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਿਸ ਵਲੋਂ ਆਲੇ ਦੁਆਲੇ ਲੱਗੇ ਹੋਏ ਸੀ.ਸੀ.ਟੀ. ਵੀ. ਕੈਮਰੇ ਵੀ ਖੰਗਾਲੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਕੈਮਰੇ 'ਚ ਇੱਕ ਕਾਰ ਨਜ਼ਰ ਆ ਰਹੀ ਹੈ ਜੋ ਕਿ ਕਾਰ ਸਵਾਰ ਕਾਰ ਵਿੱਚ ਸਮਾਨ ਰੱਖ ਰਿਹਾ | ਥਾਣਾ ਮੁਖੀ ਹਰਦੇਵ ਪ੍ਰੀਤ ਸਿੰਘ ਨੇ ਕਿਹਾ ਕਿ ਚੋਰਾਂ ਨੂੰ ਜਲਦ ਫੜ ਲਿਆ ਜਾਵੇਗਾ |