18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪੀਰ ਬਾਬਾ ਸ਼ਨੈਤ ਸ਼ਾਹ ਵਲੀ ਜੀ ਦੇ ਦਰਬਾਰ 'ਤੇ ਸਾਲਾਨਾ ਮੇਲਾ <br/>

ਅਜੀਤ ਡੈਸਕ 20-06-2025
ਸ਼ਾਹਕੋਟ, 19 ਜੂਨ (ਸੁਖਦੀਪ ਸਿੰਘ)-ਪੀਰ ਬਾਬਾ ਸ਼ਨੈਤ ਸ਼ਾਹ ਵਲੀ ਜੀ ਦੇ ਦਰਬਾਰ, ਪਿੰਡ ਈਨੋਵਾਲ (ਸ਼ਾਹਕੋਟ) ਵਿਖੇ ਪੀਰ ਸਰਦਾਰਾ ਦੇ ਆਸ਼ੀਰਵਾਦ ਨਾਲ ਦਰਬਾਰ ਦੇ ਗੱਦੀ ਨਸ਼ੀਨ ਦਾਸ ਰਾਮ ਜਰਮਨ ਵਾਲਿਆਂ ਦੀ ਅਗਵਾਈ 'ਚ ਪਿੰਡ ਦੀ ਗ੍ਰਾਮ ਪੰਚਾਇਤ ਤੇ ਸੰਗਤਾਂ ਦੇ ਸਹਿਯੋਗ ਨਾਲ 2 ਦਿਨਾਂ ਸਲਾਨਾ ਮੇਲਾ ਕਰਵਾਇਆ ਗਿਆ | ਮੇਲੇ ਦੇ ਪਹਿਲੇ ਦਿਨ ਸਵੇਰ ਸਮੇਂ ਸੰਗਤਾਂ ਵਲੋਂ ਦਰਬਾਰ 'ਤੇ ਝੰਡੇ ਤੇ ਚਾਦਰ ਦੀ ਰਸਮ ਅਦਾ ਕੀਤੀ ਗਈ, ਉਪਰੰਤ ਨੀਤੂ ਦਿਓਲ ਕੱਵਾਲ ਪਾਰਟੀ ਨੇ ਆਪਣਾ ਪ੍ਰੋਗਰਾਮ ਪੇਸ਼ ਕੀਤਾ | ਮੇਲੇ ਦੇ ਦੂਸਰੇ ਤੇ ਆਖ਼ਰੀ ਦਿਨ ਸਵੇਰ ਤੋਂ ਹੀ ਸੱਭਿਆਚਾਰਕ ਸਟੇਜ ਦੀ ਸ਼ੁਰੂਆਤ ਹੋਈ, ਜਿਸ 'ਚ ਸ਼ੰਮੀ ਮਿਊਜ਼ੀਕਲ ਕੱਵਾਲ ਗਰੁੱਪ ਨੂਰਮਹਿਲ ਵਾਲੇ, ਫਰੈਂਡਜ਼ ਆਰਕੈਸਟਰਾ ਨਕੋਦਰ ਤੇ ਤਿੱਤਲੀ ਨਕਾਲ ਪਾਰਟੀ ਨੇ ਆਪਣੇ ਪ੍ਰੋਗਰਾਮ ਪੇਸ਼ ਕੀਤੇ | ਪ੍ਰਬੰਧਕਾਂ ਵਲੋਂ ਮਹਿਮਾਨਾਂ, ਸਹਿਯੋਗੀ ਸੱਜਣਾ, ਸੇਵਾਦਾਰਾਂ ਤੇ ਕਲਾਕਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸ਼ਾਮ ਸਮੇਂ ਛਿੰਝ ਮੇਲਾ ਕਰਵਾਇਆ ਗਿਆ, ਜਿਸ 'ਚ ਨਾਮਵਰ ਪਹਿਲਵਾਨਾਂ ਨੇ ਆਪਣੀ ਭਲਵਾਨੀ ਦੇ ਜ਼ੌਹਰ ਵਿਖਾਏ | ਇਸ ਮੌਕੇ ਸੰਗਤਾਂ ਲਈ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਤੇ ਅਤੁੱਟ ਲੰਗਰ ਵਰਤਾਇਆ ਗਿਆ | ਇਸ ਮੌਕੇ ਬੀਬੀ ਸਰਵਨ ਕੌਰ, ਬਾਬਾ ਰਾਜੂ, ਬਾਬਾ ਸੋਢੀ, ਸੇਵਾਦਾਰ ਬਬਲੂ ਸਹੋਤਾ, ਦਵਿੰਦਰ ਰਿਹਾਨ, ਅਮਰਦੀਪ ਬੱਗੀ, ਕੁਲਵਿੰਦਰ ਕੌਰ, ਗਿਆਨ ਚੰਦ, ਮਾਸਟਰ ਜਗਤਾਰ ਚੰਦ, ਰਵਿੰਦਰ ਨਾਥ, ਅਜੇ ਤੇਜੀ, ਰਾਜਨ ਸੱਭਰਵਾਲ, ਰਵੀ ਪਟਵਾਰੀ, ਅਜੇ ਕੁਮਾਰ, ਬੇਬੀ ਜਰਮਨ, ਟੋਨੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ -ਮਾਮਲਾ ਬੀਤੇ ਦਿਨ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਦਾ- ਦੋਵਾਂ ਧਿਰਾਂ ਦੇ 20 ਮੁਲਜ਼ਮਾਂ ਵਿਰੁੱਧ ਮੁਕੱਦਮਾ ਦਰਜ ਅਗਲੀ ਖ਼ਬਰ ਸਹੋਤਾ ਸਾਈਕਲ ਵਰਕਸ ਦੀ ਦੁਕਾਨ 'ਚ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।