18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

-ਮਾਮਲਾ ਬੀਤੇ ਦਿਨ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਦਾ- ਦੋਵਾਂ ਧਿਰਾਂ ਦੇ 20 ਮੁਲਜ਼ਮਾਂ ਵਿਰੁੱਧ ਮੁਕੱਦਮਾ ਦਰਜ

ਅਜੀਤ ਡੈਸਕ 20-06-2025
ਨਕੋਦਰ, 19 ਜੂਨ (ਗੁਰਵਿੰਦਰ ਸਿੰਘ, ਤਿਲਕ ਰਾਜ ਸ਼ਰਮਾ)-ਨਕੋਦਰ ਸਿਟੀ ਪੁਲਿਸ ਨੇ ਕਤਲ ਅਤੇ ਗੋਲੀਬਾਰੀ ਦੇ ਦੋਸ਼ਾਂ ਤਹਿਤ ਕਰੀਬ 20 ਮੁਲਜ਼ਮਾਂ ਦੇ ਦੋ ਗਿਰੋਹਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ¢ ਸੂਤਰਾਂ ਅਨੁਸਾਰ ਪੁਲਿਸ ਵਲੋਂ ਛਾਪੇਮਾਰੀ ਕਰਦੇ ਹੋਏ ਚਾਰ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਹੈ | ਪੁਲਿਸ ਪੁੱਛ ਗਿੱਛ ਕਰ ਰਹੀ ਹੈ ¢ ਡੀ. ਐਸ. ਪੀ ਨਕੋਦਰ ਸੁਖਪਾਲ ਸਿੰਘ ਤੇ ਥਾਣਾ ਸਿਟੀ ਮੁਖੀ ਅਮਨ ਸੈਣੀ ਨੇ ਦੱਸਿਆ ਕਿ ਦੋਨਾਂ ਗੁੱਟਾਂ 'ਚ ਆਪਸ ਵਿਚ ਹੋਈ ਫਾਇਰਿੰਗ 'ਚ ਸ਼ਾਹਕੋਟ ਦੇ ਪਿੰਡ ਮਹਿਮੂ ਵਾਲ ਯੂਸਫ਼ ਪੁਰ ਦੇ ਰਹਿਣ ਵਾਲੇ ਜੁਗਰਾਜ ਪੁੱਤਰ ਪਲਵਿੰਦਰ ਸਿੰਘ ਨੂੰ ਗੋਲੀ ਲੱਗੀ ਜਿਸ ਦੀ ਮÏਤ ਹੋ ਗਈ ਸੀ ਜੋ ਸਥਾਨਕ ਇਕ ਜਿਮ ਵਿਚ ਕੰਮ ਕਰਦਾ ਸੀ ਅਤੇ ਗੋਲੀਆਂ ਦੀ ਅਵਾਜ ਸੁਣ ਬਾਹਰ ਆਇਆ ਸੀ | ਐਸ.ਐਚ.ਓ. ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਲੱਡੂ, ਵਾਸੀ ਪਿੰਡ ਰਾਏ ਪੁਰ ਅਰਾਈਾ(ਮਹਿਤਪੁਰ), ਕਮਲ ਵਾਸੀ ਪਿੰਡ ਮੰਡਿਆਲਾ ਮਹਿਤ ਪੁਰ, ਗੋਪੀ ਵਾਸੀ ਪਿੰਡ ਮਾਹੁਵਾਲ, ਨਵਦੀਪ ਸਿੰਘ ਵਾਸੀ ਪਿੰਡ ਤਲਵੰਡੀ ਭਰੋਂ, ਮੰਨੀ ਉਰਫ਼ ਰਾਈਫਲ ਵਾਸੀ ਪਿੰਡ ਖੁਨ ਖੁਨ ਜਲੰਧਰ ਵਾਸੀ ਪਿੰਡ ਜਹਾਂਗੀਰ, ਬਲਰਾਜ ਵਾਸੀ ਪਿੰਡ ਜਹਾਂਗੀਰ, ਲਵਜੋਤ ਉਰਫ਼ ਲਭੂ ਵਾਸੀ ਪਿੰਡ ਜਹਾਂਗੀਰ, ਦਿਲਪ੍ਰੀਤ ਉਰਫ਼ ਵਿਸ਼ਾਲ ਤੇ ਸਤਵਿੰਦਰ ਉਰਫ਼ ਸੱਤਾ, ਦੋਵੇਂ ਵਾਸੀ ਪਿੰਡ ਕੰਗ ਸਾਹਿਬੂ ਤੇ ਗੁਰਵਿੰਦਰ ਗੁੱਗਾ ਵਾਸੀ ਪਿੰਡ ਗੋਹਿਰ ਵਜੋਂ ਪਛਾਣ ਹੋਈ ਹੈ ਅਤੇ ਹੋਰ 10 ਅਣਪਛਾਤੇ ਲੋੜੀਂਦੇ ਹਨ¢ ਮਿ੍ਤਕ ਦੀ ਪਤਨੀ ਕਵਿਤਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਹ ਪਿਛਲੇ 2 ਸਾਲਾਂ ਤੋਂ ਆਪਣੇ ਪਤੀ ਨਾਲ ਨਕੋਦਰ ਦੇ ਮਹਿਤਪੁਰ ਰੋਡ 'ਤੇ ਸਥਿਤ ਟੋਟਲ ਫਿਟਨੈਸ ਜਿੰਮ ਵਿੱਚ ਰਹਿ ਰਹੀ ਸੀ, ਜਿੱਥੇ ਉਸਦਾ ਪਤੀ ਕਲੀਨਰ ਵਜੋਂ ਕੰਮ ਕਰਦਾ ਸੀ ਅਤੇ ਹੋਰ ਕੰਮ ਦੇਖਦਾ ਸੀ¢ ਉਸਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਜਿੰਮ ਕੰਪਲੈਕਸ ਵਿੱਚ ਇੱਕ ਕਾਰ ਸਰਵਿਸ ਸਟੇਸ਼ਨ ਹੈ, ਜਿਸ ਨੂੰ ਮਾਹੂੰਵਾਲ ਪਿੰਡ ਦਾ ਗੋਪੀ ਤੇ ਰਾਏਪੁਰ ਪਿੰਡ ਦਾ ਹਰਵਿੰਦਰ ਉਰਫ ਲੱਡੂ ਇੱਕ ਸਰਵਿਸ ਸਟੇਸ਼ਨ ਚਲਾ ਰਹੇ ਹਨ¢ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ, ਆਪਣੇ ਪਰਿਵਾਰ ਸਮੇਤ 18 ਜੂਨ ਨੂੰ ਘਰ ਵਿੱਚ ਸੀ | ਜਦੋਂ ਉਨ੍ਹਾਂ ਨੇ ਬਾਹਰ ਗੋਲੀਬਾਰੀ ਦੀ ਆਵਾਜ਼ ਸੁਣੀ ਤੇ ਉਸਦਾ ਪਤੀ ਜਲਦੀ ਨਾਲ ਮੁੱਖ ਗੇਟ ਵੱਲ ਗਿਆ ਤੇ ਉਹ ਉਸਦੇ ਪਿੱਛੇ-ਪਿੱਛੇ ਆਈ¢
ਉਸਨੇ ਕਿਹਾ ਕਿ ਹਰਵਿੰਦਰ ਲੱਡੂ, ਕਮਲ, ਗੋਪੀ ਤੇ ਉਨ੍ਹਾਂ ਦੇ ਅਣਪਛਾਤੇ ਸਾਥੀ ਆਪਣੇ ਹਥਿਆਰਾਂ ਨਾਲ ਗੋਲੀਬਾਰੀ ਕਰਦੇ ਹੋਏ ਵਾਹਨਾਂ 'ਚੋਂ ਬਾਹਰ ਆਏ ਤੇ ਦੂਜੇ ਪਾਸੇ ਤੋਂ, 12 ਦੋਸ਼ੀ ਆਪਣੀ ਗੱਡੀ 'ਚੋਂ ਬਾਹਰ ਆਏ ਤੇ ਮਾਰਨ ਲਈ ਗੋਲੀਬਾਰੀ ਸ਼ੁਰੂ ਕਰ ਦਿੱਤੀ¢ ਕਵਿਤਾ ਨੇ ਕਿਹਾ ਕਿ ਇੱਕ ਗੋਲੀ ਉਸਦੇ ਪਤੀ ਨੂੰ ਵਿੰਨ੍ਹ ਗਈ, ਜਿਸ ਨਾਲ ਉਸਦੀ ਮÏਤ ਹੋ ਗਈ, ਉਸਨੇ ਅੱਗੇ ਕਿਹਾ ਕਿ ਦੋਵੇਂ ਧਿਰਾਂ ਵਿਚ ਕੁਝ ਸਮਾਂ ਪਹਿਲਾਂ ਝਗੜਾ ਸੀ ¢ਐਸ.ਐਚ.ਓ ਨੇ ਕਿਹਾ ਕਿ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ¢
ਪਿਛਲੀ ਖ਼ਬਰ ਦੀ-ਪੰਡੋਰੀ ਨਿੱਜਰਾਂ ਕੋ-ਆਪਰੇਟਿਵ ਐਗਰੀਕਲਚਰ ਸੁਸਾਇਟੀ ਦੀਆਂ ਚੋਣਾਂ 'ਚ 'ਆਪ' ਦਾ ਕਬਜ਼ਾ <br/> ਅਗਲੀ ਖ਼ਬਰ ਪੀਰ ਬਾਬਾ ਸ਼ਨੈਤ ਸ਼ਾਹ ਵਲੀ ਜੀ ਦੇ ਦਰਬਾਰ 'ਤੇ ਸਾਲਾਨਾ ਮੇਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।