18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਦੀ-ਪੰਡੋਰੀ ਨਿੱਜਰਾਂ ਕੋ-ਆਪਰੇਟਿਵ ਐਗਰੀਕਲਚਰ ਸੁਸਾਇਟੀ ਦੀਆਂ ਚੋਣਾਂ 'ਚ 'ਆਪ' ਦਾ ਕਬਜ਼ਾ <br/>

ਪਿੰਡ ਪੰਡੋਰੀ ਨਿੱਜਰਾਂ ਵਿਖੇ ਹੋਈ ਸੁਸਾਇਟੀ ਦੀ ਚੋਣ ਦੌਰਾਨ ਜਾਣਕਾਰੀ ਦਿੰਦੇ ਹਰਕੀਤ ਨਿੱਜਰ ਤੇ ਅਨੂਪ ਅਨੂਪੀ ਨਾਲ ਸਮੂਹ ਮੈਂਬਰ ਸਮੇਤ ਪਿੰਡ ਵਾਸੀ ਹਾਜ਼ਰ | ਤਸਵੀਰ- ਹਰਪ੍ਰੀਤ ਸਿੰਘ <br/> 20-06-2025
ਆਦਮਪੁਰ, 19 ਜੂਨ (ਹਰਪ੍ਰੀਤ ਸਿੰਘ)-ਦੀ ਪੰਡੋਰੀ ਨਿੱਜਰਾਂ ਕੋ-ਆਪਰੇਟਿਵ ਐਗਰੀਕਲਚਰ ਮਲਟੀਪਰਪਜ਼ ਸਰਵਿਸ ਸੁਸਾਇਟੀ ਲਿਮਿਟਡ ਪਿੰਡ ਪੰਡੋਰੀ ਨਿੱਜਰਾਂ ਜਲੰਧਰ ਦੀ ਚੋਣ ਰਿਟਰਨਿੰਗ ਅਫ਼ਸਰ ਹਰਦੀਪ ਸਿੰਘ ਤੇ ਏ.ਆਰ. ਓ ਹਰਜੀਤ ਸਿੰਘ ਦੀ ਅਗਵਾਈ ਹੇਠ ਹੋਈ | ਜਿਸ 'ਚ ਸਰਬ ਸੰਮਤੀ ਨਾਲ ਸੁਖਵਿੰਦਰ ਸਿੰਘ, ਚਰਨਜੀਤ ਸਿੰਘ, ਅਮਨਦੀਪ ਸਿੰਘ, ਅਨੂਪ ਸਿੰਘ ਨਿੱਜਰ, ਗੁਰਵਿੰਦਰ ਸਿੰਘ, ਜਗਦੀਪ ਸਿੰਘ ਬਲਵੀਰ ਸਿੰਘ, ਜਸਵਿੰਦਰ ਸਿੰਘ, ਕੁਲਵਿੰਦਰ ਕੌਰ, ਬਬਲੀ, ਦੀਪਕ ਕੁਮਾਰ ਨੂੰ ਚੁਣਿਆ ਗਿਆ | ਜਾਣਕਾਰੀ ਦਿੰਦੇ ਹਰਕੀਤ ਸਿੰਘ ਭੇਲਾਂ, ਅਨੂਪ ਸਿੰਘ ਨੂਪੀ ਨੇ ਦੱਸਿਆ ਹੈ ਕਿ ਕਰੀਬ 15 ਸਾਲਾਂ ਤੋਂ ਇਸ ਸੁਸਾਇਟੀ ਦੇ ਚੋਣਾਂ 'ਚ ਪਵਨ ਕੁਮਾਰ ਟੀਨੂੰ ਸਾਬਕਾ ਵਿਧਾਇਕ ਆਦਮਪੁਰ ਤੇ ਸੀਨੀਅਰ ਸਪੋਕਸਮੈਨ ਆਪ ਪਾਰਟੀ ਦੇ ਸਮਰਥਕਾਂ ਦਾ ਕਬਜ਼ਾ ਰਿਹਾ ਹੈ ਤੇ ਮੈਂਬਰਾਂ ਦੇ ਅਹੁਦਿਆਂ ਦੀ ਵੀ ਚੋਣ ਪਵਨ ਟੀਨੂੰ ਦੀ ਅਗਵਾਈ 'ਚ ਕੀਤੀ ਜਾਵੇਗੀ | ਇਸ ਮੌਕੇ ਸਰਪੰਚ ਮਨਜਿੰਦਰ ਸਿੰਘ, ਪੰਚ ਸੁਖਦੀਪ ਸਿੰਘ, ਪੰਚ ਗੁਰਪ੍ਰੀਤ ਸਿੰਘ, ਪੰਚ ਹਨੀ, ਬਲਦੇਵ ਸਿੰਘ ਸਾਬਕਾ ਸਰਪੰਚ, ਜਸਵੰਤ ਸਿੰਘ ਨਿੱਜਰ, ਮਾਸਟਰ ਸਰਬਜੀਤ ਸਿੰਘ, ਨੰਬਰਦਾਰ ਹਰਵਿੰਦਰ ਸਿੰਘ, ਪੰਡਿਤ ਰਣਜੀਤ ਕੁਮਾਰ, ਬਲਦੇਵ ਸਿੰਘ, ਛਿੰਦਾ ਨਿੱਜਰ, ਸੁਰਿੰਦਰ ਸਿੰਘ, ਮਹਿੰਦਰ ਸਿੰਘ ਭੇਲਾਂ, ਗੁਰਜੀਤ ਸਿੰਘ, ਨਰਿੰਦਰ ਸਿੰਘ, ਸੁਖਵਿੰਦਰ ਸਿੰਘ, ਗੋਪੀ, ਬਲਵਿੰਦਰ ਸਿੰਘ, ਜਸਵੀਰ ਪਾਲ ਨਾਜਕਾ, ਸਤਵਿੰਦਰ ਸਨੀ ਦੋਨੋਂ ਸੈਕਟਰੀ ਹਾਜ਼ਰ ਹੋਏ |

ਪਿਛਲੀ ਖ਼ਬਰ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਇੰਗਲੈਂਡ ਦੀਆਂ ਸੰਗਤਾਂ ਨੇ ਸਮਾਗਮ ਕਰਵਾਇਆ <br/> ਅਗਲੀ ਖ਼ਬਰ -ਮਾਮਲਾ ਬੀਤੇ ਦਿਨ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਦਾ- ਦੋਵਾਂ ਧਿਰਾਂ ਦੇ 20 ਮੁਲਜ਼ਮਾਂ ਵਿਰੁੱਧ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।