19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਨਕਦੀ ਮਾਮਲੇ 'ਚ ਜਸਟਿਸ ਵਰਮਾ ਦੀਆਂ ਮੁਸ਼ਕਿਲਾਂ 'ਚ ਵਾਧਾ ਹੋਣ ਦੇ ਆਸਾਰ

ਅਜੀਤ ਡੈਸਕ 20-06-2025

ਨਵੀਂ ਦਿੱਲੀ, 19 ਜੂਨ (ਜਗਤਾਰ ਸਿੰਘ)-ਮਾਰਚ ਮਹੀਨੇ ਦੌਰਾਨ ਆਪਣੀ ਰਿਹਾਇਸ਼ ਦੇ ਸਟੋਰ ਰੂਮ 'ਚ ਵੱਡੀ ਗਿਣਤੀ ਵਿਚ ਅੱਧ ਸੜੇ ਨੋਟ ਮਿਲਣ ਦੇ ਬਾਅਦ ਵਿਵਾਦਾਂ ਵਿਚ ਘਿਰੇ ਜਸਟਿਸ ਯਸ਼ਵੰਤ ਵਰਮਾ ਦੀਆਂ ਮੁਸ਼ਕਿਲਾਂ 'ਚ ਹੋਰ ਵਾਧਾ ਹੋਣ ਦੀ ਸੰਭਾਵਨਾ ਬਣ ਗਈ ਹੈ ¢ ਦਰਅਸਲ ਇਸ ਮਾਮਲੇ ਵਿਚ 22 ਮਾਰਚ ਨੂੰ ਸੁਪਰੀਮ ਕੋਰਟ ਦੁਆਰਾ ਗਠਿਤ ਤਿੰਨ ਮੈਂਬਰੀ ਕਮੇਟੀ ਨੇ ਆਪਣੀ ਰਿਪੋਰਟ ਵਿਚ ਦੱਸਿਆ ਹੈ ਕਿ ਸਟੋਰ ਰੂਮ ਵਿਚ ਜਸਟਿਸ ਵਰਮਾ ਦੇ ਪਰਿਵਾਰ ਦੀ ਪੂਰੀ ਨਿਗਰਾਨੀ ਸੀ ਅਤੇ ਉਥੇ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਸੀ ¢ ਇਨ੍ਹਾਂ ਤੱਥਾਂ ਨੂੰ ਵੇਖਦੇ ਹੋਏ ਕਮੇਟੀ ਨੇ ਜਸਟਿਸ ਯਸ਼ਵੰਤ ਵਰਮਾ ਖ਼ਿਲਾਫ਼ ਮਹਾਂਦੋਸ਼ ਦੀ ਕਾਰਵਾਈ ਦੀ ਮੰਗ ਕੀਤੀ ਹੈ ¢ ਜਾਂਚ ਕਮੇਟੀ ਨੇ ਆਪਣੀ 64 ਪੰਨਿਆਂ ਦੀ ਰਿਪੋਰਟ ਵਿਚ ਕਿਹਾ ਹੈ ਕਿ ਜਦ ਸਰਕਾਰ ਕਿਸੇ ਲੋਕ ਸੇਵਕ ਨੂੰ ਕੋਈ ਰਿਹਾਇਸ਼ ਅਲਾਟ ਕਰਦੀ ਹੈ ਤਾਂ ਇਹ ਉਸ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਉਸ ਕੰਪਲੈਕਸ ਨੂੰ ਅਜਿਹੀਆਂ ਚੀਜ਼ਾਂ ਤੋਂ ਦੂਰ ਰੱਖੇ, ਜਿਸ ਨਾਲ ਆਮ ਆਦਮੀ ਦੀ ਨਜ਼ਰ 'ਚ ਸ਼ੱਕ ਪੈਦਾ ਹੁੰਦਾ ਹੋਵੇ | ਜਾਂਚ ਕਮੇਟੀ ਨੇ ਪਾਇਆ ਹੈ ਕਿ ਕਈ ਚਸ਼ਮਦੀਦਾਂ ਨੇ ਜਸਟਿਸ ਯਸ਼ਵੰਤ ਵਰਮਾ ਦੇ ਦਿੱਲੀ ਸਥਿਤ ਨਿਵਾਸ ਅੰਦਰ ਕਰੰਸੀ ਨੋਟਾਂ ਦਾ ਇਕ ਵੱਡਾ ਢੇਰ ਦੇਖਿਆ ਸੀ, ਪਰ ਜੱਜ ਨੇ ਇਸ ਮਾਮਲੇ ਦੀ ਰਿਪੋਰਟ ਪੁਲਿਸ ਜਾਂ ਨਿਆਇਕ ਅਧਿਕਾਰੀਆਂ ਨੂੰ ਨਹੀਂ ਦਿੱਤੀ ¢ ਜਾਂਚ ਕਮੇਟੀ ਨੇ ਜਸਟਿਸ ਵਰਮਾ ਦੇ ਵਿਵਹਾਰ ਨੂੰ ਗੈਰ-ਕੁਦਰਤੀ ਕਰਾਰ ਦਿੱਤਾ ਅਤੇ ਉਨ੍ਹਾਂ ਨੂੰ ਇਲਾਹਾਬਾਦ ਹਾਈ ਕੋਰਟ ਤੋਂ ਹਟਾਉਣ ਦੀ ਸਿਫ਼ਾਰਸ਼ ਕੀਤੀ ¢

ਪਿਛਲੀ ਖ਼ਬਰ ਰੁਜ਼ਗਾਰ ਨਤੀਜਿਆਂ ਵਿਚ ਡੀ.ਯੂ. ਦਾ ਭਾਰਤੀ ਸੰਸਥਾਵਾਂ 'ਚ ਪਹਿਲਾ ਸਥਾਨ ਅਗਲੀ ਖ਼ਬਰ 55 ਸਾਲ ਦੇ ਹੋਏ ਰਾਹੁਲ ਗਾਂਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।