18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਆਪ੍ਰੇਸ਼ਨ ਸਿੰਧੂ : ਈਰਾਨ ਤੋਂ 290 ਹੋਰ ਭਾਰਤੀ ਵਿਦਿਆਰਥੀ ਵਾਪਸ ਲਿਆਂਦੇ

ਅਜੀਤ ਡੈਸਕ 21-06-2025

ਈਰਾਨ ਨੇ ਭਾਰਤੀਆਂ ਦੇ ਸੁਰੱਖਿਅਤ ਲਾਂਘੇ ਲਈ ਖੋਲਿ੍ਹਆ ਸੀ ਆਪਣਾ ਹਵਾਈ ਖੇਤਰ
ਨਵੀਂ ਦਿੱਲੀ, 20 ਜੂਨ (ਪੀ. ਟੀ. ਆਈ.)-ਈਰਾਨ ਦੇ ਸ਼ਹਿਰ ਮਸ਼ਹਦ ਤੋਂ ਇਕ ਉਡਾਣ, ਜਿਸ 'ਚ 290 ਭਾਰਤੀ ਵਿਦਿਆਰਥੀ ਸਵਾਰ ਸਨ, ਜਿਨ੍ਹਾਂ 'ਚੋਂ ਜ਼ਿਆਦਾਤਰ ਜੰਮੂ-ਕਸ਼ਮੀਰ ਦੇ ਹਨ, ਸ਼ੁੱਕਰਵਾਰ ਦੇਰ ਰਾਤ ਦਿੱਲੀ ਹਵਾਈ ਅੱਡੇ 'ਤੇ ਉਤਰੀ | ਦੋ ਹੋਰ ਉਡਾਣਾਂ, ਜਿਨ੍ਹਾਂ 'ਚ ਇਕ ਤੁਰਕਮੇਨਿਸਤਾਨ ਦੇ ਅਸ਼ਗਾਬਤ ਤੋਂ ਹੈ, ਤੜਕੇ 3 ਵਜੇ ਦੇ ਕਰੀਬ ਇਥੇ ਪਹੁੰਚਣਗੀਆਂ | ਇਨ੍ਹਾਂ ਤਿੰਨਾਂ ਉਡਾਣਾਂ 'ਚ ਲਗਭਗ 1000 ਭਾਰਤੀ ਨਾਗਰਿਕ ਸਵਾਰ ਹਨ | ਇਸ ਤੋਂ ਪਹਿਲਾਂ ਇਕ ਵਿਸ਼ੇਸ਼ ਘਟਨਾਕ੍ਰਮ ਤਹਿਤ ਈਰਾਨ ਵਲੋਂ ਭਾਰਤ ਦੇ ਨਾਗਰਿਕਾਂ ਦੇ ਨਿਕਾਸੀ ਯਤਨਾਂ ਨੂੰ ਸੁਵਿਧਾਜਨਕ ਬਣਾਉਣ ਲਈ ਆਪਣਾ ਹਵਾਈ ਖੇਤਰ ਖੋਲ੍ਹ ਦਿੱਤਾ ਗਿਆ ਸੀ | ਵੀਰਵਾਰ ਨੂੰ 110 ਭਾਰਤੀ ਵਿਦਿਆਰਥੀਆਂ ਨੂੰ ਦਿੱਲੀ ਪਹੁੰਚਣ ਤੋਂ ਪਹਿਲਾਂ ਅਰਮੀਨੀਆ ਤੇ ਦੋਹਾ ਰਾਹੀਂ ਕੱਢਿਆ ਗਿਆ ਸੀ | ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗ ਵਧਣ ਕਾਰਨ ਮੱਧ ਪੂਰਬੀ ਦੇਸ਼ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ 'ਆਪ੍ਰੇਸ਼ਨ ਸਿੰਧੂ' ਸ਼ੁਰੂ ਕੀਤਾ ਹੈ |

ਪਿਛਲੀ ਖ਼ਬਰ ਸਿਰਫ਼ ਪਰਿਵਾਰ ਦੇ ਵਿਕਾਸ 'ਚ ਵਿਸ਼ਵਾਸ ਰੱਖਦੇ ਹਨ ਕਾਂਗਰਸ ਤੇ ਆਰ.ਜੇ.ਡੀ.-ਮੋਦੀ <br/> ਅਗਲੀ ਖ਼ਬਰ ਭਗਵਾਨ ਜਗਨਨਾਥ ਦੀ ਧਰਤੀ 'ਤੇ ਆਉਣ ਲਈ ਟਰੰਪ ਦੇ ਸੱਦੇ ਨੂੰ ਠੁਕਰਾਇਆ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।