13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਟਰੰਪ ਵਲੋਂ ਐਚ-1ਬੀ ਵੀਜ਼ਾ ਫੀਸ ਸਾਲਾਨਾ 1 ਲੱਖ ਡਾਲਰ ਕਰਨ ਦਾ ਐਲਾਨ

ਅਜੀਤ ਡੈਸਕ 21-09-2025

ਨਿਊਯਾਰਕ/ਵਾਸ਼ਿੰਗਟਨ/ਸਾਨ ਫਰਾਂਸਿਸਕੋ, 20 ਸਤੰਬਰ (ਪੀ.ਟੀ.ਆਈ., ਐਸ ਅਸ਼ੋਕ ਭੌਰਾ)-ਅਮਰੀਕਾ 'ਚ ਭਾਰਤੀ ਪੇਸ਼ੇਵਰਾਂ 'ਤੇ ਉਲਟ ਪ੍ਰਭਾਵ ਪਾਉਣ ਵਾਲੇ ਇਕ ਕਦਮ ਤਹਿਤ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਚ-1ਬੀ ਵੀਜ਼ਾ ਫੀਸ ਨੂੰ ਸਾਲਾਨਾ 1 ਲੱਖ ਡਾਲਰ ਤੱਕ ਵਧਾਉਣ ਲਈ ਇਕ ਐਲਾਨਨਾਮੇ 'ਤੇ ਹਸਤਾਖਰ ਕੀਤੇ ਹਨ | ਟਰੰਪ ਨੇ ਕੁਝ ਗੈਰ-ਅਪ੍ਰਵਾਸੀ ਕਾਮਿਆਂ ਦੇ ਦਾਖਲੇ 'ਤੇ ਪਾਬੰਦੀ ਦੇ ਐਲਾਨਨਾਮੇ 'ਤੇ ਹਸਤਾਖਰ ਕਰਦੇ ਹੋਏ ਕਿਹਾ ਕਿ ਐਚ-1ਬੀ ਵੀਜ਼ਾ ਪ੍ਰੋਗਰਾਮ ਦੀ ਗਲਤ ਵਰਤੋਂ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ | ਅਮਰੀਕਾ ਹੁਣ ਐਚ-1ਬੀ ਵੀਜ਼ਾ ਲਈ ਸਾਲਾਨਾ 1 ਲੱਖ ਡਾਲਰ (ਲਗਭਗ 88 ਲੱਖ ਰੁਪਏ) ਦੀ ਅਰਜ਼ੀ ਫੀਸ ਲਵੇਗਾ | ਨਵੀਂ ਫੀਸ 21 ਸਤੰਬਰ ਤੋਂ ਲਾਗੂ ਹੋਵੇਗੀ | ਪਹਿਲਾਂ ਇਕ ਐਚ-1ਬੀ ਵੀਜ਼ਾ ਦੀ ਔਸਤਨ ਕੀਮਤ 5 ਲੱਖ ਰੁਪਏ ਸੀ | ਇਹ ਤਿੰਨ ਸਾਲਾਂ ਲਈ ਵੈਧ ਸੀ ਤੇ ਇਸ ਨੂੰ ਹੋਰ ਤਿੰਨ ਸਾਲਾਂ ਲਈ ਨਵਿਆਇਆ ਜਾ ਸਕਦਾ ਸੀ | ਹੁਣ, ਅਮਰੀਕਾ 'ਚ ਇਕ ਐਚ-1ਬੀ ਵੀਜ਼ਾ ਦੀ ਕੀਮਤ ਛੇ ਸਾਲਾਂ 'ਚ 5.28 ਕਰੋੜ ਰੁਪਏ ਹੋਵੇਗੀ, ਯਾਨੀ ਕਿ ਖਰਚਾ ਕਰੀਬ 50 ਗੁਣਾ ਵਧ ਜਾਵੇਗਾ | ਅਮਰੀਕੀ ਸਰਕਾਰ ਲਾਟਰੀ ਰਾਹੀਂ ਸਾਲਾਨਾ 85000 ਐਚ-1ਬੀ ਵੀਜ਼ਾ ਜਾਰੀ ਕਰਦੀ ਹੈ, ਜੋ ਜ਼ਿਆਦਾਤਰ ਤਕਨੀਕੀ ਨੌਕਰੀਆਂ ਲਈ ਵਰਤੇ ਜਾਂਦੇ ਹਨ | ਸਭ ਤੋਂ ਵੱਧ ਭਾਰਤੀ (72%) ਇਸ ਦਾ ਇਸਤੇਮਾਲ ਕਰਦੇ ਹਨ, ਜੋ ਸਭ ਤੋਂ ਵੱਧ ਉਪਭੋਗਤਾ ਹਨ | ਵਧੀ ਹੋਈ ਵੀਜ਼ਾ ਫੀਸ 3 ਲੱਖ ਤੋਂ ਵੱਧ ਭਾਰਤੀਆਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰੇਗੀ |

ਪਿਛਲੀ ਖ਼ਬਰ ਮਾਧੋਪੁਰ ਹੈੱਡ ਵਰਕਸ ਦੇ ਗੇਟ ਟੁੱਟਣ ਮਾਮਲੇ 'ਚ ਐਕਸੀਅਨ, ਐਸ.ਡੀ.ਓ. ਤੇ ਜੇ.ਈ. ਮੁਅੱਤਲ ਅਗਲੀ ਖ਼ਬਰ ਮੋਹਨ ਲਾਲ ਨੂੰ ਮਿਲੇਗਾ ਦਾਦਾਸਾਹਿਬ ਫਾਲਕੇ ਪੁਰਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।