12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਅਮੂਲ ਨੇ 700 ਉਤਪਾਦਾਂ ਦੀਆਂ ਕੀਮਤਾਂ ਘਟਾਈਆਂ

ਅਜੀਤ ਡੈਸਕ 21-09-2025
ਨਵੀਂ ਦਿੱਲੀ, 20 ਸਤੰਬਰ (ਪੀ.ਟੀ.ਆਈ.)-ਜੀ.ਸੀ.ਐਮ.ਐਫ., ਜੋ ਕਿ ਅਮੂਲ ਬ੍ਰਾਂਡ ਦੇ ਤਹਿਤ ਡੇਅਰੀ ਵਸਤੂਆਂ ਦੀ ਮਾਰਕੀਟਿੰਗ ਕਰਦਾ ਹੈ, ਨੇ ਸਨਿਚਰਵਾਰ ਨੂੰ 700 ਤੋਂ ਵੱਧ ਉਤਪਾਦ ਪੈਕਾਂ ਦੀਆਂ ਪ੍ਰਚੂਨ ਕੀਮਤਾਂ ਘਟਾਉਣ ਦਾ ਐਲਾਨ ਕੀਤਾ ਹੈ, ਜਿਸ ਵਿਚ ਘਿਓ, ਮੱਖਣ, ਆਈਸ ਕਰੀਮ, ਬੇਕਰੀ ਤੇ ਫ੍ਰੋਜ਼ਨ ਸਨੈਕਸ ਸ਼ਾਮਿਲ ਹਨ, ਕਿਉਂਕਿ ਇਸਨੇ ਜੀ. ਐਸ. ਟੀ. ਦਰ ਵਿਚ ਕਟੌਤੀ ਦਾ ਲਾਭ ਖਪਤਕਾਰਾਂ ਨੂੰ ਦੇਣ ਦਾ ਫੈਸਲਾ ਕੀਤਾ ਹੈ | ਨਵੀਂਆਂ ਕੀਮਤਾਂ 22 ਸਤੰਬਰ ਤੋਂ ਲਾਗੂ ਹੋਣਗੀਆਂ | ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਫੈਡਰੇਸ਼ਨ (ਜੀ.ਸੀ.ਐਮ.ਐਫ.) ਨੇ ਦੱਸਿਆ ਕਿ ਇਹ ਸੋਧ ਮੱਖਣ, ਘਿਓ, ਦੁੱਧ, ਆਈਸ ਕਰੀਮ, ਪਨੀਰ, ਚਾਕਲੇਟ, ਬੇਕਰੀ ਰੇਂਜ, ਫ੍ਰੋਜ਼ਨ ਡੇਅਰੀ ਤੇ ਆਲੂ ਸਨੈਕਸ, ਕੰਡੈਂਸਡ ਮਿਲਕ, ਪੀਨੱਟ ਸਪਰੈੱਡ, ਮਾਲਟ-ਆਧਾਰਿਤ ਡਰਿੰਕ ਆਦਿ ਵਰਗੀਆਂ ਉਤਪਾਦ ਸ਼੍ਰੇਣੀਆਂ 'ਚ ਕੀਤੀ ਗਈ ਹੈ | ਮੱਖਣ (100 ਗ੍ਰਾਮ) ਦੀ 58 ਰੁਪਏ, ਘਿਓ 40 ਰੁਪਏ ਘਟਾ ਕੇ 610 ਰੁਪਏ ਪ੍ਰਤੀ ਲੀਟਰ, ਅਮੂਲ ਪ੍ਰੋਸੈਸਡ ਪਨੀਰ ਬਲਾਕ (1 ਕਿੱਲੋਗ੍ਰਾਮ) 545 ਰੁਪਏ, ਫ੍ਰੋਜ਼ਨ ਪਨੀਰ (200 ਗ੍ਰਾਮ) 95 ਰੁਪਏ ਕੀਮਤਾਂ 22 ਸਤੰਬਰ ਤੋਂ ਕਰ ਦਿੱਤੀਆਂ ਜਾਣਗੀਆਂ | ਅਮੂਲ ਨੇ ਪਹਿਲਾਂ ਹੀ ਆਪਣੇ ਵਪਾਰਕ ਭਾਈਵਾਲਾਂ, ਜਿਨ੍ਹਾਂ ਵਿਚ ਵਿਤਰਕ, ਅਮੂਲ ਪਾਰਲਰ ਤੇ ਭਾਰਤ ਭਰ ਦੇ ਪ੍ਰਚੂਨ ਵਿਕਰੇਤਾ ਸ਼ਾਮਿਲ ਹਨ, ਨੂੰ ਕੀਮਤਾਂ ਵਿਚ ਬਦਲਾਅ ਬਾਰੇ ਦੱਸਣ ਲਈ ਪਹਿਲ ਕੀਤੀ ਹੈ | 36 ਲੱਖ ਕਿਸਾਨਾਂ ਦੀ ਮਲਕੀਅਤ ਵਾਲੇ ਜੀ. ਸੀ. ਐਮ. ਐਮ. ਐਫ. ਨੇ ਕਿਹਾ ਕਿ ਕੀਮਤਾਂ ਵਿਚ ਕਮੀ ਇਸਦੇ ਡੇਅਰੀ ਉਤਪਾਦਾਂ ਦੀ ਮੰਗ ਨੂੰ ਵਧਾਏਗੀ, ਜਿਸ ਨਾਲ ਇਸ ਦੇ ਟਰਨਓਵਰ ਵਿਚ ਵਾਧਾ ਹੋਵੇਗਾ | 'ਅਮੂਲ' ਬ੍ਰਾਂਡ ਦੇ ਤਹਿਤ ਡੇਅਰੀ ਉਤਪਾਦ ਵੇਚਣ ਵਾਲੀ ਇਸ ਸਹਿਕਾਰੀ ਸੰਸਥਾ ਨੇ ਪਿਛਲੇ ਵਿੱਤੀ ਸਾਲ ਲਈ ਆਮਦਨ ਵਿਚ 11 ਫੀਸਦੀ ਵਾਧਾ ਦਰਜ ਕੀਤਾ ਹੈ ਜੋ ਕਿ ਮੁੱਖ ਤੌਰ 'ਤੇ ਸਾਰੀਆਂ ਸ਼੍ਰੇਣੀਆਂ ਵਿਚ ਵਾਧੇ ਦਾ ਕਾਰਨ ਹੈ | ਅਮੂਲ ਬ੍ਰਾਂਡ ਦਾ ਮਾਲੀਆ ਪਿਛਲੇ ਵਿੱਤੀ ਸਾਲ ਵਿਚ ਲਗਭਗ 90,000 ਕਰੋੜ ਰੁਪਏ ਹੋ ਗਿਆ ਜੋ 2023-24 ਵਿਚ ਲਗਭਗ 80,000 ਕਰੋੜ ਰੁਪਏ ਸੀ |

ਪਿਛਲੀ ਖ਼ਬਰ ਬੱਲੇ - ਬੱਲੇ ਹੁਣ ਸੁਪਰ-4 'ਚ ਭਾਰਤ ਨੇ ਪਾਕਿਸਤਾਨ ਕੀਤਾ ਚਿੱਤ ਅਗਲੀ ਖ਼ਬਰ ਪਾਕਿ ਸਾਊਦੀ ਅਰਬ ਨੂੰ ਦੇਵੇਗਾ ਪ੍ਰਮਾਣੂ ਹਥਿਆਰ-ਖ਼ਵਾਜਾ ਆਸਿਫ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।