12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪਾਕਿ ਸਾਊਦੀ ਅਰਬ ਨੂੰ ਦੇਵੇਗਾ ਪ੍ਰਮਾਣੂ ਹਥਿਆਰ-ਖ਼ਵਾਜਾ ਆਸਿਫ਼

ਅਜੀਤ ਡੈਸਕ 21-09-2025

ਕਿਹਾ, ਜੇਕਰ ਭਾਰਤ ਨਾਲ ਜੰਗ ਹੁੰਦੀ ਹੈ ਤਾਂ ਸਾਊਦੀ ਅਰਬ ਕਰੇਗਾ ਸਮਰਥਨ
ਅੰਮਿ੍ਤਸਰ, 20 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਕਿਹਾ ਹੈ ਕਿ ਪਾਕਿ ਆਪਣੇ ਪ੍ਰਮਾਣੂ ਹਥਿਆਰ ਸਾਊਦੀ ਅਰਬ ਨਾਲ ਸਾਂਝੇ ਕਰੇਗਾ | ਬੀਤੇ ਦਿਨੀਂ ਦੋਵਾਂ ਦੇਸ਼ਾਂ ਵਿਚਕਾਰ ਇਕ ਰੱਖਿਆ ਸਮਝੌਤਾ ਹੋਇਆ, ਜਿਸ 'ਚ ਕਿਹਾ ਗਿਆ ਕਿ ਇਕ ਦੇਸ਼ 'ਤੇ ਹਮਲਾ ਦੋਵਾਂ 'ਤੇ ਹਮਲਾ ਮੰਨਿਆ ਜਾਵੇਗਾ | ਆਸਿਫ਼ ਨੇ ਪਾਕਿਸਤਾਨੀ ਨਿਊਜ਼ ਚੈਨਲ ਨਾਲ ਇਕ ਇੰਟਰਵਿਊ 'ਚ ਕਿਹਾ ਕਿ ਸਾਡੀਆਂ ਪ੍ਰਮਾਣੂ ਸਮਰਥਾਵਾਂ ਪਹਿਲਾਂ ਹੀ ਚੰਗੀਆਂ ਹਨ | ਇਹ ਸਮਝੌਤਾ ਦੋਵਾਂ ਦੇਸ਼ਾਂ ਨੂੰ ਇਕ ਦੂਜੇ ਦੀ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ | ਸਾਡੇ ਕੋਲ ਜੰਗ ਲਈ ਸਿਖਲਾਈ ਪ੍ਰਾਪਤ ਫ਼ੌਜਾਂ ਹਨ | ਸਾਡੇ ਕੋਲ ਜੋ ਸਮਰਥਾਵਾਂ ਹਨ ਉਹ ਇਸ ਸਮਝੌਤੇ ਦੇ ਤਹਿਤ ਜ਼ਰੂਰ ਉਪਲਬਧ ਹੋਣਗੀਆਂ | ਜਦੋਂ ਆਸਿਫ਼ ਤੋਂ ਪੁੱਛਿਆ ਗਿਆ ਕਿ ਕੀ ਸਾਊਦੀ ਅਰਬ ਭਾਰਤ ਤੇ ਪਾਕਿ ਵਿਚਕਾਰ ਜੰਗ 'ਚ ਪਾਕਿਸਤਾਨ ਦੇ ਪੱਖ ਵਿਚ ਸ਼ਾਮਿਲ ਹੋਵੇਗਾ, ਤਾਂ ਉਨ੍ਹਾਂ ਨੇ ਹਾਂ 'ਚ ਜਵਾਬ ਦਿੰਦਿਆਂ ਕਿਹਾ ਕਿ ਬਿਲਕੁਲ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਜੇਕਰ ਭਾਰਤ ਨਾਲ ਜੰਗ ਹੁੰਦੀ ਹੈ ਤਾਂ ਸਾਊਦੀ ਅਰਬ ਸਾਡਾ ਸਮਰਥਨ ਕਰੇਗਾ |

ਪਿਛਲੀ ਖ਼ਬਰ ਅਮੂਲ ਨੇ 700 ਉਤਪਾਦਾਂ ਦੀਆਂ ਕੀਮਤਾਂ ਘਟਾਈਆਂ ਅਗਲੀ ਖ਼ਬਰ ਗੋਇਲ ਭਲਕੇ ਵਪਾਰਕ ਗੱਲਬਾਤ ਲਈ ਅਮਰੀਕਾ ਜਾਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।