ਨਵੀਂ ਦਿੱਲੀ, 20 ਸਤੰਬਰ (ਪੀ.ਟੀ.ਆਈ.)-ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ 22 ਸਤੰਬਰ ਨੂੰ ਵਪਾਰਕ ਗੱਲਬਾਤ ਲਈ ਅਮਰੀਕਾ ਜਾਣ ਵਾਲੇ ਇਕ ਅਧਿਕਾਰਤ ਵਫ਼ਦ ਦੀ ਅਗਵਾਈ ਕਰਨਗੇ | ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਵਫ਼ਦ ਦੀ ਯੋਜਨਾ ਹੈ ਕਿ ਉਹ ਆਪਸੀ ਲਾਭਕਾਰੀ ਵਪਾਰਕ ਸਮਝÏਤੇ ਦੇ ਜਲਦੀ ਸਿੱਟੇ ਨੂੰ ਪ੍ਰਾਪਤ ਕਰਨ ਦੇ ਉਦੇਸ਼ ਨਾਲ ਚਰਚਾਵਾਂ ਨੂੰ ਅੱਗੇ ਵਧਾਏ¢ ਮੰਤਰੀ ਨਿਊਯਾਰਕ ਜਾਣਗੇ ਅਤੇ ਉਨ੍ਹਾਂ ਦੇ ਨਾਲ ਮੰਤਰਾਲੇ ਵਿਚ ਵਿਸ਼ੇਸ਼ ਸਕੱਤਰ ਰਾਜੇਸ਼ ਅਗਰਵਾਲ ਅਤੇ ਹੋਰ ਅਧਿਕਾਰੀ ਵੀ ਹੋਣਗੇ¢ 16 ਸਤੰਬਰ ਨੂੰ ਸੰਯੁਕਤ ਰਾਜ ਵਪਾਰ ਪ੍ਰਤੀਨਿਧੀ ਦੇ ਦਫ਼ਤਰ ਦੇ ਅਧਿਕਾਰੀਆਂ ਦੀ ਟੀਮ ਦੇ ਭਾਰਤ ਦੇ ਆਖਰੀ ਦÏਰੇ ਦÏਰਾਨ, ਵਪਾਰਕ ਸਮਝÏਤੇ ਦੇ ਵੱਖ-ਵੱਖ ਪਹਿਲੂਆਂ 'ਤੇ ਸਕਾਰਾਤਮਕ ਵਿਚਾਰ-ਵਟਾਂਦਰੇ ਹੋਏ ਸਨ ਅਤੇ ਇਸ ਸੰਬੰਧ ਵਿਚ ਯਤਨ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ ਸੀ¢ ਇਨ੍ਹਾਂ ਚਰਚਾਵਾਂ ਨੂੰ ਜਾਰੀ ਰੱਖਦੇ ਹੋਏ, ਵਣਜ ਅਤੇ ਉਦਯੋਗ ਮੰਤਰੀ ਦੀ ਅਗਵਾਈ ਵਿਚ ਇਕ ਵਫ਼ਦ 22 ਸਤੰਬਰ ਨੂੰ ਅਮਰੀਕੀ ਪੱਖ ਨਾਲ ਮੀਟਿੰਗਾਂ ਲਈ ਸੰਯੁਕਤ ਰਾਜ ਅਮਰੀਕਾ ਦਾ ਦÏਰਾ ਕਰ ਰਿਹਾ ਹੈ |