15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਅੱਜ ਤੋਂ ਲਾਗੂ ਹੋਈਆਂ ਜੀ.ਐੱਸ.ਟੀ. ਦੀਆਂ ਨਵੀਆਂ ਦਰਾਂ

ਅਜੀਤ ਡੈਸਕ 22-09-2025
ਨਵੀਂ ਦਿੱਲੀ, 21 ਸਤੰਬਰ (ਪੀ.ਟੀ.ਆਈ.)-ਸੋਮਵਾਰ ਤੋਂ ਜੀ.ਐੱਸ.ਟੀ. ਦਰਾਂ 'ਚ ਕਟÏਤੀ ਨਾਲ ਰਸੋਈ ਦੇ ਭਾਂਡਿਆਂ ਤੋਂ ਲੈ ਕੇ ਬਿਜਲੀ ਉਪਕਰਨ ਤੇ ਦਵਾਈਆਂ ਤੋਂ ਲੈ ਕੇ ਆਟੋਮੋਬਾਈਲ ਤੱਕ ਲਗਭਗ 375 ਵਸਤੂਆਂ ਸਸਤੀਆਂ ਹੋ ਗਈਆਂ ਹਨ | ਕੇਂਦਰ ਅਤੇ ਸੂਬਿਆਂ ਦੀ ਜੀ.ਐੱਸ.ਟੀ. ਕੌਂਸਲ ਨੇ ਖਪਤਕਾਰਾਂ ਲਈ ਇਕ ਵੱਡਾ ਤੋਹਫ਼ਾ ਦਿੰਦੇ ਹੋਏ 22 ਸਤੰਬਰ- ਨਵਰਾਤਰੀ ਦੇ ਪਹਿਲੇ ਦਿਨ ਤੋਂ ਵਸਤੂਆਂ ਅਤੇ ਸੇਵਾਵਾਂ 'ਤੇ ਟੈਕਸ ਦਰਾਂ ਘਟਾਉਣ ਦਾ ਫੈਸਲਾ ਕੀਤਾ ਹੈ¢ ਘਿਓ, ਪਨੀਰ, ਮੱਖਣ, ਸਨੈਕਸ, ਕੈਚੱਪ, ਜੈਮ, ਸੁੱਕੇ ਮੇਵੇ, ਕÏਫੀ ਅਤੇ ਆਈਸ ਕਰੀਮ ਵਰਗੀਆਂ ਆਮ ਖਪਤਕਾਰ ਵਸਤੂਆਂ ਦੇ ਨਾਲ-ਨਾਲ ਟੀ ਵੀ, ਏ ਸੀ ਅਤੇ ਵਾਸ਼ਿੰਗ ਮਸ਼ੀਨਾਂ ਵਰਗੀਆਂ ਲਗਜ਼ਰੀ ਵਸਤੂਆਂ ਸਸਤੀਆਂ ਹੋ ਜਾਣਗੀਆਂ¢ ਜ਼ਿਆਦਾਤਰ ਦਵਾਈਆਂ ਅਤੇ ਫਾਰਮੂਲੇਸ਼ਨਾਂ, ਅਤੇ ਗਲੂਕੋਮੀਟਰ ਅਤੇ ਡਾਇਗਨੌਸਟਿਕ ਕਿੱਟਾਂ ਵਰਗੇ ਮੈਡੀਕਲ ਉਪਕਰਨਾਂ 'ਤੇ ਜੀ ਐੱਸ ਟੀ ਨੂੰ 5 ਪ੍ਰਤੀਸ਼ਤ ਕਰਨ ਨਾਲ ਆਮ ਆਦਮੀ ਲਈ ਦਵਾਈਆਂ ਦੀ ਕੀਮਤ ਘਟ ਜਾਵੇਗੀ¢ ਇਸ ਤੋਂ ਇਲਾਵਾ, ਘਰ ਬਣਾਉਣ ਵਾਲਿਆਂ ਨੂੰ ਵੀ ਫਾਇਦਾ ਹੋਵੇਗਾ ਕਿਉਂਕਿ ਸੀਮੈਂਟ 'ਤੇ ਜੀ.ਐੱਸ.ਟੀ. 28 ਪ੍ਰਤੀਸ਼ਤ ਤੋਂ ਘਟਾ ਕੇ 18 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ | ਜੀ.ਐੱਸ.ਟੀ. ਦਰ ਕਟÏਤੀ ਦਾ ਸਭ ਤੋਂ ਵੱਧ ਫਾਇਦਾ ਆਟੋਮੋਬਾਈਲ ਖਰੀਦਦਾਰਾਂ ਨੂੰ ਹੋਵੇਗਾ, ਜਿੱਥੇ ਛੋਟੀਆਂ ਅਤੇ ਵੱਡੀਆਂ ਕਾਰਾਂ 'ਤੇ ਟੈਕਸ ਦਰਾਂ ਨੂੰ ਕ੍ਰਮਵਾਰ 18 ਪ੍ਰਤੀਸ਼ਤ ਅਤੇ 28 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ¢ ਇਸ ਤੋਂ ਇਲਾਵਾ, ਰੋਜ਼ਾਨਾ ਵਰਤੋਂ ਵਾਲੇ ਉਤਪਾਦਾਂ ਜਿਵੇਂ ਕਿ ਵਾਲਾਂ ਦਾ ਤੇਲ, ਟਾਇਲਟ ਸਾਬਣ ਬਾਰ, ਸ਼ੈਂਪੂ, ਟੁੱਥਬ੍ਰਸ਼ ਅਤੇ ਟੁੱਥਪੇਸਟ ਦੇ ਵੀ ਸਸਤੇ ਹੋ ਗਏ ਹਨ ਕਿਉਂਕਿ ਉਨ੍ਹਾਂ 'ਤੇ ਟੈਕਸ ਮÏਜੂਦਾ 12/18 ਪ੍ਰਤੀਸ਼ਤ ਤੋਂ ਘਟਾ ਕੇ 5 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ¢

ਪਿਛਲੀ ਖ਼ਬਰ ਕੈਨੇਡਾ ਤੇ ਬਰਤਾਨੀਆ ਨੇ ਫਿਲਸਤੀਨੀ ਰਾਜ ਨੂੰ ਦਿੱਤੀ ਮਾਨਤਾ ਅਗਲੀ ਖ਼ਬਰ ਫੁੱਟਬਾਲ ਦੇ ਕਪਤਾਨ ਦਾ ਆਸਟ੍ਰੇਲੀਆ ਤੋਂ ਪਿੰਡ ਪਹੁੰਚਣ 'ਤੇ ਹੋਇਆ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।