14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪ੍ਰਧਾਨ ਮੰਤਰੀ ਜੀ.ਐੱਸ.ਟੀ. ਸੁਧਾਰਾਂ ਦੀ 'ਇਕੱਲੀ ਮਾਲਕੀ' ਦਾ ਦਾਅਵਾ ਕਰ ਰਹੇ ਹਨ-ਕਾਂਗਰਸ

ਅਜੀਤ ਡੈਸਕ 22-09-2025
ਨਵੀਂ ਦਿੱਲੀ, 21 ਸਤੰਬਰ (ਪੀ.ਟੀ. ਆਈ.)-ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਜੀ.ਐੱਸ.ਟੀ. ਪ੍ਰਣਾਲੀ ਵਿਚ ਕੀਤੀਆਂ ਸੋਧਾਂ ਦੀ 'ਇਕੱਲੀ ਮਾਲਕੀ' ਲੈਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮÏਜੂਦਾ ਸੁਧਾਰ ਨਾਕਾਫ਼ੀ ਹਨ ਅਤੇ ਸੂਬਿਆਂ ਦੀ ਮੁਆਵਜ਼ਾ ਮਿਆਦ ਨੂੰ ਹੋਰ ਪੰਜ ਸਾਲ ਵਧਾਉਣ ਦੀ ਮੰਗ 'ਤੇ ਧਿਆਨ ਨਹੀਂ ਦਿੱਤਾ ਗਿਆ ਹੈ¢ ਵਿਰੋਧੀ ਪਾਰਟੀ ਨੇ ਸੁਧਾਰਾਂ ਦੀ ਆਲੋਚਨਾ ਕਰਦੇ ਹੋਏ, ਉਨ੍ਹਾਂ ਨੂੰ 'ਡੂੰਘੇ ਜ਼ਖ਼ਮ 'ਤੇ ਮਲ੍ਹਮ' ਕਿਹਾ ਅਤੇ ਕਿਹਾ ਕਿ ਸਰਕਾਰ ਨੂੰ ਜ਼ਰੂਰੀ ਵਸਤੂਆਂ 'ਤੇ ਜੀ.ਐੱਸ.ਟੀ. ਲਈ ਜਨਤਾ ਤੋਂ ਮੁਆਫੀ ਮੰਗਣੀ ਚਾਹੀਦੀ ਹੈ¢ ਜੀ.ਐੱਸ.ਟੀ. 'ਤੇ ਪ੍ਰਧਾਨ ਮੰਤਰੀ ਵਲੋਂ ਦਿੱਤੇ ਗਏ ਭਾਸ਼ਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਪ੍ਰਧਾਨ ਮੰਤਰੀ 'ਤੇ ਇੱਕ ਹਿੰਦੀ ਕਹਾਵਤ ਨਾਲ ਨਿਸ਼ਾਨਾ ਸਾਧਿਆ: 'ਨੌਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ¢' ਉਨ੍ਹਾਂ ਕਿਹਾ, 'ਨਰਿੰਦਰ ਮੋਦੀ ਜੀ, ਕਾਂਗਰਸ ਪਾਰਟੀ ਦੇ ਸਧਾਰਨ ਅਤੇ ਕੁਸ਼ਲ ਜੀ. ਐੱਸ. ਟੀ. ਦੀ ਬਜਾਏ, ਤੁਹਾਡੀ ਸਰਕਾਰ ਨੇ ਨੌਂ ਵੱਖ-ਵੱਖ ਸਲੈਬ ਬਣਾ ਕੇ 'ਗੱਬਰ ਸਿੰਘ ਟੈਕਸ' ਲਗਾਇਆ ਅਤੇ ਅੱਠ ਸਾਲਾਂ ਵਿਚ 55 ਲੱਖ ਕਰੋੜ ਤੋਂ ਵੱਧ ਇਕੱਠੇ ਕੀਤੇ¢ ਹੁਣ ਤੁਸੀਂ 2.5 ਲੱਖ ਕਰੋੜ ਦੇ 'ਬੱਚਤ ਤਿਉਹਾਰ' ਦੀ ਗੱਲ ਕਰ ਰਹੇ ਹੋ ਅਤੇ ਜਨਤਾ 'ਤੇ ਡੂੰਘੇ ਜ਼ਖ਼ਮ ਦੇਣ ਤੋਂ ਬਾਅਦ ਇੱਕ ਸਧਾਰਨ ਪੱਟੀ ਲਗਾ ਰਹੇ ਹੋ | ਜਨਤਾ ਕਦੇ ਨਹੀਂ ਭੁੱਲੇਗੀ ਕਿ ਤੁਸੀਂ ਉਨ੍ਹਾਂ ਦੀਆਂ ਦਾਲਾਂ, ਚÏਲ, ਅਨਾਜ, ਪੈਨਸਿਲਾਂ, ਕਿਤਾਬਾਂ, ਡਾਕਟਰੀ ਇਲਾਜ, ਕਿਸਾਨਾਂ ਦੇ ਟਰੈਕਟਰ, ਹਰ ਚੀਜ਼ 'ਤੇ ਜੀ. ਐੱਸ. ਟੀ. ਲਗਾਇਆ ਸੀ¢ ਤੁਹਾਡੀ ਸਰਕਾਰ ਨੂੰ ਜਨਤਾ ਤੋਂ ਮੁਆਫੀ ਮੰਗਣੀ ਚਾਹੀਦੀ ਹੈ |'

ਪਿਛਲੀ ਖ਼ਬਰ ਵਪਾਰ ਜ਼ਰੀਏ ਰੋਕਿਆ ਭਾਰਤ-ਪਾਕਿ ਟਕਰਾਅ, 7 ਜੰਗਾਂ ਰੋਕਣ ਲਈ ਨੋਬਲ ਪੁਰਸਕਾਰ ਮਿਲਣਾ ਚਾਹੀਦੈ-ਟਰੰਪ ਅਗਲੀ ਖ਼ਬਰ 10 ਸਾਲਾਂ 'ਚ ਤਨਖਾਹਾਂ, ਪੈਨਸ਼ਨਾਂ, ਵਿਆਜ ਅਦਾਇਗੀਆਂ 'ਤੇ ਰਾਜਾਂ ਦਾ ਕੁੱਲ ਖਰਚ 2.5 ਗੁਣਾ ਵਧਿਆ-ਕੈਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।