12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਕਪਿਲ ਸ਼ਰਮਾ ਦੇ ਰੈਸਟੋਰੈਂਟ 'ਤੇ ਤੀਜੀ ਵਾਰ ਗੋਲੀਬਾਰੀ

ਅਜੀਤ ਡੈਸਕ 17-10-2025
ਸਰੀ (ਕੈਨੇਡਾ), 16 ਅਕਤੂਬਰ (ਪੀ.ਟੀ.ਆਈ.)-ਕੈਨੇਡਾ ਦੇ ਸਰੀ ਵਿਚ ਕਾਮੇਡੀਅਨ ਕਪਿਲ ਸ਼ਰਮਾ ਦੇ ਰੈਸਟੋਰੈਂਟ 'ਤੇ ਤੀਜੀ ਵਾਰ ਗੋਲੀਬਾਰੀ ਕੀਤੀ ਗਈ | ਇਕ ਰਿਪੋਰਟ ਅਨੁਸਾਰ, ਵੀਰਵਾਰ ਨੂੰ ਸਵੇਰੇ 3:45 ਵਜੇ ਦੇ ਕਰੀਬ 85 ਐਵੇਨਿਊ ਤੇ 120 ਸਟਰੀਟ 'ਤੇ ਰੈਸਟੋਰੈਂਟ 'ਤੇ ਗੋਲੀਬਾਰੀ ਦੀਆਂ ਰਿਪੋਰਟਾਂ ਤੋਂ ਬਾਅਦ ਸਰੀ ਪੁਲਿਸ ਸਰਵਿਸ (ਐਸ.ਪੀ.ਐਸ.) ਜਾਂਚ ਕਰ ਰਹੀ ਹੈ | ਸਟਾਫ ਕੈਫੇ ਦੇ ਅੰਦਰ ਸੀ, ਪਰ ਕੋਈ ਵੀ ਜ਼ਖ਼ਮੀ ਨਹੀਂ ਹੋਇਆ | 10 ਜੁਲਾਈ ਤੇ 7 ਅਗਸਤ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਰੈਸਟੋਰੈਂਟ ਇਸ ਮਹੀਨੇ ਦੇ ਸ਼ੁਰੂ ਵਿਚ ਦੁਬਾਰਾ ਖੁੱਲ੍ਹ ਗਿਆ ਸੀ | 7 ਅਗਸਤ ਨੂੰ ਸਵੇਰੇ ਤੜਕੇ ਰੈਸਟੋਰੈਂਟ 'ਤੇ ਗੋਲੀਆਂ ਚਲਾਈਆਂ ਗਈਆਂ, ਪਰ ਕੋਈ ਵੀ ਜ਼ਖ਼ਮੀ ਨਹੀਂ ਹੋਇਆ | ਗੋਲੀਬਾਰੀ ਨਾਲ ਖਿੜਕੀਆਂ ਤੇ ਇਮਾਰਤ ਨੂੰ ਨੁਕਸਾਨ ਪਹੁੰਚਿਆ | ਬਿ੍ਟਿਸ਼ ਕੋਲੰਬੀਆ ਦੇ ਸਰੀ ਵਿਚ ਰੈਸਟੋਰੈਂਟ 4 ਜੁਲਾਈ ਨੂੰ ਖੁੱਲਿ੍ਹਆ ਸੀ ਤੇ ਉਦਘਾਟਨ ਤੋਂ ਇੱਕ ਹਫ਼ਤੇ ਦੇ ਅੰਦਰ ਇਸ 'ਤੇ ਹਮਲਾ ਕੀਤਾ ਗਿਆ ਸੀ | 10 ਜੁਲਾਈ ਨੂੰ ਪਹਿਲੀ ਵਾਰ ਗੋਲੀਆਂ ਚੱਲਣ ਤੋਂ ਬਾਅਦ ਰੈਸਟੋਰੈਂਟ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ |

ਪਿਛਲੀ ਖ਼ਬਰ ਪੰਜਾਬ ਸਰਕਾਰ ਵਾਅਦੇ ਤੋਂ ਮੁੱਕਰੀ ਮੁਲਾਜ਼ਮ ਤੇ ਪੈਨਸ਼ਨਰਜ਼ ਫਿੱਕੀ ਦੀਵਾਲੀ ਮਨਾਉਣ ਲਈ ਹੋਏ ਮਜਬੂਰ-ਤਾਰਾ ਸਿੰਘ ਅਗਲੀ ਖ਼ਬਰ ਟਰੰਪ ਤੋਂ ਡਰਦੇ ਹਨ ਪ੍ਰਧਾਨ ਮੰਤਰੀ ਮੋਦੀ-ਰਾਹੁਲ ਗਾਂਧੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।