19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਹਿਮਾਚਲ 'ਚ ਤਾਜ਼ਾ ਬਰਫ਼ਬਾਰੀ

ਅਜੀਤ ਡੈਸਕ 23-10-2025

ਸ਼ਿਮਲਾ, 22 ਅਕਤੂਬਰ (ਏਜੰਸੀ)-ਹਿਮਾਚਲ ਪ੍ਰਦੇਸ਼ ਦੇ ਲਾਹੌਲ ਤੇ ਸਪਿਤੀ ਅਤੇ ਮਨਾਲੀ ਜ਼ਿਲਿ੍ਹਆਂ 'ਚ ਤਾਜ਼ਾ ਬਰਫ਼ਬਾਰੀ ਹੋਣ ਨਾਲ ਤਾਪਮਾਨ 'ਚ ਭਾਰੀ ਗਿਰਾਵਟ ਆਈ | ਨਿਸਚਿਤ ਸਮੇਂ ਤੋਂ ਪਹਿਲਾਂ ਆਈ ਠੰਢ ਤੇ ਬਰਫ਼ਬਾਰੀ ਕਾਰਨ ਰੋਹਤਾਂਗ ਤੇ ਕੁੰਜੁਮ ਦੇ ਦਰੇ ਬੰਦ ਹੋ ਗਏ ਹਨ | ਇਸ ਨਾਲ ਲਾਹੌਲ-ਸਪਿਤੀ ਜ਼ਿਲ੍ਹੇ ਨੂੰ ਜਾਣ ਵਾਲੀ ਆਵਾਜਾਈ ਰੁਕ ਗਈ ਹੈ ਅਤੇ ਅਟਲ ਸੁਰੰਗ ਇਸ ਖੇਤਰ ਲਈ ਇਕਲੌਤਾ ਰਸਤਾ ਬਣ ਗਿਆ ਹੈ | ਕੋਕਸਰ-ਪਲਚਨ ਅਤੇ ਕੋਕਸਰ-ਲੋਸਰ ਦੇ ਰਸਤੇ ਵੀ ਬਰਫ਼ਬਾਰੀ ਕਾਰਨ ਬੰਦ ਹੋ ਗਏ ਹਨ, ਜਿਸ 'ਚ ਅਟਲ ਸੁਰੰਗ ਰਾਹੀਂ ਜਾਣ ਵਾਲਾ ਮਨਾਲੀ-ਕੇਲੌਂਗ ਰਾਜਮਾਰਗ ਵੀ ਸ਼ਾਮਿਲ ਹੈ | ਮੌਸਮ ਵਿਭਾਗ ਨੇ ਪਿਛਲੇ 24 ਘੰਟਿਆਂ ਦੌਰਾਨ ਇਸ ਖੇਤਰ 'ਚ ਕਾਫ਼ੀ ਮੀਂਹ ਦਰਜ ਕੀਤਾ ਹੈ, ਕੋਠੀ 'ਚ ਸਭ ਤੋਂ ਵੱਧ 23 ਮਿ.ਮੀ, ਮਨਾਲੀ 'ਚ 12 ਮਿ.ਮੀ ਅਤੇ ਕੇਲੋਂਗ 'ਚ 6 ਮਿ.ਮੀ ਮੀਂਹ ਪਿਆ | ਸੂਬੇ 'ਚ ਲਾਹੌਲ-ਸਪਿਤੀ ਦੇ ਤਾਬੋ 'ਚ ਤਾਪਮਾਨ ਮਨਫ਼ੀ 0.7 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ | ਮੌਸਮ ਵਿਭਾਗ ਨੇ ਕੱਲ੍ਹ ਤੋਂ ਆਉਣ ਵਾਲੇ ਹਫ਼ਤੇ ਤੱਕ ਸੂਬੇ 'ਚ ਗਰਜ ਨਾਲ ਮੀਂਹ ਦੀ ਭਵਿੱਖਬਾਣੀ ਕੀਤੀ ਹੈ |


ਪਿਛਲੀ ਖ਼ਬਰ ਸੀ.ਆਈ.ਐਸ.ਐਫ. ਨੇ ਭਾਖੜਾ ਡੈਮ ਦੀ ਸੁਰੱਖਿਆ ਸੰਭਾਲੀ ਅਗਲੀ ਖ਼ਬਰ ਐਚ. ਐਸ. ਭੁੱਲਰ ਦੀ ਥਾਂ ਡਾ. ਨਾਨਕ ਸਿੰਘ ਰੋਪੜ ਰੇਂਜ ਦੇ ਨਵੇਂ ਡੀ.ਆਈ.ਜੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।