ਦੋ ਦਿਨ ਹੋਈ ਆਤਿਸ਼ਬਾਜ਼ੀ ਕਾਰਨ ਵਧਿਆ ਪ੍ਰਦੂਸ਼ਣ
ਗੁਰਵਿੰਦਰ ਸਿੰਘ ਔਲਖ
ਪਟਿਆਲਾ, 22 ਅਕਤੂਬਰ-ਪੰਜਾਬ 'ਚ ਦੀਵਾਲੀ ਦੇ ਤਿਉਹਾਰ ਨੂੰ ਮਨਾਉਣ ਸੰਬੰਧੀ ਬਣੇ ਦੁਚਿੱਤੀ ਵਾਲੇ ਮਾਹੌਲ ਕਾਰਨ ਇਸ ਵਾਰ ਸੂਬੇ ਦੇ ਕਈ ਹਿੱਸਿਆਂ 'ਚ ਇਸ ਤਿਉਹਾਰ ਨੂੰ ਦੋ ਦਿਨ ਮਨਾਇਆ ਗਿਆ | ਜਿਸ ਕਾਰਨ ਇਨ੍ਹਾਂ ਦਿਨਾਂ 'ਚ ਹੋਈ ਆਤਿਸ਼ਬਾਜ਼ੀ ਅਤੇ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੇ ਸੂਬੇ ਦੀ ਆਬੋ-ਹਵਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ | ਅੰਕੜਿਆਂ ਅਨੁਸਾਰ ਸਾਲ 2019 'ਚ ਪੰਜਾਬ 'ਚ ਇਨ੍ਹਾਂ ਦਿਨਾਂ ਦੌਰਾਨ ਸੂਬੇ ਦਾ ਔਸਤਨ ਹਵਾ ਗੁਣਵੱਤਾ ਸੂਚਕ ਅੰਕ 262 ਦਰਜ ਕੀਤਾ ਗਿਆ ਸੀ ਅਤੇ ਪੰਜ ਸਾਲ ਬਾਅਦ 2025 ਵਿਚ ਸੂਬੇ ਦੀ ਹਵਾ ਗੁਣਵੱਤਾ ਸੂਚਕ 256 ਹੈ ਜੋ ਮੁੜ ਉਸ ਪੱਧਰ ਦੇ ਨੇੜੇ ਪਹੁੰਚ ਗਿਆ ਹੈ, ਜਿਸ ਨਾਲ ਸਪੱਸ਼ਟ ਹੈ ਕਿ ਇਸ ਵਾਰ ਦਾ ਪ੍ਰਦੂਸ਼ਣ ਪਿਛਲੇ ਕਈ ਸਾਲਾਂ ਦੇ ਰਿਕਾਰਡ ਦੇ ਮੁਕਾਬਲੇ ਸਭ ਤੋਂ ਵੱਧ ਚਿੰਤਾਜਨਕ ਪੱਧਰ 'ਤੇ ਹੈ | ਨੈਸ਼ਨਲ ਏਅਰ ਕੁਆਲਿਟੀ ਇੰਡੈਕਸ ਅਨੁਸਾਰ ਇਸ ਵਾਰ ਹਵਾ ਦੀ ਗੁਣਵੱਤਾ ਵਿਚ ਆਈ ਗਿਰਾਵਟ ਨੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ | ਸਿਸਟਮ ਆਫ਼ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ ਅਨੁਸਾਰ ਹਵਾ ਦੀ ਗਤੀ ਬਹੁਤ ਘੱਟ ਦਰਜ ਕੀਤੀ ਗਈ ਹੈ ਜਿਸ ਕਾਰਨ ਹਵਾ 'ਚ ਮੌਜੂਦ ਜ਼ਹਿਰੀਲੇ ਕਣ ਪੀ.ਐਮ. 2.5 ਅਤੇ ਪੀ.ਐਮ. 10 ਨੀਵੇਂ ਪੱਧਰ 'ਤੇ ਇਕੱਠੇ ਹੋ ਰਹੇ ਹਨ ਜਿਸ ਨਾਲ ਹਵਾ ਦੀ ਗੁਣਵੱਤਾ 'ਚ ਨਿਘਾਰ ਆਇਆ ਹੈ | ਹਵਾ ਵਿਚ ਜ਼ਹਿਰੀਲੇ ਕਣਾਂ ਦੀ ਇਹ ਮਾਤਰਾ ਦਰਸਾਉਂਦੀ ਹੈ ਕਿ ਦੀਵਾਲੀ ਨੂੰ ਮਨਾਉਣ ਸੰਬੰਧੀ ਬਣੇ ਸੰਸ਼ੋਪੰਜ ਦੇ ਮਾਹੌਲ ਕਾਰਨ ਦੋ ਦਿਨਾਂ ਦਾ ਤਿਉਹਾਰ ਸੂਬੇ ਦੀ ਅਬੋ-ਹਵਾ 'ਤੇ ਸਿੱਧਾ ਤੇ ਗੰਭੀਰ ਅਸਰ ਛੱਡ ਕੇ ਗਿਆ ਹੈ | ਮੌਜੂਦਾ ਅੰਕੜਿਆਂ ਅਨੁਸਾਰ ਸੂਬੇ ਦਾ ਔਸਤ ਹਵਾਂ ਸੂਚਕ ਅੰਕ ਕੱਲ੍ਹ 234 ਸੀ ਜੋ ਅੱਜ ਵਧ ਕੇ 256 ਤੱਕ ਪਹੁੰਚ ਗਿਆ | ਤੁਲਨਾਤਮਿਕ ਰੂਪ 'ਚ ਵੇਖੀਏ ਤਾਂ 2019 ਤੋਂ ਬਾਅਦ ਇਸ ਸਾਲ ਦੀਵਾਲੀ ਬਾਅਦ ਪੰਜਾਬ ਵਿਚ ਹਵਾ ਸਭ ਤੋਂ ਵੱਧ ਪ੍ਰਦੂਸ਼ਿਤ ਦਰਜ ਕੀਤੀ ਗਈ ਹੈ | ਪ੍ਰਦੂਸ਼ਣ ਦੇ ਸਭ ਤੋਂ ਉੱਚੇ ਦਰਜੇ 'ਤੇ ਮੰਡੀ ਗੋਬਿੰਦਗੜ੍ਹ ਰਿਹਾ, ਜਿੱਥੇ ਕੱਲ੍ਹ ਸੂਚਕ ਅੰਕ 297 ਸੀ, ਜੋ ਅੱਜ ਵੱਧ ਕੇ 307 ਤੱਕ ਪਹੁੰਚ ਗਿਆ | ਲੁਧਿਆਣਾ 'ਚ ਕੱਲ੍ਹ ਹਵਾ ਗੁਣਵੱਤਾ ਸੂਚਕ 271 ਸੀ, ਜਦਕਿ ਅੱਜ ਇਹ ਅੰਕ 289 ਦਰਜ ਕੀਤਾ ਗਿਆ | ਜਲੰਧਰ
ਪੰਜਾਬ 'ਚ ਹਵਾ ਗੁਣਵੱਤਾ ਦਾ ਪੱਧਰ 'ਬੇਹੱਦ ਖ਼ਰਾਬ'
ਅਜੀਤ ਡੈਸਕ
23-10-2025