19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਵਾਈਟ ਹਾਊਸ 'ਚ ਮਨਾਈ ਦੀਵਾਲੀ ਜਸ਼ਨਾਂ 'ਚ ਸ਼ਾਮਿਲ ਹੋਏ ਟਰੰਪ

ਅਜੀਤ ਡੈਸਕ 23-10-2025

• ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ 'ਤੇ ਦਿੱਤੀ ਵਧਾਈ
• ਖੇਤਰ 'ਚ ਸ਼ਾਂਤੀ ਬਾਰੇ ਕੀਤੀ ਗੱਲ
ਐਸ. ਅਸ਼ੋਕ ਭÏਰਾ

ਸਾਨ ਫਰਾਂਸਿਸਕੋ, 22 ਅਕਤੂਬਰ-ਭਾਰਤ ਨਾਲ ਟੈਰਿਫ ਦੀ ਵਪਾਰਕ ਜੰਗ 'ਚ ਉਲਝੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ 'ਚ ਇਕ ਵਿਸ਼ੇਸ਼ ਦੀਵਾਲੀ ਸਮਾਗਮ ਦÏਰਾਨ ਬੋਲਦਿਆਂ ਕਿਹਾ ਕਿ ਮੈਂ ਸਮੁੱਚੇ ਭਾਰਤੀਆਂ ਨੂੰ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ ਤੇ ਨਾਲ ਹੀ ਫਿਰ ਟਕੋਰ ਕੀਤੀ ਕਿ ਅੱਜ ਹੀ ਤੁਹਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਪਾਰ ਬਾਰੇ ਗੱਲ ਕੀਤੀ ਹੈ, ਜੋ ਬਹੁਤ ਸ਼ਾਨਦਾਰ ਰਹੀ | ਰਾਸ਼ਟਰਪਤੀ ਟਰੰਪ ਦੇ ਦੀਵਾਲੀ ਜਸ਼ਨਾਂ 'ਚ ਸ਼ਾਮਿਲ ਹੋਣ 'ਤੇ ਵਾਈਟ ਹਾਊਸ ਹੋਰ ਵੀ ਖੂਬਸੂਰਤ ਤੇ ਚਮਕਦਾਰ ਲੱਗਦਾ ਸੀ | ਟਰੰਪ ਨੇ ਭਾਰਤ ਦੇ ਲੋਕਾਂ ਤੇ ਭਾਰਤੀ-ਅਮਰੀਕੀ ਭਾਈਚਾਰੇ ਨੂੰ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ | ਟਰੰਪ ਨੇ ਫਿਰ ਦੁਹਰਾਇਆ ਕਿ ਮੋਦੀ ਨਾਲ ਗੱਲਬਾਤ ਆਲ੍ਹਾ ਮਿਆਰੀ ਹੀ ਨਹੀਂ ਰਹੀ ਸਗੋਂ ਉਨ੍ਹਾਂ ਨੂੰ ਇਕ 'ਮਹਾਨ ਵਿਅਕਤੀ' ਤੇ 'ਮਹਾਨ ਦੋਸਤ' ਵੀ ਦੱਸਿਆ ਤੇ ਟਰੰਪ ਨੇ ਇਹ ਗੱਲ ਵੀ ਸਾਂਝੀ ਕੀਤੀ ਕਿ ਉਨ੍ਹਾਂ ਕੁਝ ਦਿਨ ਪਹਿਲਾਂ ਵੀ ਭਾਰਤੀ ਨੇਤਾ ਨਾਲ ਵਪਾਰ ਤੇ ਇਸ ਖੇਤਰ 'ਚ ਸ਼ਾਂਤੀ ਬਾਰੇ ਗੱਲ ਕੀਤੀ ਸੀ | ਟਰੰਪ ਨੇ ਵਾਈਟ ਹਾਊਸ 'ਚ ਰਵਾਇਤੀ ਦੀਵਾਲੀ ਮਨਾਈ ਤੇ ਦੀਵੇ ਵੀ ਜਗਾਏ | ਉਪਰੰਤ ਉਨ੍ਹਾਂ ਦੀਵਾਲੀ ਦੇ ਡੂੰਘੇ ਅਰਥਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਅਸੀਂ ਹਨੇਰੇ 'ਤੇ ਰÏਸ਼ਨੀ ਦੀ ਜਿੱਤ 'ਚ ਵਿਸ਼ਵਾਸ ਦੇ ਪ੍ਰਤੀਕ ਵਜੋਂ ਦੀਵੇ ਜਗਾਵਾਂਗੇ | ਇਹ ਅਗਿਆਨਤਾ 'ਤੇ ਗਿਆਨ ਤੇ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ | ਜਗਦਾ ਦੀਵਾ ਗਿਆਨ ਦਾ ਰਾਹ ਲੱਭਣ ਤੇ ਮਿਹਨਤ ਨਾਲ ਕੰਮ ਕਰਨ ਦੀ ਯਾਦ ਦਿਵਾਉਂਦਾ ਹੈ | ਵਾਈਟ ਹਾਊਸ ਦੇ ਇਨ੍ਹਾਂ ਦੀਵਾਲੀ ਜਸ਼ਨਾਂ 'ਚ ਸੀਨੀਅਰ ਅਮਰੀਕੀ ਤੇ ਭਾਰਤੀ ਅਧਿਕਾਰੀ ਵੀ ਸ਼ਾਮਿਲ ਹੋਏ, ਜਿਨ੍ਹਾਂ 'ਚ ਐਫ.ਬੀ.ਆਈ. ਦੇ ਡਾਇਰੈਕਟਰ ਕਾਸ਼ ਪਟੇਲ, ਓ. ਡੀ. ਐਨ. ਆਈ. ਦੇ ਡਾਇਰੈਕਟਰ ਤੁਲਸੀ ਗਬਾਰਡ, ਵਾਈਟ ਹਾਊਸ ਦੇ ਡਿਪਟੀ ਪ੍ਰੈੱਸ ਸਕੱਤਰ ਕੁਸ਼ ਦੇਸਾਈ, ਅਮਰੀਕਾ 'ਚ ਭਾਰਤ ਦੇ ਰਾਜਦੂਤ ਵਿਨੈ ਮੋਹਨ ਕਵਾਤਰਾ ਤੇ ਭਾਰਤ 'ਚ ਅਮਰੀਕੀ ਰਾਜਦੂਤ ਸਰਜੀਓ ਗੋਰ ਸਮੇਤ ਕਈ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ¢ 

ਪਿਛਲੀ ਖ਼ਬਰ 5000 ਕਰੋੜ ਨਾਲ ਸੁਧਰੇਗੀ ਪੰਜਾਬ 'ਚ ਬਿਜਲੀ ਪ੍ਰਣਾਲੀ ਦੀ ਹਾਲਤ ਅਗਲੀ ਖ਼ਬਰ ਪੰਜਾਬ 'ਚ ਹਵਾ ਗੁਣਵੱਤਾ ਦਾ ਪੱਧਰ 'ਬੇਹੱਦ ਖ਼ਰਾਬ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।