29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਕਰਨ ਯਾਦਵ ਹੋਣਗੇ ਅਫ਼ਗਾਨਿਸਤਾਨ 'ਚ ਭਾਰਤੀ ਰਾਜਦੂਤ

ਅਜੀਤ ਡੈਸਕ 24-10-2025

ਲਗਭਗ 18 ਮਹੀਨਿਆਂ ਤੋਂ ਕਰ ਰਹੇ ਕਾਬੁਲ 'ਚ ਭਾਰਤੀ ਤਕਨੀਕੀ ਮਿਸ਼ਨ ਦੀ ਅਗਵਾਈ
ਅੰਮਿ੍ਤਸਰ, 23 ਅਕਤੂਬਰ (ਸੁਰਿੰਦਰ ਕੋਛੜ)-ਮੀਡੀਆ ਰਿਪੋਰਟਾਂ 'ਚ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਵਿਦੇਸ਼ ਸੇਵਾ ਅਧਿਕਾਰੀ (ਆਈ. ਐੱਫ. ਐੱਸ.) ਕਰਨ ਯਾਦਵ ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਭਾਰਤੀ ਦੂਤਘਰ 'ਚ ਚਾਰਜ ਡੀ. ਅਫੇਅਰ ਨਿਯੁਕਤ ਕੀਤਾ ਗਿਆ ਹੈ | ਭਾਰਤ ਸਰਕਾਰ ਵਲੋਂ ਇਹ ਫ਼ੈਸਲਾ ਕਾਬੁਲ 'ਚ ਆਪਣੇ ਤਕਨੀਕੀ ਮਿਸ਼ਨ ਨੂੰ ਦੂਤਘਰ ਦੇ ਪੱਧਰ ਤੱਕ ਉੱਚਾ ਚੁੱਕਣ ਤੋਂ ਕੁਝ ਦਿਨ ਬਾਅਦ ਲਿਆ ਗਿਆ ਹੈ | ਹਾਲਾਂਕਿ ਭਾਰਤ ਨੇ ਅਜੇ ਤੱਕ ਅਫ਼ਗਾਨਿਸਤਾਨ 'ਚ ਤਾਲਿਬਾਨ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ ਹੈ | ਦੱਸਿਆ ਜਾ ਰਿਹਾ ਹੈ ਯਾਦਵ ਲਗਭਗ 18 ਮਹੀਨਿਆਂ ਤੋਂ ਕਾਬੁਲ 'ਚ ਤਕਨੀਕੀ ਮਿਸ਼ਨ ਦੇ ਮੁਖੀ ਵਜੋਂ ਸੇਵਾ ਨਿਭਾਅ ਰਹੇ ਹਨ | ਜਿਥੇ ਉਨ੍ਹਾਂ ਨੇ ਭਾਰਤ ਦੀ ਮਨੁੱਖਤਾਵਾਦੀ ਸਹਾਇਤਾ ਅਤੇ ਵਿਕਾਸ ਪ੍ਰਾਜੈਕਟਾਂ ਦੇ ਤਾਲਮੇਲ ਵਿਚ ਮੁੱਖ ਭੂਮਿਕਾ ਨਿਭਾਈ | ਪ੍ਰਾਪਤ ਜਾਣਕਾਰੀ ਅਨੁਸਾਰ ਵਰਤਮਾਨ 'ਚ ਕਾਬੁਲ ਵਿਚ ਭਾਰਤੀ ਮਿਸ਼ਨ 'ਚ 10-12 ਸਟਾਫ਼ ਅਤੇ ਅਧਿਕਾਰੀ ਤਾਇਨਾਤ ਹਨ | ਇਹ ਗਿਣਤੀ ਹੌਲੀ-ਹੌਲੀ ਵਧਾਈ ਜਾਵੇਗੀ | ਦੂਤਘਰ ਅਧਿਕਾਰੀਆਂ ਦੀ ਸੁਰੱਖਿਆ ਲਈ ਲਗਭਗ 50-60 ਆਈ. ਟੀ. ਬੀ. ਪੀ. ਕਰਮਚਾਰੀਆਂ ਨੂੰ ਵੀ ਤਾਇਨਾਤ ਕਰਨ ਦੀ ਯੋਜਨਾ ਹੈ | ਦੱਸਣਯੋਗ ਹੈ ਕਿ ਤਾਲਿਬਾਨ ਦੀ ਵਾਪਸੀ ਤੋਂ ਪਹਿਲਾਂ ਭਾਰਤ ਨੇ ਅਫ਼ਗਾਨਿਸਤਾਨ 'ਚ ਕਈ ਮੁੱਖ ਪ੍ਰਾਜੈਕਟਾਂ ਵਿਚ ਨਿਵੇਸ਼ ਕੀਤਾ ਸੀ | ਤਾਲਿਬਾਨ ਸ਼ਾਸਕ ਚਾਹੁੰਦੇ ਹਨ ਹੈ ਕਿ ਭਾਰਤ ਇਨ੍ਹਾਂ ਪ੍ਰਾਜੈਕਟਾਂ ਨੂੰ ਪੂਰਾ ਕਰੇ ਅਤੇ ਉਹ ਸੁਰੱਖਿਆ ਸਮੇਤ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹਨ | ਭਾਰਤ ਨੇ ਸਲਮਾ ਡੈਮ, ਅਫ਼ਗਾਨ ਸੰਸਦ ਭਵਨ, ਸਕੂਲ, ਹਸਪਤਾਲ ਅਤੇ ਰਣਨੀਤਕ ਚਾਬਹਾਰ ਵਪਾਰ ਗਲਿਆਰਾ ਸਮੇਤ ਮੁੱਖ ਬੁਨਿਆਦੀ ਢਾਂਚੇ ਅਤੇ ਵਿਕਾਸ ਪ੍ਰਾਜੈਕਟਾਂ 'ਚ 22,000 ਕਰੋੜ ਰੁਪਇਆ ਤੋਂ ਵੱਧ ਦਾ ਨਿਵੇਸ਼ ਕੀਤਾ ਹੈ, ਜੋ ਭਾਰਤ ਨੂੰ ਈਰਾਨ ਰਾਹੀਂ ਮੱਧ ਏਸ਼ੀਆ ਨਾਲ ਜੋੜਦਾ ਹੈ | ਦੂਤਘਰ ਦੇ ਖੁੱਲ੍ਹਣ ਨਾਲ ਅਫਗਾਨਿਸਤਾਨ 'ਚ ਭਾਰਤ ਦੇ ਨਿਵੇਸ਼ਾਂ ਦੀ ਸਿੱਧੀ ਨਿਗਰਾਨੀ ਵੀ ਕੀਤੀ ਜਾ ਸਕੇਗੀ |

ਪਿਛਲੀ ਖ਼ਬਰ ਸੱਚ ਸਾਹਮਣੇ ਲਿਆਉਣ ਕਾਰਨ ਮਿਲ ਰਹੀਆਂ ਨੇ ਧਮਕੀਆਂ-ਸ਼ਮਸੁਦੀਨ ਚੌਧਰੀ ਅਗਲੀ ਖ਼ਬਰ ਕੈਲੀਫੋਰਨੀਆ ਹਾਦਸੇ 'ਚ ਤਿੰਨ ਮੌਤਾਂ ਪੰਜਾਬੀ ਟਰੱਕ ਡਰਾਈਵਰ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।