07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਹਰਿਆਣਾ ਸਰਕਾਰ ਦੇਵੇਗੀ '84 ਕਤਲੇਆਮ ਪੀੜਤਾਂ ਦੇ ਪਰਿਵਾਰਾਂ ਨੂੰ ਨੌਕਰੀਆਂ <br/>

ਅਜੀਤ ਡੈਸਕ 04-11-2025
ਚੰਡੀਗੜ੍ਹ, 3 ਨਵੰਬਰ (ਰਾਮ ਸਿੰਘ ਬਰਾੜ)-ਹਰਿਆਣਾ ਸਰਕਾਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇਣ ਦਾ ਰਾਹ ਪੱਧਰਾ ਕਰ ਦਿੱਤਾ ਹੈ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਇੱਥੇ ਹੋਈ ਕੈਬਨਿਟ ਦੀ ਮੀਟਿੰਗ 'ਚ ਇਸ ਨੂੰ ਸੁਵਿਧਾਜਨਕ ਬਣਾਉਣ ਲਈ 'ਕੰਟਰੈਕਟੂਅਲ ਪਰਸਨਜ਼ ਦੀ ਤਾਇਨਾਤੀ ਨੀਤੀ, 2022' 'ਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਗਈ | ਇਕ ਅਧਿਕਾਰਤ ਬਿਆਨ 'ਚ ਇਸ ਦਾ ਐਲਾਨ ਕੀਤਾ ਗਿਆ | ਸੈਣੀ ਨੇ ਇਸ ਸਾਲ ਅਗਸਤ 'ਚ ਵਿਧਾਨ ਸਭਾ 'ਚ ਇਸ ਸੰਬੰਧੀ ਐਲਾਨ ਕੀਤਾ ਸੀ | ਸੋਧ ਨੇ ਨੀਤੀ 'ਚ ਇਕ ਨਵੀਂ ਧਾਰਾ ਸ਼ਾਮਿਲ ਕੀਤੀ ਹੈ, ਜਿਸ ਨਾਲ ਸੂਬੇ ਦੇ ਹਰੇਕ ਦੰਗਾ ਪੀੜਤ ਦੇ ਇਕ ਸਰਬਸੰਮਤੀ ਨਾਲ ਪਛਾਣੇ ਗਏ ਪਰਿਵਾਰਕ ਮੈਂਬਰ ਨੂੰ ਹਰਿਆਣਾ ਕÏਸ਼ਲ ਰੁਜ਼ਗਾਰ ਨਿਗਮ ਵਲੋਂ ਨਿਰਧਾਰਤ ਵਿੱਦਿਅਕ ਯੋਗਤਾਵਾਂ ਤੇ ਯੋਗਤਾ ਮਾਪਦੰਡਾਂ ਦੇ ਆਧਾਰ 'ਤੇ 1, 2 ਜਾਂ 3 ਸ਼੍ਰੇਣੀ ਤਹਿਤ ਢੁਕਵੀਂ ਨÏਕਰੀ 'ਚ ਤਾਇਨਾਤੀ ਲਈ ਵਿਚਾਰਿਆ ਜਾ ਸਕਦਾ ਹੈ |

ਪਿਛਲੀ ਖ਼ਬਰ ਜਲੰਧਰ ਛਾਉਣੀ 'ਚ ਨਗਰ ਕੀਰਤਨ ਅੱਜ ਅਗਲੀ ਖ਼ਬਰ ਕੁਰੂਕਸ਼ੇਤਰ 'ਚ ਸ਼ਹੀਦੀ ਸ਼ਤਾਬਦੀ ਸਮਾਗਮ 'ਚ ਸ਼ਾਮਿਲ ਹੋਣਗੇ ਪ੍ਰਧਾਨ ਮੰਤਰੀ ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।