'ਅਜੀਤ' ਦੇ ਉਪਰਾਲੇ ਦੀ ਸਾਰਿਆਂ ਨੇ ਕੀਤੀ ਸ਼ਲਾਘਾ
ਤਰਨ ਤਾਰਨ/ਹਰੀਕੇ ਪੱਤਣ/ਪੱਟੀ/ ਚੋਹਲਾ ਸਾਹਿਬ/ਫ਼ਤਿਆਬਾਦ/ਖਡੂਰ ਸਾਹਿਬ /ਮੀਆਂਵਿੰਡ, 4 ਨਵੰਬਰ (ਅਜੀਤ ਬਿਊਰੋ)-ਅਦਾਰਾ 'ਅਜੀਤ' ਵਲੋਂ ਪੰਜਾਬ ਵਿਚ ਆਏ ਭਿਆਨਕ ਹੜ੍ਹਾਂ ਦੀ ਮਾਰ ਝੱਲਣ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਰਾਹਤ ਸਮਗਰੀ ਦੇਣ ਲਈ ਹਰੀਕੇ ਵਿਖੇ ਕੀਤੇ ਗਏ ਸਮਾਗਮ ਦੌਰਾਨ ਅਦਾਰਾ 'ਅਜੀਤ' ਦੇ ਚੀਫ਼ ਐਗਜ਼ੀਕਿਊਟਿਵ ਸਰਵਿੰਦਰ ਕੌਰ ਨੇ ਸ਼ਿਰਕਤ ਕਰਦਿਆਂ ਹੜ੍ਹ ਪੀੜਤ ਕਿਸਾਨਾਂ ਨੂੰ ਰਾਹਤ ਸਮਗਰੀ ਵੰਡੀ | ਹਰੀਕੇ ਪੱਤਣ ਦੇ ਸ਼ਾਮਾ ਪੈਲੇਸ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜ਼ਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਇਲਾਕਿਆਂ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨ ਅਤੇ ਮਜ਼ਦੂਰ ਪਹੁੰਚੇ | 'ਅਜੀਤ', 'ਅਜੀਤ ਸਮਾਚਾਰ' ਹੜ੍ਹ ਰਾਹਤ ਫ਼ੰਡ' ਵਿਚੋਂ ਭਾਰੀ ਮੀਂਹ ਕਾਰਨ ਢਹਿ ਗਏ ਘਰ ਦੀ ਵਿਧਵਾ ਮਨਪ੍ਰੀਤ ਕੌਰ ਸਪੁੱਤਰੀ ਸਵ. ਜੋਗਾ ਸਿੰਘ ਵਾਸੀ ਧੁੰਨ ਢਾਏ ਵਾਲਾ ਦੇ ਵਿਆਹ ਲਈ 40 ਹਜ਼ਾਰ ਰੁਪਏ ਅਤੇ ਪੰਜ ਹੋਰ ਲੋੜਵੰਦਾਂ ਲਖਵਿੰਦਰ ਕੌਰ, ਗੁਰਮੇਜ ਸਿੰਘ ਵਾਸੀ ਮਹਿਦੀਪੁਰ, ਹਰਜੀਤ ਕੌਰ ਵਾਸੀ ਗੋਕਲਪੁਰ ਮੁਹੱਲਾ ਤਰਨ ਤਾਰਨ, ਸੁਖਵੰਤ ਸਿੰਘ ਵਾਸੀ ਕਲਸ ਅਤੇ ਜੱਜ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਕੋਟ ਬੁੱਢਾ, ਜਿੰਨਾਂ ਦੇ ਕੋਠੇ ਮੀਂਹ ਕਾਰਨ ਡਿੱਗ ਪਏ ਸਨ, ਨੂੰ ਵੀ 10-10 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕਰਨ ਦੇ ਨਾਲ-ਨਾਲ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਡੀਜ਼ਲ, ਵਧੀਆ ਮਿਆਰ ਦੇ ਕਣਕ ਦੇ ਬੀਜ ਅਤੇ ਕੰਬਲ ਦਿੱਤੇ ਗਏ | ਇਸ ਪ੍ਰਭਾਵਸ਼ਾਲੀ ਸਮਾਗਮ ਵਿਚ ਬੋਲਦਿਆਂ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ 'ਅਜੀਤ' ਅਖ਼ਬਾਰ ਨਹੀਂ, ਇਕ ਸੰਸਥਾ ਹੈ, ਪੰਜਾਬ ਵਿਚ ਜਦੋਂ ਵੀ ਕੋਈ ਔਖਾ ਵੇਲਾ ਆਇਆ ਅਦਾਰਾ 'ਅਜੀਤ' ਨੇ ਪੰਜਾਬ ਦੇ ਲੋਕਾਂ ਦੀ ਬਾਂਹ ਫੜੀ | 'ਅਜੀਤ' ਅਦਾਰਾ ਪੰਜਾਬ ਦਾ ਇਕ ਪਿ੍ੰਟ ਅਤੇ ਇਲੈਕਟ੍ਰੋਨਿਕ ਮੀਡੀਆ ਹੈ, ਜਿਸ ਨੂੰ ਪੰਜਾਬ ਦੇ ਲੋਕ ਆਪਣਾ ਮੰਨਦੇ ਹਨ | ਅਦਾਰਾ 'ਅਜੀਤ' ਨੇ ਹਮੇਸ਼ਾ ਹੀ ਅਖ਼ਬਾਰਾਂ ਰਾਹੀਂ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਉਭਾਰਿਆ ਹੈ ਅਤੇ ਪੰਜਾਬ ਤੋਂ ਇਲਾਵਾ ਦੇਸ਼-ਵਿਦੇਸ਼ ਵਿਚ ਵੱਸਦੇ ਲੋਕ 'ਅਜੀਤ' ਅਖ਼ਬਾਰ 'ਤੇ ਭਰੋਸਾ ਕਰਦੇ ਹਨ | ਅਦਾਰਾ 'ਅਜੀਤ' ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦਾ ਹੈ ਅਤੇ ਦੇਸ਼-ਵਿਦੇਸ਼ ਦੇ ਲੋਕ ਇਸ 'ਤੇ ਮਾਣ ਮਹਿਸੂਸ ਕਰਦੇ ਹਨ | ਉਨ੍ਹਾਂ ਕਿਹਾ ਕਿ ਸਮੇਂ-ਸਮੇਂ 'ਤੇ ਜਦ ਵੀ ਪੰਜਾਬ 'ਤੇ ਮੁਸੀਬਤਾਂ ਆਈਆਂ, ਅਦਾਰਾ 'ਅਜੀਤ' ਹੀ ਇਕ ਐਸੀ ਅਖ਼ਬਾਰ ਹੈ, ਜਿਸ ਨੇ ਅੱਗੇ ਹੋ ਕੇ ਪੰਜਾਬ ਦੇ ਲੋਕਾਂ ਦਾ ਸਾਥ ਦਿੱਤਾ | ਉਨ੍ਹਾਂ ਕਿਹਾ ਕਿ 'ਅਜੀਤ' ਅਦਾਰੇ ਵਲੋਂ ਇਕ ਯੋਜਨਾਬੱਧ ਤਰੀਕੇ ਰਾਹੀਂ ਹੜ੍ਹ ਪੀੜਤਾਂ ਦੀ ਮਦਦ ਦਾ ਇਹ ਉਪਰਾਲਾ ਕੀਤਾ ਗਿਆ ਹੈ | ਇਸ ਮੌਕੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਜਦੋਂ ਪੰਜਾਬ ਵਿਚ ਹੜ੍ਹ ਆਏ ਤਾਂ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਦਾ ਦਰਦ ਕਿਸੇ ਕੋਲੋਂ ਵੇਖਿਆ ਨਹੀਂ ਜਾਂਦਾ ਸੀ | ਇਸ ਦਰਦ ਵਿਚ ਜਿਥੇ ਸੰਤ ਮਹਾਂਪੁਰਸ਼ਾਂ, ਕਾਰ ਸੇਵਾ ਵਾਲੇ ਬਾਬਿਆਂ, ਸਮਾਜ ਸੇਵੀ ਸੰਸਥਾਵਾਂ ਵਲੋਂ ਅੱਗੇ ਹੋ ਕੇ ਕਿਸਾਨਾਂ ਦੀ ਮਦਦ ਕੀਤੀ ਗਈ, ਉਥੇ ਅਦਾਰਾ 'ਅਜੀਤ' ਵਲੋਂ ਥੋੜ੍ਹੇ ਸਮੇਂ ਵਿਚ ਫ਼ੰਡ ਇਕੱਠਾ ਕਰਕੇ ਪੀੜਤ ਪਰਿਵਾਰਾਂ ਤੱਕ ਰਾਹਤ ਸਮਗਰੀ ਪਹੁੰਚਾਈ ਗਈ | ਉਨ੍ਹਾਂ ਕਿਹਾ ਕਿ 'ਅਜੀਤ' ਨੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਿਲਾਂ, ਆਵਾਜ਼ਾਂ, ਮੰਗਾਂ ਨੂੰ ਦੇਸ਼ ਦੇ ਕੋਨੇ-ਕੋਨੇ ਵਿਚ ਪਹੁੰਚਾਇਆ | ਜੇਕਰ ਸਰਕਾਰ ਦੇ ਕੰਨ ਵਿਚ ਕੋਈ ਗੱਲ ਨਹੀਂ ਪੈਂਦੀ ਤਾਂ ਅਦਾਰਾ 'ਅਜੀਤ' ਵਲੋਂ ਉਠਾਏ ਗਏ ਅਹਿਮ ਮੁੱਦਿਆਂ ਕਾਰਨ ਹੀ ਸਰਕਾਰਾਂ ਦੇ ਕੰਨਾਂ ਵਿਚ ਉਹ ਗੱਲ ਜ਼ਰੂਰ ਜਾਂਦੀ ਹੈ | ਲੋਕ 'ਅਜੀਤ' ਅਖ਼ਬਾਰ ਉਪਰ ਪੂਰਾ ਭਰੋਸਾ ਕਰਦੇ ਹਨ | ਇਸ ਮੌਕੇ ਬੋਲਦਿਆਂ ਸ਼ੋ੍ਰਮਣੀ ਕਮੇਟੀ ਮੈਂਬਰ ਜਥੇ. ਗੁਰਬਚਨ ਸਿੰਘ ਕਰਮੂੰਵਾਲਾ ਨੇ ਕਿਹਾ ਕਿ 'ਅਜੀਤ' ਅਖ਼ਬਾਰ ਦੀਆਂ ਟੀਮਾਂ ਨੇ ਘਰ-ਘਰ ਜਾ ਕੇ ਹੜ੍ਹ ਪੀੜਤਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਲੋੜਵੰਦ ਅਨੁਸਾਰ ਸਾਮਾਨ ਪਹੁੰਚਾਉਣ ਲਈ ਇਹ ਉਪਰਾਲਾ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਗੁਰਪ੍ਰਤਾਪ ਸਿੰਘ ਟਿੱਕਾ ਨੇ ਕਿਹਾ ਕਿ ਪੰਜਾਬ ਨੂੰ ਜਦੋਂ ਵੀ ਵੱਡੀ ਲੋੜ ਪਈ ਤਾਂ ਅਦਾਰਾ 'ਅਜੀਤ' ਨੇ ਆਪਣਾ ਫ਼ਰਜ਼ ਸਮਝਦਿਆਂ ਸਮਾਜ ਵਿਚ ਆਪਣਾ ਬਣਦਾ ਯੋਗਦਾਨ ਪਾਇਆ | ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਖੁਸ਼ਵਿੰਦਰ ਸਿੰਘ ਭਾਟੀਆ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਦਾਰਾ 'ਅਜੀਤ' ਵਲੋਂ ਹੜ੍ਹ ਪੀੜਤਾਂ ਲਈ ਜੋ ਲੋੜ ਅਨੁਸਾਰ ਸਾਮਾਨ ਵੰਡਿਆ ਗਿਆ ਹੈ, ਉਸ ਨੇ ਕਿਸਾਨਾਂ ਦੇ ਜ਼ਖ਼ਮਾਂ ਉਪਰ ਮੱਲ੍ਹਮ ਦਾ ਕੰਮ ਕੀਤਾ ਹੈ | ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਨੇ ਕਿਹਾ ਕਿ ਪਿਛਲੇ ਦਿਨੀਂ ਹੜ੍ਹਾਂ ਦੀ ਵੱਡੀ ਮਾਰ ਝੱਲਣ ਵਾਲੇ ਕਿਸਾਨਾਂ ਨਾਲ ਦੁੱਖ ਸਾਂਝਾ ਕਰਨ ਲਈ ਅਦਾਰਾ 'ਅਜੀਤ' ਤੋਂ ਮੈਡਮ ਸਰਵਿੰਦਰ ਕੌਰ ਪਹੁੰਚੇ ਹਨ, ਕਿਸਾਨ ਜਥੇਬੰਦੀਆਂ ਉਨ੍ਹਾਂ ਦੀਆਂ ਧੰਨਵਾਦੀ ਹਨ | ਇਸ ਮੌਕੇ ਉਪ ਦਫ਼ਤਰ 'ਅਜੀਤ' ਅੰਮਿ੍ਤਸਰ ਦੇ ਇੰਚਾਰਜ ਜਸਵੰਤ ਸਿੰਘ ਜੱਸ ਅਤੇ ਉਪ ਦਫ਼ਤਰ 'ਅਜੀਤ' ਤਰਨ ਤਾਰਨ ਦੇ ਇੰਚਾਰਜ ਹਰਿੰਦਰ ਸਿੰਘ ਨੇ ਅਦਾਰਾ 'ਅਜੀਤ' ਵਲੋਂ ਸਮੇਂ-ਸਮੇਂ 'ਤੇ ਪੰਜਾਬ ਵਿਚ ਕੀਤੇ ਗਏ ਸਮਾਜ ਸੇਵੀ ਕਾਰਜਾਂ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅੰਮਿ੍ਤਸਰ, ਤਰਨ ਤਾਰਨ, ਫ਼ਾਜ਼ਿਲਕਾ, ਫ਼ਿਰੋਜ਼ਪੁਰ, ਕਪੂਰਥਲਾ, ਗੁਰਦਾਸਪੁਰ ਅਤੇ ਬਟਾਲਾ ਦੇ ਕਿਸਾਨ ਇਸ ਕਰੋਪੀ ਦਾ ਸ਼ਿਕਾਰ ਹੋਏ ਹਨ | 'ਅਜੀਤ', 'ਅਜੀਤ ਸਮਾਚਾਰ' ਹੜ੍ਹ ਰਾਹਤ' ਫ਼ੰਡ ਰਾਹੀਂ ਇਨ੍ਹਾਂ ਜ਼ਿਲਿ੍ਹਆਂ ਦੇ ਪੀੜਤ ਕਿਸਾਨਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਸਾਮਾਨ ਵੰਡਣ ਦਾ ਅਦਾਰਾ 'ਅਜੀਤ' ਵਲੋਂ ਇਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ | ਇਸ ਮੌਕੇ ਉਨ੍ਹਾਂ ਵਲੋਂ ਸਮਾਗਮ ਵਿਚ ਪਹੁੰਚੇ ਮਹਿਮਾਨਾਂ ਅਤੇ ਰਾਹਤ ਸਮਗਰੀ ਹਾਸਲ ਕਰਨ ਵਾਲੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰਨਾਂ ਪੀੜਤ ਪਰਿਵਾਰਾਂ ਦਾ ਪਹੁੰਚਣ 'ਤੇ ਧੰਨਵਾਦ ਕੀਤਾ | ਇਸ ਮੌਕੇ ਰਾਹਤ ਫ਼ੰਡ ਸਮਾਗਮ ਵਿਚ ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਫ਼ੰਡ ਵੰਡਣ ਸਮੇਂ ਜਲੰਧਰ ਤੋਂ ਉਪ ਦਫ਼ਤਰਾਂ ਦੇ ਇੰਚਾਰਜ ਜੇ.ਬੀ. ਸਿੰਘ, ਅਕਾਊਾਟ ਵਿਭਾਗ ਤੋਂ ਪਰਮਿੰਦਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ | ਇਸ ਮੌਕੇ ਸੰਪਰਦਾਇ ਕਾਰ ਸੇਵਾ ਸਰਹਾਲੀ ਵਾਲੇ ਬਾਬਾ ਸੁੱਖਾ ਸਿੰਘ ਦੀ ਤਰਫ਼ੋਂ ਬਾਬਾ ਬੀਰਾ ਸਿੰਘ, ਰਵਿੰਦਰ ਸਿੰਘ ਬ੍ਰਹਮਪੁਰਾ, ਰਮਨਜੀਤ ਸਿੰਘ ਸਿੱਕੀ, ਪਿ੍ੰਸੀ. ਸੰਦੀਪ ਕੌਰ ਢਿੱਲੋਂ ਫੋਰ ਐਸ ਸਕੂਲ, ਕਿਸਾਨ ਆਗੂ ਸੁਖਵਿੰਦਰ ਸਿੰਘ ਸਭਰਾ ਅਤੇ ਇੰਦਰਜੀਤ ਸਿੰਘ ਕੋਟ ਬੁੱਢਾ, ਮਾ. ਸ਼ਿਵ ਕੁਮਾਰ ਭਾਜਪਾ ਆਗੂ ਤੋਂ ਇਲਾਵਾ ਹਰੀਕੇ ਦੀ ਪੰਚਾਇਤ ਅਤੇ ਸਬ ਆਫ਼ਿਸ ਤਰਨ ਤਾਰਨ ਦੇ ਸਮੂਹ ਪੱਤਰਕਾਰਾਂ ਵਲੋਂ ਮੁੱਖ ਮਹਿਮਾਨ ਮੈਡਮ ਸਰਵਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਵੀ ਸਬ ਆਫ਼ਿਸ ਦੀ ਤਰਫ਼ੋਂ ਸਨਮਾਨ ਕੀਤਾ ਗਿਆ | ਇਸ ਮੌਕੇ ਬੀਬੀ ਹਰਜਿੰਦਰ ਕੌਰ ਮੈਂਬਰ ਸ਼ੋ੍ਰਮਣੀ ਕਮੇਟੀ, ਪਿ੍ੰਸੀ. ਸੰਦੀਪ ਕੌਰ ਢਿੱਲੋਂ, ਸੁਖਵਰਸ਼ ਸਿੰਘ ਪੰਨੂੰ ਧਰਮ ਪ੍ਰਚਾਰ ਕਮੇਟੀ ਮੈਂਬਰ, ਕੰਵਲਪ੍ਰੀਤ ਸਿੰਘ ਗਿੱਲ ਅਕਾਲੀ ਦਲ, ਚੇਅਰਮੈਨ ਸੁਖਰਾਜ ਸਿੰਘ ਕਿਰਤੋਵਾਲ, ਐਮ.ਡੀ. ਸਤੀਸ਼ ਕੁਮਾਰ, ਸਰਪੰਚ ਇਕਬਾਲ ਸਿੰਘ ਸਿੱਧੂ ਹਰੀਕੇ, ਸਰਪੰਚ ਬੋਹੜ ਸਿੰਘ ਮਰੜ, ਕਿਸਾਨ ਆਗੂ ਪ੍ਰਗਟ ਸਿੰਘ ਚੰਬਾ, ਸਤਨਾਮ ਸਿੰਘ ਕਰਮੂੰਵਾਲਾ, ਜਤਿੰਦਰ ਸਿੰਘ ਮੁੰਡਾਪਿੰਡ, ਸਵਿੰਦਰ ਸਿੰਘ ਪ੍ਰਧਾਨ ਕਰਮੂੰਵਾਲਾ, ਇੰਦਰਜੀਤ ਸਿੰਘ ਸਾਬਕਾ ਸਰਪੰਚ ਕਰਮੂੰਵਾਲਾ, ਮਾਸਟਰ ਗੁਰਨਾਮ ਸਿੰਘ ਧੁੰਨ, ਮਨਦੀਪ ਸਿੰਘ ਸਰਪੰਚ, ਮਾ. ਦਲਜੀਤ ਸਿੰਘ ਚੰਬਾ, ਮੁਖਤਾਰ ਸਿੰਘ ਸਰਪੰਚ ਕੰਬੋਅ, ਮਾ. ਸ਼ਿਵ ਕੁਮਾਰ ਬੀ.ਜੇ.ਪੀ., ਰੌਸ਼ਨ ਲਾਲ ਚੌਧਰੀ ਸਾਬਕਾ ਸਰਪੰਚ, ਠੇਕੇਦਾਰ ਕਾਬਲ ਸਿੰਘ, ਅਮਰੀਕ ਸਿੰਘ, ਕੁਲਵੰਤ ਸਿੰਘ ਸ਼ਾਲੂ, ਸਾਬਕਾ ਸਰਪੰਚ ਸਰਵਣ ਸਿੰਘ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਪਿੰਡਾਂ ਦੇ ਸਰਪੰਚ, ਸਾਬਕਾ ਸਰਪੰਚ ਅਤੇ ਹੜ੍ਹਾਂ ਤੋਂ ਪੀੜਤ ਕਿਸਾਨ ਅਤੇ ਮਜ਼ਦੂਰ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |
ਤਰਨ ਤਾਰਨ ਜ਼ਿਲ੍ਹੇ ਦੇ ਹੜ੍ਹ ਪੀੜਤਾਂ ਨੂੰ 'ਅਜੀਤ' ਰਾਹਤ ਫ਼ੰਡ ਵਿਚੋਂ ਵੰਡੀ ਰਾਹਤ ਸਮੱਗਰੀ
ਅਜੀਤ ਡੈਸਕ
05-11-2025