26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਭਾਰਤ ਤੇ ਇਜ਼ਰਾਈਲ ਵਲੋਂ ਅਹਿਮ ਰੱਖਿਆ ਸਮਝੌਤੇ 'ਤੇ ਹਸਤਾਖ਼ਰ

ਅਜੀਤ ਡੈਸਕ 05-11-2025

ਇਜ਼ਰਾਈਲ ਦੇ ਵਿਦੇਸ਼ ਮੰਤਰੀ ਵਲੋਂ ਐਸ. ਜੈਸ਼ੰਕਰ ਨਾਲ ਮੁਲਾਕਾਤ
ਨਵੀਂ ਦਿੱਲੀ, 4 ਨਵੰਬਰ (ਉਪਮਾ ਡਾਗਾ ਪਾਰਥ)-ਭਾਰਤ ਤੇ ਇਜ਼ਰਾਈਲ ਵਲੋਂ ਅਹਿਮ ਰੱਖਿਆ ਸਮਝੌਤੇ 'ਤੇ ਹਸਤਾਖ਼ਰ ਕੀਤੇ ਗਏ ਹਨ, ਜੋ ਉੱਨਤ ਤਕਨਾਲੋਜੀਆਂ ਨੂੰ ਸਾਂਝਾ ਕਰਨ ਦੀ ਸਹੂਲਤ ਦੇਵੇਗਾ ਤੇ ਮੁੱਖ ਹਥਿਆਰ ਪ੍ਰਣਾਲੀਆਂ ਤੇ ਫ਼ੌਜੀ ਸਾਜੋ-ਸਾਮਾਨ ਦੇ ਸਹਿ-ਵਿਕਾਸ ਤੇ ਸਹਿ-ਉਤਪਾਦਨ ਨੂੰ ਉਤਸ਼ਾਹਿਤ ਕਰੇਗਾ, ਜੋ ਕਿ ਉਨ੍ਹਾਂ ਦੇ ਪਹਿਲਾਂ ਤੋਂ ਹੀ ਮਜ਼ਬੂਤ ਰਣਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਇਕ ਵੱਡਾ ਕਦਮ ਹੈ | ਰੱਖਿਆ ਸਹਿਯੋਗ 'ਤੇ ਭਾਰਤ-ਇਜ਼ਰਾਈਲ ਸਾਂਝੇ ਕਾਰਜ ਸਮੂਹ (ਜੇ.ਡਬਲਿਊ.ਜੀ.) ਦੀ ਮੀਟਿੰਗ ਤੋਂ ਬਾਅਦ ਤਲ ਅਵੀਵ 'ਚ ਸਮਝੌਤਾ ਪੱਤਰ 'ਤੇ ਹਸਤਾਖ਼ਰ ਕੀਤੇ ਗਏ | ਇਸ ਸਬੰਧੀ ਰੱਖਿਆ ਮੰਤਰਾਲੇ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਪਹਿਲਾਂ ਤੋਂ ਹੀ ਮਜ਼ਬੂਤ ਰੱਖਿਆ ਸਹਿਯੋਗ ਨੂੰ ਡੂੰਘਾ ਕਰਨ ਲਈ ਇਕ ਏਕੀਕਿ੍ਤ ਦਿ੍ਸ਼ਟੀਕੋਣ ਤੇ ਨੀਤੀ ਦਿਸ਼ਾ ਪ੍ਰਦਾਨ ਕਰਨ ਲਈ ਰੱਖਿਆ ਸਹਿਯੋਗ 'ਤੇ ਸਹਿਮਤੀ ਪੱਤਰ 'ਤੇ ਹਸਤਾਖ਼ਰ ਕੀਤੇ ਗਏ | ਭਾਰਤ-ਇਜ਼ਰਾਈਲ ਰੱਖਿਆ ਸਾਂਝੇਦਾਰੀ ਲੰਬੇ ਸਮੇਂ ਤੋਂ ਡੂੰਘੇ ਆਪਸੀ ਵਿਸ਼ਵਾਸ ਤੇ ਸਾਂਝੇ ਸੁਰੱਖਿਆ ਹਿੱਤਾਂ 'ਤੇ ਆਧਾਰਿਤ ਹੈ | ਮੰਤਰਾਲੇ ਨੇ ਕਿਹਾ ਕਿ ਸਮਝੌਤੇ 'ਚ ਸਹਿਯੋਗ ਲਈ ਕਈ ਖੇਤਰਾਂ ਦੀ ਪਛਾਣ ਕੀਤੀ ਗਈ ਹੈ, ਜੋ ਦੋਵਾਂ ਦੇਸ਼ਾਂ ਨੂੰ ਲਾਭ ਪਹੁੰਚਾਏਗਾ | ਮੰਤਰਾਲੇ ਨੇ ਬਿਆਨ 'ਚ ਕਿਹਾ ਕਿ ਮਹੱਤਵਪੂਰਨ ਖੇਤਰਾਂ 'ਚ ਆਪਸੀ ਹਿੱਤਾਂ ਦੇ ਰਣਨੀਤਕ ਸੰਵਾਦ, ਸਿਖਲਾਈ, ਰੱਖਿਆ ਉਦਯੋਗਿਕ ਸਹਿਯੋਗ ਤੇ ਵਿਗਿਆਨ ਤੇ ਤਕਨਾਲੋਜੀ, ਖੋਜ ਤੇ ਵਿਕਾਸ ਤੇ ਤਕਨੀਕੀ ਨਵੀਨਤਾ, ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਸਾਈਬਰ ਸੁਰੱਖਿਆ ਸਹਿਯੋਗ ਸਮੇਤ ਸਮਰੱਥਾਵਾਂ ਸ਼ਾਮਿਲ ਹਨ | ਇਹ ਸਮਝੌਤਾ ਉੱਨਤ ਤਕਨਾਲੋਜੀ ਨੂੰ ਸਾਂਝਾ ਕਰਨ ਦੇ ਯੋਗ ਬਣਾਏਗਾ ਤੇ ਸਹਿ-ਵਿਕਾਸ ਤੇ ਸਹਿ-ਉਤਪਾਦਨ ਨੂੰ ਉਤਸ਼ਾਹਿਤ ਕਰੇਗਾ |

ਪਿਛਲੀ ਖ਼ਬਰ ਮੁਸਾਫ਼ਿਰ ਰੇਲ ਗੱਡੀ ਅਤੇ ਮਾਲ ਗੱਡੀ ਦੀ ਟੱਕਰ-8 ਮੌਤਾਂ ਅਗਲੀ ਖ਼ਬਰ ਤਰਨ ਤਾਰਨ ਜ਼ਿਲ੍ਹੇ ਦੇ ਹੜ੍ਹ ਪੀੜਤਾਂ ਨੂੰ 'ਅਜੀਤ' ਰਾਹਤ ਫ਼ੰਡ ਵਿਚੋਂ ਵੰਡੀ ਰਾਹਤ ਸਮੱਗਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।