ਚੰਡੀਗੜ੍ਹ, 19 ਨਵੰਬਰ (ਏਜੰਸੀ)-ਬੁੱਧਵਾਰ ਨੂੰ ਪੰਜਾਬ 'ਚ ਫਰੀਦਕੋਟ ਸਭ ਤੋਂ ਠੰਢਾ ਸਥਾਨ ਰਿਹਾ ਜਿਥੇ ਘੱਟੋ-ਘੱਟ ਤਾਪਮਾਨ 6.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਮÏਸਮ ਵਿਭਾਗ ਅਨੁਸਾਰ ਬੁੱਧਵਾਰ ਨੂੰ ਬਠਿੰਡਾ 'ਚ 7.8 ਡਿਗਰੀ ਸੈਲਸੀਅਸ ਦੇ ਨਾਲ ਰਾਤ ਠੰਢੀ ਰਹੀ, ਜਦੋਂ ਕਿ ਗੁਰਦਾਸਪੁਰ 'ਚ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਅੰਮਿ੍ਤਸਰ 'ਚ 9.1 ਡਿਗਰੀ, ਲੁਧਿਆਣਾ 'ਚ 9.4 ਡਿਗਰੀ, ਪਟਿਆਲਾ 'ਚ 9.5 ਡਿਗਰੀ ਤੇ ਫਿਰੋਜ਼ਪੁਰ 'ਚ 8.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ | ਉਧਰ ਹਰਿਆਣਾ 'ਚ ਨਾਰਨÏਲ 6.8 ਡਿਗਰੀ ਸੈਲਸੀਅਸ ਦੇ ਨਾਲ ਸਭ ਤੋਂ ਠੰਢਾ ਰਿਹਾ, ਇਸ ਤੋਂ ਬਾਅਦ ਹਿਸਾਰ 'ਚ 7.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ | ਗੁਰੂਗ੍ਰਾਮ 'ਚ ਘੱਟੋ-ਘੱਟ ਤਾਪਮਾਨ 11.1 ਡਿਗਰੀ ਸੈਲਸੀਅਸ, ਕਰਨਾਲ ਅਤੇ ਭਿਵਾਨੀ 'ਚ 9 ਡਿਗਰੀ, ਰੋਹਤਕ 'ਚ 9.4 ਡਿਗਰੀ, ਅੰਬਾਲਾ 'ਚ 11.7 ਡਿਗਰੀ ਤੇ ਸਿਰਸਾ 'ਚ ਘੱਟੋ-ਘੱਟ 10.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ | ਚੰਡੀਗੜ੍ਹ 'ਚ ਘੱਟੋ-ਘੱਟ 9.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ |
ਪੰਜਾਬ 'ਚ ਫ਼ਰੀਦਕੋਟ ਅਤੇ ਹਰਿਆਣਾ 'ਚ ਨਾਰਨÏਲ ਸਭ ਤੋਂ ਠੰਢੇ ਰਹੇ
ਅਜੀਤ ਡੈਸਕ
20-11-2025