ਤਲਵਾੜਾ, 15 ਜੂਨ (ਮਹਿਤਾ)-ਅਹਿਮਦਾਬਾਦ ਜਹਾਜ਼ ਹਾਦਸੇ 'ਚ ਪੰਜਾਬ ਭਾਜਪਾ ਦੇ ਇੰਚਾਰਜ ਸ੍ਰੀ ਵਿਜੈ ਰੁਪਾਨੀ ਸਾਬਕਾ ਮੁੱਖ ਮੰਤਰੀ ਗੁਜਰਾਤ ਦੀ ਦੁਖਦਾਈ ਮੌਤ ਦੀ ਖ਼ਬਰ ਮਿਲਦਿਆਂ ਹੀ ਤਲਵਾੜਾ ਖੇਤਰ 'ਚ ਸ਼ੌਕ ਦੀ ਲਹਿਰ ਦੌੜ ਗਈ | ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸ੍ਰੀ ਸੁਸ਼ੀਲ ਪਿੰਕੀ, ਇੰਚਾਰਜ ਭਾਜਪਾ ਹਲਕਾ ਦਸੂਹਾ ਠਾ. ਰਘੂਨਾਥ ਸਿੰਘ ਰਾਣਾ, ਭਾਜਪਾ ਨੇਤਾ ਡਾ. ਹਰਸਿਮਰਤ ਸਿੰਘ ਸਾਹੀ, ਸਾਬਕਾ ਚੇਅਰਮੈਨ ਸ੍ਰੀ ਅਨਿਲ ਵਸ਼ਿਸਠ, ਸਾਬਕਾ ਚੇਅਰਮੈਨ ਦਲਜੀਤ ਸਿੰਘ ਜੀਤੂ, ਸਾਬਕਾ ਪ੍ਰਧਾਨ ਨਗਰ ਕੌਂਸਲ ਤਲਵਾੜਾ ਡਾ. ਧਰੁੱਵ ਸਿੰਘ, ਕੈਪਟਨ ਰਵਿੰਦਰ ਸ਼ਰਮਾ ਦਾਤਾਰਪੁਰੀ ਸਾਬਕਾ ਸੰਮਤੀ ਮੈਂਬਰ, ਕੈ. ਉਕਾਂਰ ਮਿਨਹਾਸ ਦਾਤਾਰਪੁਰੀ, ਸ੍ਰੀ ਰਮਨ ਝੰਡਾ, ਵਿਪਨ ਨੌਸ਼ਹਿਰਾ, ਚੌਧਰੀ ਪ੍ਰੇਮ ਦਾਤਾਰਪੁਰ, ਸੁਭਾਸ਼ ਬਿੱਟੂ, ਕੁਲਦੀਪ ਚੱਤਰੂ, ਹਰਜੀਤ ਵਿਹਾਲ, ਡਾ. ਸਤਪਾਲ ਸ਼ਾਸਤਰੀ, ਅਸ਼ਵਨੀ ਕੁਮਾਰ ਸਰਪੰਚ ਹੰਦਵਾਲ, ਲਲਿਤ ਸਿਗਰੂ, ਸੂਬੇਦਾਰ ਰਣਜੀਤ ਸਿੰਘ, ਸੁਨੀਲ ਦੱਤ ਸਹਿਗਲ, ਸੁਭਾਸ਼ ਹੰਦਵਾਲ, ਠਾਕੁਰ ਕਰਨ ਸਿੰਘ ਵਿਕੀ ਝੰਗ, ਸਾਹਿਲ ਕੁਮਾਰ, ਅੰਕੁਸ਼ ਜੁਗਨੂੰ ਆਦਿ ਨੇ ਉਨ੍ਹਾਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |