ਬੁੱਲ੍ਹੋਵਾਲ, 15 ਜੂਨ (ਲੁਗਾਣਾ)-ਪਿੰਡ ਸਰਹਾਲਾ ਮੂੰਡੀਆਂ ਦੇ ਮਾਸਟਰ ਹਰਜੀਤ ਸਿੰਘ ਤੇ ਮਾਸਟਰਨੀ ਗੁਰਦੀਪ ਕੌਰ ਦੀ ਪੋਤੀ ਤੇ ਕਰਮਜੀਤ ਸਿੰਘ ਸ਼ਾਹੀ ਦੀ ਬੇਟੀ ਨਵਦੀਪ ਕੌਰ ਨੇ ਅਮਰੀਕਾ ਦੀ ਨਾਮਵਰ ਯੂਨੀਵਰਸਿਟੀ ਯੂ.ਸੀ.ਐਲ.ਏ ਤੋਂ ਆਪਣੀ ਬੈਚਲਰ ਆਫ਼ ਸਾਇੰਸ ਡਿਗਰੀ ਦੀ ਹਾਸਲ ਕਰਕੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਾਮ ਨੂੰ ਹੋਰ ਉੱਚਿਆਂ ਕੀਤਾ ਹੈ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵਦੀਪ ਕੌਰ ਸ਼ਾਹੀ ਦੇ ਪਿਤਾ ਕਰਮਜੀਤ ਸਿੰਘ ਸ਼ਾਹੀ ਜੋ ਇਕ ਉੱਘੇ ਸਮਾਜ ਸੇਵੀ ਹਨ, ਨੇ ਦੱਸਿਆ ਕਿ ਉਨ੍ਹਾਂ ਦੀ ਹੋਣਹਾਰ ਬੇਟੀ ਨਵਦੀਪ ਕੌਰ ਸ਼ਾਹੀ ਪਿਛਲੇ ਪੰਜ ਸਾਲ ਤੋ ਅਮਰੀਕਾ ਦੀ ਆਰਮੀ ਵਿਚ ਸੇਵਾਵਾਂ ਨਿਭਾਅ ਰਹੀ ਹੈ¢ ਜਿੱਥੇ ਪਰਿਵਾਰ ਨੂੰ ਨਵਦੀਪ ਕÏਰ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ, ਉੱਥੇ ਪਿੰਡ ਸਰਹਾਲਾ ਮੂੰਡੀਆਂ ਵਿਚ ਵੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ |