ਦਸੂਹਾ, 16 ਜੂਨ (ਕੌਸ਼ਲ)- ਪੰਜਾਬ ਕਿਸਾਨ ਯੂਨੀਅਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਚਰਨਜੀਤ ਸਿੰਘ ਭਿੰਡਰ ਅਤੇ ਸੀ.ਪੀ.ਆਈ.ਐਮ.ਐਲ. ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਵੇਰਕਾ ਮਿਲਕ ਪਲਾਂਟ ਦੇ ਸੈਂਟਰ ਹੁਸ਼ਿਆਰਪੁਰ ਦੇ ਅਧਿਕਾਰੀਆਂ ਉੱਪਰ ਕਰੋੜਾਂ ਰੁਪਏ ਦੇ ਘਪਲੇ ਕਰਨ ਦਾ ਦੋਸ਼ ਲਗਾਇਆ ਹੈ | ਉਨ੍ਹਾਂ ਕਿਹਾ ਕਿ ਵੇਰਕਾ ਦੁੱਧ ਕੇਂਦਰ ਆਪਣੇ ਦੁੱਧ ਉਤਪਾਦਕਾਂ ਨੂੰ ਪੰਜਾਬ ਦੇ ਕਰੀਬ ਦਰਜਨ ਭਰ ਵੇਰਕਾ ਕੇਂਦਰਾਂ ਦੇ ਪਿੰਡਾਂ ਵਿਚ ਮੱਕੀ, ਬਾਜਰਾ, ਜਵੀ ਅਤੇ ਚਰੀ ਆਦਿ ਫ਼ਸਲਾਂ ਦੇ ਬੀਜ ਕਰੀਬ 30 ਫ਼ੀਸਦੀ ਸਬਸਿਡੀ ਉੱਪਰ ਮੁਹੱਈਆ ਕਰਵਾਉਂਦਾ ਹੈ | ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੁੱਝ ਦੁੱਧ ਸਭਾਵਾਂ ਨਾਲ ਸਬੰਧਿਤ ਸੁਸਾਇਟੀਆਂ ਦੇ ਦੁੱਧ ਉਤਪਾਦਕ ਕਿਸਾਨਾਂ ਨਾਲ ਗੱਲਬਾਤ ਕਰਕੇ ਜਾਣਿਆ ਹੈ ਕਿ ਮੌਜੂਦਾ ਸੀਜ਼ਨ ਵਿਚ ਮੱਕੀ ਦੀ ਬਿਜਾਈ ਸਮੇਂ ਜੇਕਰ ਇਕੱਲੇ ਹੁਸ਼ਿਆਰਪੁਰ ਵੇਰਕਾ ਪਲਾਂਟ ਅਤੇ ਇਕੱਲੇ ਦਸੂਹਾ ਕੇਂਦਰ ਦੀ ਹੀ ਗੱਲ ਕੀਤੀ ਜਾਵੇ ਤਾਂ ਇੱਥੇ ਬੀਜ ਪਲਾਂਟ ਬੱਸੀ ਪਠਾਣਾ ਤੋਂ 5472 ਕਿੱਲੋ ਬੀਜ ਇਸ ਸੈਂਟਰ ਨੂੰ ਭੇਜਿਆ ਗਿਆ ਸੀ, ਜਿਸ ਦੀ ਬਾਜ਼ਾਰੀ ਕੀਮਤ 600 ਰੁਪਏ ਕਿੱਲੋ ਦੇ ਹਿਸਾਬ ਨਾਲ 32 ਲੱਖ 87 ਹਜ਼ਾਰ ਰੁਪਏ ਬਣਦੀ ਹੈ ਪਰ ਇਹ ਦੁੱਧ ਉਤਪਾਦਕਾਂ ਨੂੰ 418 ਰੁਪਏ ਕਿੱਲੋ ਦੇ ਹਿਸਾਬ ਨਾਲ ਦਿੱਤਾ ਜਾਣਾ ਸੀ ਜਿਸ ਅਨੁਸਾਰ ਕੁਲ 10 ਲੱਖ ਰੁਪਏ ਕਿਸਾਨਾਂ ਨੂੰ ਸਬਸਿਡੀ ਦੇਣੀ ਸੀ ਪਰ ਮੱਕੀ ਦਾ ਬੀਜ ਦੁੱਧ ਸਭਾਵਾਂ ਰਾਹੀਂ ਕਿਸਾਨਾਂ ਨੂੰ ਭੇਜਣ ਦੀ ਬਜਾਏ ਬੱਸੀ ਪਠਾਣਾ ਬੀਜ ਕੇਂਦਰ ਤੋਂ ਚੁੱਕ ਕੇ ਬਾਹਰੋਂ ਬਾਹਰ ਬਾਜ਼ਾਰ ਵਿਚ ਵੇਚ ਦਿੱਤਾ ਗਿਆ ਅਤੇ ਕੱੁਲ 60,70 ਦੁੱਧ ਸਭਾਵਾਂ 'ਚੋਂ