14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਵਿਨਾਇਕ ਤੇ ਅਨਾਹਿਤਾ ਨੇ ਸੇਂਟ ਸੋਲਜਰ ਗਰੁੱਪ ਦਾ ਨਾਂਅ ਕੀਤਾ ਰੌਸ਼ਨ

ਅਜੀਤ ਡੈਸਕ 17-06-2025
ਹੁਸ਼ਿਆਰਪੁਰ, 16 ਜੂਨ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਗਰੁੱਪ ਦੇ ਵਿਦਿਆਰਥੀਆਂ ਵਿਨਾਇਕ ਕੋਛੜ ਤੇ ਅਨਾਹਿਤਾ ਨਰੂਲਾ ਨੇ ਨੀਟ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਗਰੁੱਪ ਦਾ ਨਾਮ ਰੌਸ਼ਨ ਕੀਤਾ ਹੈ | ਵਿਨਾਇਕ ਨੇ ਆਲ ਇੰਡੀਆ ਰੈਂਕ 141 ਤੇ ਅਨਾਹਿਤਾ ਨੇ 3053ਵਾਂ ਰੈਂਕ ਪ੍ਰਾਪਤ ਕਰਕੇ ਸਾਰਿਆਂ ਦਾ ਮਾਣ ਵਧਾਇਆ ਹੈ | ਗਰੁੱਪ ਦੇ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਫਲਤਾ ਦੇ ਸਫ਼ਰ 'ਚ ਲੰਬੇ ਸਮੇਂ ਤਕ ਪੜ੍ਹਾਈ, ਸਖ਼ਤ ਅਧਿਐਨ ਤੇ ਮਹੀਨਿਆਂ ਦੀ ਨਿਰੰਤਰ ਮਿਹਨਤ ਸ਼ਾਮਿਲ ਹੈ | ਉਨ੍ਹਾਂ ਦੱਸਿਆ ਕਿ ਵਿਨਾਇਕ ਇੱਕ ਅਜਿਹੇ ਪਰਿਵਾਰ ਤੋਂ ਆਉਂਦਾ ਹੈ ਜਿੱਥੇ ਸਿੱਖਿਆ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ | ਉਸ ਦੇ ਦਾਦਾ ਪ੍ਰੋਫੈਸਰ ਸੀ.ਐਲ. ਕੋਛੜ, ਇੱਕ ਸਕੂਲ ਦੇ ਚੇਅਰਮੈਨ ਹਨ ਅਤੇ ਉਸ ਦੀ ਮਾਂ ਆਰਤੀ ਕੋਛੜ ਵੀ ਇੱਕ ਪ੍ਰੋਫੈਸਰ ਹਨ | ਅਨਾਹਿਤਾ ਦੇ ਪਿਤਾ ਵਿਕਾਸ ਨਰੂਲਾ ਇੱਕ ਕਾਰੋਬਾਰੀ ਹਨ ਅਤੇ ਮਾਂ ਆਸ਼ੂ ਇੱਕ ਕੰਪਿਊਟਰ ਅਧਿਆਪਕਾ ਹੈ | ਦੋਵੇਂ ਬੱਚਿਆਂ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਡਾਕਟਰ ਬਣਨਾ ਚਾਹੁੰਦੇ ਸਨ | ਉਨ੍ਹਾਂ ਦੇ ਮਾਪਿਆਂ ਨੇ ਵੀ ਉਨ੍ਹਾਂ ਦਾ ਸਮਰਥਨ ਕੀਤਾ | ਹਰ ਛੋਟੀ ਤੋਂ ਛੋਟੀ ਕਮੀ ਨੂੰ ਦੂਰ ਕਰਨ 'ਚ ਮਦਦ ਕੀਤੀ | ਲਗਾਤਾਰ ਪੜ੍ਹਾਈ ਤੋਂ ਬਾਅਦ ਤਣਾਅ ਦੂਰ ਕਰਨ ਲਈ, ਉਹ ਕੋਈ ਨਾ ਕੋਈ ਇਨਡੋਰ ਗੇਮ ਖੇਡਦੇ ਸਨ | ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਰੱਖੀ ਅਤੇ ਆਪਣੇ ਸਮੇਂ ਦੀ ਸੁਚੱਜੀ ਵਰਤੋਂ ਕਰਕੇ ਆਪਣੀਆਂ ਕਮੀਆਂ ਨੂੰ ਦੂਰ ਕਰਨ 'ਤੇ ਧਿਆਨ ਕੇਂਦਰਿਤ ਕੀਤਾ | ਚੇਅਰਮੈਨ ਅਨਿਲ ਚੋਪੜਾ ਅਤੇ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਇਸ ਪ੍ਰਾਪਤੀ ਲਈ ਦੋਵਾਂ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |
ਪਿਛਲੀ ਖ਼ਬਰ ਪ੍ਰਮਾਤਮਾ ਤੱਕ ਪਹੁੰਚਣ ਲਈ ਸਿਰਫ਼ 'ਅਹਿਸਾਸ' ਇਕਲੌਤੀ ਪੌੜੀ-ਸੰਗੀਤਾ ਮਿੱਤਲ ਅਗਲੀ ਖ਼ਬਰ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਿੰਡਰ ਨੇ ਵੇਰਕਾ ਮਿਲਕ ਪਲਾਂਟ ਦੇ ਸੈਂਟਰ ਹੁਸ਼ਿਆਰਪੁਰ ਦੇ ਅਧਿਕਾਰੀਆਂ ਉੱਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।