14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਪ੍ਰਮਾਤਮਾ ਤੱਕ ਪਹੁੰਚਣ ਲਈ ਸਿਰਫ਼ 'ਅਹਿਸਾਸ' ਇਕਲੌਤੀ ਪੌੜੀ-ਸੰਗੀਤਾ ਮਿੱਤਲ

ਅਜੀਤ ਡੈਸਕ 17-06-2025
ਹੁਸ਼ਿਆਰਪੁਰ, 16 ਜੂਨ (ਬਲਜਿੰਦਰਪਾਲ ਸਿੰਘ)-ਸੋਨਾਲੀਕਾ ਡਿਵਾਈਨ ਵੈਲੀ ਵਿਖੇ ਇਕ ਦਿਨਾਂ ਅੰਮਿ੍ਤਮ ਹੀਿਲੰਗ ਅਤੇ ਆਂਤਰਿਕ ਸਥਿਰਤਾ ਫੋਲੋਅੱਪ ਸੈਸ਼ਨ ਸੰਜੀਵਨੀ ਹੀਿਲੰਗ ਗ੍ਰੈਂਡ ਮਾਸਟਰ ਤੇ ਪ੍ਰਮੁੱਖ ਅਧਿਆਤਮਿਕ ਮਾਗਰ ਦਰਸ਼ਕ ਮੈਡਮ ਸੰਗੀਤਾ ਮਿੱਤਲ ਦੀ ਅਗਵਾਈ 'ਚ ਲਗਾਇਆ ਗਿਆ | ਇਸ ਮੌਕੇ ਸੈਸ਼ਨ 'ਚ 1992-2025 ਬੈਚ ਦੇ 50 ਦੇ ਕਰੀਬ ਸੁਪਰ ਰੇਕੀ ਹੀਲਰਜ਼ ਨੇ ਹਿੱਸਾ ਲਿਆ ਅਤੇ ਹੁਣ ਤੱਕ ਆਪਣੀ ਹੀਿਲੰਗ ਯਾਤਰਾ ਦੇ ਅਨੁਭਵ ਸਾਂਝੇ ਕੀਤੇ | ਇਸ ਮੌਕੇ ਮੈਡਮ ਸੰਗੀਤਾ ਮਿੱਤਲ ਸਮੇਤ ਸਾਰੇ ਹੀਲਰਜ਼ ਨੇ ਅਹਿਮਦਾਬਾਦ ਜਹਾਜ਼ ਹਾਦਸੇ ਦੇ ਮਿ੍ਤਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ | ਜ਼ਿਕਰਯੋਗ ਹੈ ਕਿ ਸੰਗੀਤਾ ਮਿੱਤਲ ਤੋਂ ਰੇਕੀ ਕੋਰਸ ਕਰਕੇ ਹੀਲਰਜ਼ ਪਿਛਲੇ 33 ਸਾਲਾਂ 'ਚ ਹਜ਼ਾਰਾਂ ਲੋਕਾਂ ਦੀ ਹੀਿਲੰਗ ਕਰਕੇ ਉਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਲਾਭ ਪਹੁੰਚਾ ਚੁੱਕੇ ਹਨ | ਹੀਲਰਜ਼ ਨੇ ਆਪਣੀ ਹੀਿਲੰਗ ਯਾਤਰਾ ਦੌਰਾਨ ਹੋਏ ਖ਼ੁਦ ਦੇ ਬੌਧਿਕ ਵਿਕਾਸ ਅਤੇ ਅੰਦਰੂਨੀ ਆਤਮਿਕ ਜਾਗਰੂਕਤਾ ਸਬੰਧੀ ਦੱਸਿਆ | ਉਨ੍ਹਾਂ ਦੱਸਿਆ ਕਿ ਆਉਣ ਵਾਲੇ ਭਵਿੱਖ ਦੇ ਜੀਵਨ 'ਚ ਵੀ ਉਹ ਹਮੇਸ਼ਾਂ ਲਈ ਇਸ ਨੂੰ ਅਪਣਾਉਣਗੇ ਅਤੇ ਉਨ੍ਹਾਂ ਕੋਰਸ ਦੌਰਾਨ ਮੈਡਮ ਮਿੱਤਲ ਤੋਂ ਬਹੁਤ ਜ਼ਿਆਦਾ ਗੁਰ ਸਿੱਖੇ ਹਨ, ਜਿਸ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ | ਇਸ ਮੌਕੇ ਸਾਰਿਆਂ ਨੇ ਸਰੀਰ ਦੇ 7 ਚੱਕਰ ਮੈਡੀਟੇਸ਼ਨ ਵੀ ਕੀਤੀ | ਇਸ ਮੌਕੇ ਮੈਡਮ ਸੰਗੀਤਾ ਮਿੱਤਲ ਨੇ ਕਿਹਾ ਕਿ ਅਖੀਰ 'ਚ ਸਾਡੇ ਸਾਰਿਆਂ ਦੀ ਇਕ ਹੀ ਮੰਜ਼ਿਲ ਹੈ, ਸਾਰਿਆਂ ਦਾ ਇਕ ਹੀ ਅਧਿਆਤਮਿਕ ਅਹਿਸਾਸ ਹੈ ਅਤੇ ਪ੍ਰਮਾਤਮਾ ਤੱਕ ਪਹੁੰਚਣ ਲਈ ਇਹੀ ਅਹਿਸਾਸ ਇਕਲੌਤੀ ਪੌੜੀ ਹੈ, ਜਿਸ ਦੀ ਕੋਈ ਭਾਸ਼ਾ ਨਹੀਂ ਹੈ | ਉਨ੍ਹਾਂ ਕਿਹਾ ਕਿ ਸਾਰਿਆਂ ਦੇ ਆਲੇ-ਦੁਆਲੇ ਇਕ ਊਰਜਾ ਦਾ ਸੰਪੂਰਨ ਨੈੱਟਵਰਕ ਹੈ ਅਤੇ ਸਾਡੇ ਅੰਦਰ ਦੀ ਊਰਜਾ ਸ਼ਕਤੀ ਇੰਨੀ ਗਹਿਰੀ ਹੈ ਕਿ ਬਿਨਾਂ ਕਿਸੀ ਬਾਹਰੀ ਸਾਧਨਾ ਦੇ ਅਸੀਂ ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਕਰ ਸਕਦੇ ਹਾਂ | ਸੈਸ਼ਨ ਦੀ ਸਮਾਪਤੀ ਉਪਰੰਤ ਸਮੂਹ ਹੀਲਰਜ਼ ਨੇ ਭੋਜਨ ਵੀ ਕੀਤਾ |
ਪਿਛਲੀ ਖ਼ਬਰ ਵਿਨਾਇਕ ਤੇ ਅਨਾਹਿਤਾ ਨੇ ਸੇਂਟ ਸੋਲਜਰ ਗਰੁੱਪ ਦਾ ਨਾਂਅ ਕੀਤਾ ਰੌਸ਼ਨ ਅਗਲੀ ਖ਼ਬਰ ਵਿਨਾਇਕ ਤੇ ਅਨਾਹਿਤਾ ਨੇ ਸੇਂਟ ਸੋਲਜਰ ਗਰੁੱਪ ਦਾ ਨਾਂਅ ਕੀਤਾ ਰੌਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।