ਹੁਸ਼ਿਆਰਪੁਰ, 16 ਜੂਨ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਗਰੁੱਪ ਦੇ ਵਿਦਿਆਰਥੀਆਂ ਵਿਨਾਇਕ ਕੋਛੜ ਤੇ ਅਨਾਹਿਤਾ ਨਰੂਲਾ ਨੇ ਨੀਟ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਗਰੁੱਪ ਦਾ ਨਾਮ ਰੌਸ਼ਨ ਕੀਤਾ ਹੈ | ਵਿਨਾਇਕ ਨੇ ਆਲ ਇੰਡੀਆ ਰੈਂਕ 141 ਤੇ ਅਨਾਹਿਤਾ ਨੇ 3053ਵਾਂ ਰੈਂਕ ਪ੍ਰਾਪਤ ਕਰਕੇ ਸਾਰਿਆਂ ਦਾ ਮਾਣ ਵਧਾਇਆ ਹੈ | ਗਰੁੱਪ ਦੇ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਫਲਤਾ ਦੇ ਸਫ਼ਰ 'ਚ ਲੰਬੇ ਸਮੇਂ ਤਕ ਪੜ੍ਹਾਈ, ਸਖ਼ਤ ਅਧਿਐਨ ਤੇ ਮਹੀਨਿਆਂ ਦੀ ਨਿਰੰਤਰ ਮਿਹਨਤ ਸ਼ਾਮਿਲ ਹੈ | ਉਨ੍ਹਾਂ ਦੱਸਿਆ ਕਿ ਵਿਨਾਇਕ ਇੱਕ ਅਜਿਹੇ ਪਰਿਵਾਰ ਤੋਂ ਆਉਂਦਾ ਹੈ ਜਿੱਥੇ ਸਿੱਖਿਆ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ | ਉਸ ਦੇ ਦਾਦਾ ਪ੍ਰੋਫੈਸਰ ਸੀ.ਐਲ. ਕੋਛੜ, ਇੱਕ ਸਕੂਲ ਦੇ ਚੇਅਰਮੈਨ ਹਨ ਅਤੇ ਉਸ ਦੀ ਮਾਂ ਆਰਤੀ ਕੋਛੜ ਵੀ ਇੱਕ ਪ੍ਰੋਫੈਸਰ ਹਨ | ਅਨਾਹਿਤਾ ਦੇ ਪਿਤਾ ਵਿਕਾਸ ਨਰੂਲਾ ਇੱਕ ਕਾਰੋਬਾਰੀ ਹਨ ਅਤੇ ਮਾਂ ਆਸ਼ੂ ਇੱਕ ਕੰਪਿਊਟਰ ਅਧਿਆਪਕਾ ਹੈ | ਦੋਵੇਂ ਬੱਚਿਆਂ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਡਾਕਟਰ ਬਣਨਾ ਚਾਹੁੰਦੇ ਸਨ | ਉਨ੍ਹਾਂ ਦੇ ਮਾਪਿਆਂ ਨੇ ਵੀ ਉਨ੍ਹਾਂ ਦਾ ਸਮਰਥਨ ਕੀਤਾ | ਹਰ ਛੋਟੀ ਤੋਂ ਛੋਟੀ ਕਮੀ ਨੂੰ ਦੂਰ ਕਰਨ 'ਚ ਮਦਦ ਕੀਤੀ | ਲਗਾਤਾਰ ਪੜ੍ਹਾਈ ਤੋਂ ਬਾਅਦ ਤਣਾਅ ਦੂਰ ਕਰਨ ਲਈ, ਉਹ ਕੋਈ ਨਾ ਕੋਈ ਇਨਡੋਰ ਗੇਮ ਖੇਡਦੇ ਸਨ | ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਰੱਖੀ ਅਤੇ ਆਪਣੇ ਸਮੇਂ ਦੀ ਸੁਚੱਜੀ ਵਰਤੋਂ ਕਰਕੇ ਆਪਣੀਆਂ ਕਮੀਆਂ ਨੂੰ ਦੂਰ ਕਰਨ 'ਤੇ ਧਿਆਨ ਕੇਂਦਰਿਤ ਕੀਤਾ | ਚੇਅਰਮੈਨ ਅਨਿਲ ਚੋਪੜਾ ਅਤੇ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਇਸ ਪ੍ਰਾਪਤੀ ਲਈ ਦੋਵਾਂ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |