21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਖੱਬੀਆਂ ਪਾਰਟੀਆਂ, ਜਨਤਕ ਤੇ ਮੁਲਾਜ਼ਮ ਜਥੇਬੰਦੀਆਂ ਨੇ ਰੋਸ ਮਾਰਚ ਕਰਕੇ ਟਰੰਪ ਤੇ ਨੇਤਨਯਾਹੂ ਦੇ ਪੁਤਲੇ ਸਾੜੇ

ਅਜੀਤ ਡੈਸਕ 18-06-2025
ਗੜ੍ਹਸ਼ੰਕਰ, 17 ਜੂਨ (ਧਾਲੀਵਾਲ)-ਦੇਸ਼ ਦੀਆਂ ਪ੍ਰਮੁੱਖ ਖੱਬੀਆਂ ਪਾਰਟੀਆਂ ਵਲੋਂ ਦੇਸ਼ ਭਰ ਵਿਚ ਗਾਜ਼ਾ ਪੱਟੀ ਵਿਚ ਇਜ਼ਰਾਈਲ ਦੀ ਯਹੂਦੀਵਾਦੀ ਨੇਤਨਯਾਹੂ ਵਲੋਂ ਕੀਤਾ ਜਾ ਰਹੇ ਬੇਕਸੂਰ ਫ਼ਲਸਤੀਨੀ ਲੋਕਾਂ ਦੇ ਨਸਲਘਾਤ ਖਿਲਾਫ਼ ਵਿਰੋਧ ਵਿਖਾਵੇ ਕਰਨ ਅਤੇ ਨੇਤਨਯਾਹੂ ਤੇ ਉਸ ਦੇ ਆਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁਤਲੇ ਸਾੜਨ ਦੇ ਦਿੱਤੇ ਗਏ ਸੱਦੇ ਤਹਿਤ ਗੜ੍ਹਸ਼ੰਕਰ ਦੀਆਂ ਖੱਬੀਆਂ ਪਾਰਟੀਆਂ, ਜਨਤਕ ਅਤੇ ਮੁਲਾਜ਼ਮ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਡਾ. ਭਾਗ ਸਿੰਘ ਯਾਦਗਾਰੀ ਹਾਲ ਵਿਚ ਰੈਲੀ ਕਰਨ ਉਪਰੰਤ ਸ਼ਹਿਰ ਵਿਚ ਰੋਸ ਮਾਰਚ ਕਰਕੇ ਬੰਗਾ ਚੌਕ ਵਿਚ ਡੋਨਾਲਡ ਟਰੰਪ ਅਤੇ ਨੇਤਨਯਾਹੂ ਦੇ ਪੁਤਲੇ ਫੂਕੇ ਗਏ | ਇਸ ਮੌਕੇ ਬੁਲਾਰਿਆਂ ਗੁਰਨੇਕ ਭੱਜਲ, ਹਰਮੇਸ਼ ਢੇਸੀ, ਦਰਸ਼ਨ ਸਿੰਘ ਮੱਟੂ, ਕੁਲਭੂਸ਼ਨ ਮਹਿੰਦਵਾਣਈ, ਮਾ. ਅਜੀਤ ਸਿੰਘ, ਸ਼ਾਮ ਸੁੰਦਰ, ਹੰਸ ਰਾਜ ਗੜ੍ਹਸ਼ੰਕਰ, ਬੀਬੀ ਸੁਭਾਸ਼ ਮੱਟੂ, ਦਵਿੰਦਰ ਰਾਣਾ, ਮਹਿੰਦਰ ਬੱਢੋਆਣ ਨੇ ਕਿਹਾ ਕਿ ਇਜਰਾਇਲੀ ਹਕੂਮਤ ਵਲੋਂ ਗਾਜ਼ਾ ਵਿਚ ਫਲਸਤੀਨੀ ਬੱਚਿਆਂ ਅਤੇ ਲੋਕਾਂ ਵਿਰੁੱਧ ਇਜ਼ਰਾਇਲੀ ਸਰਕਾਰ ਵਲੋਂ ਘਿਨਾਉਣੀ ਨਸਲਕੁਸ਼ੀ ਕੀਤੀ ਜਾ ਰਹੀ ਹੈ | ਤਕਰੀਬਨ ਪਿਛਲੇ ਦੋ ਸਾਲ ਤੋਂ ਇਜ਼ਰਾਇਲ ਦੀ ਬੇਰਹਿਮ ਬੰਬਾਰੀ ਅਤੇ ਫੌਜੀ ਹਮਲੇ ਨੇ 55 ਹਜ਼ਾਰ ਤੋਂ ਵੱਧ ਫਲਸਤੀਨੀ ਮਾਰੇ ਹਨ ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ | ਬੁਲਾਰਿਆਂ ਨੇ ਕਿਹਾ ਕਿ ਸਭ ਇਨਸਾਫ ਅਤੇ ਜਮਹੂਰੀਅਤ ਪਸੰਦ ਲੋਕਾਂ ਨੂੰ ਇਨ੍ਹਾਂ ਧਾੜਵੀਆਂ ਦਾ ਡੱਟਕੇ ਵਿਰੋਧ ਕਰਨਾ ਚਾਹੀਦਾ ਹੈ | ਇਸ ਸਮੇਂ ਮੁਕੇਸ਼ ਕੁਮਾਰ, ਸਤਪਾਲ ਕਲੇਰ, ਜਸਵਿੰਦਰ ਸਿੰਘ, ਬਲਵੀਰ ਸਿੰਘ ਖਾਨਪੁਰੀ, ਪਰਮਜੀਤ ਸਿੰਘ, ਮਨਦੀਪ ਸਿੰਘ, ਅਮਰਜੀਤ ਸਿੰਘ, ਰਜਿੰਦਰ ਸਿੰਘ, ਸ਼ਿੰਗਾਰਾ ਰਾਮ ਭੱਜਲ, ਗਿਆਨੀ ਅਵਤਾਰ ਸਿੰਘ, ਬਾਬੂ ਗੋਪਾਲ ਦਾਸ, ਜੋਗਿੰਦਰ ਸਿੰਘ ਦਦਿਆਲ, ਅਸ਼ੋਕ ਕੁਮਾਰ ਮਹਿੰਦਵਾਣੀ, ਬਲਵੰਤ ਰਾਮ, ਹਰਭਜਨ ਸਿੰਘ ਅਟਵਾਲ, ਗੋਪਾਲ ਸਿੰਘ ਥਾਂਦੀ, ਬਲਦੇਵ ਸਤਨੌਰ, ਮੋਹਨ ਲਾਲ ਬੀਣੇਵਾਲ, ਜੁਝਾਰ ਸਿੰਘ ਮੱਟੂ, ਅਮਰਜੀਤ ਸਿੰਘ ਕੁੱਲੇਵਾਲ, ਪ੍ਰੇਮ ਸਿੰਘ ਰਾਣਾ, ਪ੍ਰੇਮ ਸਿੰਘ ਪ੍ਰੇਮੀ, ਸੁਖਵਿੰਦਰ ਸਿੰਘ, ਕਸ਼ਮੀਰ ਸਿੰਘ ਭੱਜਲ, ਕਮਲ ਬਗਾਣੀਆਂ, ਹਰਭਜਨ ਸਿੰਘ ਮਹਿਤਾਬਪੁਰ, ਨੀਲਮ ਬੱਢੋਆਣ, ਰਸ਼ਪਾਲ ਕੌਰ, ਸੁਨੀਤਾ ਸਾਬਕਾ ਸਰਪੰਚ, ਬਲਵਿੰਦਰ ਕੌਰ ਮੱਟੂ, ਬਲਵੀਰ ਸਿੰਘ ਮੱਟੂ, ਬਲਰਾਜ ਪੰਡਿਤ, ਅਵਤਾਰ ਸਿੰਘ ਦੇਨੋਵਾਲ ਕਲਾਂ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਸਿੱਖਿਆ ਵਿਭਾਗ 'ਚ ਖਾਲੀ ਅਸਾਮੀਆਂ ਨੂੰ ਭਰਨ ਤੇ ਹੋਰਨਾਂ ਮੰਗਾਂ ਨੂੰ ਹੱਲ ਕਰਨ ਦੀ ਮੰਗ ਅਗਲੀ ਖ਼ਬਰ ਮਿਲਕ ਪਲਾਂਟ ਦਸੂਹਾ 'ਚ 25 ਲੱਖ ਦੇ ਮੱਕੀ ਦੇ ਬੀਜ ਖ਼ੁਰਦ-ਬੁਰਦ ਕਰਨ ਦੀ ਜਾਂਚ ਸ਼ੁਰੂ-ਹਿੰਮਤਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।