ਬੰਗਾ ਦੇ ਫਗਵਾੜਾ ਰੋਡ 'ਤੇ ਸੀਵਰੇਜ ਦੀ ਲੀਕੇਜ ਕਾਰਨ ਪਿਆ ਡੂੰਘਾ ਟੋਆ ਭਿਆਨਕ ਹਾਦਸੇ ਨੂੰ ਦੇ ਰਿਹਾ ਸੱਦਾ
ਅਜੀਤ ਡੈਸਕ
20-06-2025
ਇਹ ਟੋਇਆ ਉਕਤ ਨੈਸ਼ਨਲ ਸੜਕ ਦੇ ਠੀਕ ਵਿਚਕਾਰ ਸੀਵਰੇਜ 'ਚੋਂ ਲੀਕ ਹੁੰਦੇ ਪਾਣੀ ਨਾਲ ਬਣਿਆ ਹੈ | ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਤੇ ਦੂਜੀ ਐਕਸਿਸ ਬੈਂਕ ਦੇ ਬਿਲਕੁਲ ਸਾਹਮਣੇ ਪੈਂਦਾ ਇਹ ਟੋਇਆ ਬੈਂਕ ਦੇ ਅਧਿਕਾਰੀ ਅਤੇ ਇਨ੍ਹਾਂ ਬੈਂਕ ਦੇ ਗਾਹਕਾਂ ਦਾ ਮੂੰਹ ਚਿੜਾ ਰਿਹਾ ਹੈ | ਇਹ ਟੋਇਆ ਇਸ ਕਦਰ ਭਿਆਨਕ ਰੂਪ ਧਾਰ ਚੁੱਕਾ ਹੈ ਕਿ ਕਿਸੇ ਵੀ ਵੱਡੀ ਵਾਪਰਨ ਵਾਲੀ ਦੁਰਘਟਨਾ ਦਾ ਕਾਰਨ ਬਣ ਚੁੱਕਾ ਹੈ | ਇਸ ਟੋਏ ਬਾਰੇ ਗੱਲ ਕਰਦਿਆਂ ਐਕਸਿਸ ਬੈਂਕ ਦੇ ਮੈਨੇਜਰ ਅਸ਼ੋਕ ਸਰੀਨ, ਉੱਘੇ ਸਮਾਜ ਸੇਵੀ ਰੋਟਰੀ ਕਲੱਬ ਦੇ ਆਗੂ ਰਾਜ ਕੁਮਾਰ, ਰੋਟੇਰੀਅਨ ਵਿਜੈ ਗੁਣਾਚੌਰ, ਐਡਵੋਕੇਟ ਕਮਲਜੀਤ ਸਿੰਘ, ਹਰਮਿੰਦਰ ਸਿੰਘ ਸਰਪੰਚ ਤਲਵੰਡੀ ਫੱਤੂ ਆਦਿ ਸ਼ਖਸ਼ੀਅਤਾਂ ਨੇ ਸੜਕ ਵਿਭਾਗ, ਨਗਰ ਕੌਂਸਲ ਬੰਗਾ, ਫਲਾਈ ਓਵਰ ਅਥਾਰਟੀ ਤੋਂ ਪੁਰਜੋਰ ਕੀਤੀ ਹੈ ਕਿ ਇਸ ਟੋਏ ਨੂੰ ਬਿਨਾ ਦੇਰੀ ਕੀਤੇ ਤੁਰੰਤ ਪੂਰ ਕੇ ਸੜਕ ਨੂੰ ਸਹੀ ਲੰਘਣਯੋਗ ਬਣਾਇਆ ਜਾਵੇ | ਕਿਸੇ ਹਾਦਸੇ ਦੇ ਵਾਪਰਨ ਦੀ ਉਡੀਕ ਨਾ ਕੀਤੀ ਜਾਵੇ |