26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਭਾਕਿਯੂ ਰਾਜੇਵਾਲ ਨੇ ਟੈਕਸ ਮੁਕਤ ਵਪਾਰ ਬਾਰੇ ਦੁਕਾਨਦਾਰਾਂ ਨੂੰ ਕੀਤਾ ਜਾਗਰੂਕ

ਅਜੀਤ ਡੈਸਕ 20-06-2025
ਗੜ੍ਹਦੀਵਾਲਾ, 19 ਜੂਨ (ਚੱਗਰ)-ਕੇਂਦਰ ਸਰਕਾਰ ਅਮਰੀਕਾ ਸਮੇਤ ਹੋਰ ਵੱਡੀਆਂ ਤਾਕਤਾਂ ਨਾਲ 'ਟੈਕਸ ਮੁਕਤ ਵਪਾਰ' ਸਮਝੌਤਾ ਕਰਕੇ ਦੇਸ਼ 'ਚੋਂ ਖੇਤੀਬਾੜੀ, ਦੁਕਾਨਦਾਰ ਅਤੇ ਛੋਟੇ ਕਾਰੋਬਾਰੀਆਂ ਨੂੰ ਖ਼ਤਮ ਕਰਨ ਦੀ ਤਿਆਰੀ ਵਿਚ ਹੈ | ਜੇਕਰ ਇਸ ਸਮਝੌਤੇ ਵਿਰੁੱਧ ਦੇਸ਼ ਦੇ ਸਾਰੇ ਵਰਗ ਇਕੱਠੇ ਨਾ ਹੋਏ ਤਾਂ ਜਲਦੀ ਹੀ ਕਾਰਪੋਰੇਟ ਘਰਾਣਿਆਂ ਵਲੋਂ ਇਨ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਖ਼ਾਨਪੁਰ ਨੇ ਗੜ੍ਹਦੀਵਾਲਾ ਵਿਖੇ ਸੰਯੁਕਤ ਮੋਰਚੇ ਦੇ ਸੱਦੇ 'ਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਸੰਬੰਧੀ ਦੁਕਾਨਦਾਰਾਂ ਨੂੰ ਜਾਗਰੂਕ ਕਰਦਿਆਂ ਕੀਤਾ | ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਇਸ ਟੈਕਸ ਮੁਕਤ ਵਪਾਰ ਸਮਝੌਤੇ ਨੂੰ ਕਰਨ ਤੋਂ ਕੇਂਦਰ ਸਰਕਾਰ ਨੂੰ ਰੋਕਿਆ ਨਾ ਗਿਆ ਤਾਂ ਉਹ ਦਿਨ ਦੂਰ ਨਹੀਂ, ਜਦੋਂ ਵੱਡੇ ਕਾਰਪੋਰੇਟ ਘਰਾਣੇ ਦੇਸ਼ ਦੇ ਸਾਰੇ ਖੇਤੀਬਾੜੀ, ਦੁਕਾਨਾਂ ਅਤੇ ਹੋਰ ਵਪਾਰਕ ਅਦਾਰਿਆਂ 'ਤੇ ਕਾਬਜ਼ ਹੋ ਜਾਣਗੇ | ਇਸ ਮੌਕੇ ਗੁਰਬਾਜ ਸਿੰਘ ਬਗਾਲੀਪੁਰ, ਤਰਸੇਮ ਸਿੰਘ ਖ਼ਾਨਪੁਰ, ਬਿਕਰਮ ਸਿੰਘ, ਚਰਨਜੀਤ ਸਿੰਘ ਭੰਗੂ, ਦਿਲਬਾਗ ਸਿੰਘ, ਮਾਸਟਰ ਪਰਮਿੰਦਰ ਸਿੰਘ ਝਿੰਗੜ ਕਲਾਂ, ਸੁਖਚੈਨ ਸਿੰਘ, ਜਸਵੀਰ ਸਿੰਘ ਸ਼ੇਖੂਪੁਰ, ਗੁਰਕਮਲ ਸਿੰਘ ਭਿੰਡਰ, ਇਕਬਾਲ ਸਿੰਘ ਮਾਂਗਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਿੱਦਿਆ ਮੰਦਰ ਸਕੂਲ 'ਚ 15 ਦਿਨਾਂ ਵਾਲੀਬਾਲ ਸਮਰ ਕੈਂਪ ਲਗਾਇਆ ਅਗਲੀ ਖ਼ਬਰ ਗੜ੍ਹਸ਼ੰਕਰ 'ਚ ਅਮਨ-ਕਾਨੂੰਨ ਦਾ ਨਿਕਲਿਆ ਜਨਾਜ਼ਾ-ਅਮਰਪ੍ਰੀਤ ਲਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।