ਹੁਸ਼ਿਆਰਪੁਰ, 19 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਮਾਡਲ ਸਕੂਲ ਹੁਸ਼ਿਆਰਪੁਰ ਵਿਖੇ ਲੜਕੀਆਂ ਲਈ 15 ਦਿਨਾਂ ਦਾ ਵਾਲੀਬਾਲ ਸਮਰ ਕੈਂਪ ਲਗਾਇਆ ਗਿਆ | ਕੋਚ ਮਲਕੀਅਤ ਸਿੰਘ, ਰਵੀ ਮਹਿਤਾ ਅਤੇ ਅੰਤਰਰਾਸ਼ਟਰੀ ਖਿਡਾਰੀ ਅਤੇ ਕੋਚ ਚੰਚਲ ਸਿੰਘ ਨੇ ਕੈਂਪ ਵਿਚ 30 ਖਿਡਾਰੀਆਂ ਨੂੰ ਸਖ਼ਤ ਮਿਹਨਤ ਕਰਵਾਈ | ਕੈਂਪ ਦੀ ਸਮਾਪਤੀ ਮੌਕੇ ਸਕੂਲ ਦੇ ਪ੍ਰਧਾਨ ਅਨੁਰਾਗ ਸੂਦ, ਮਨੀਸ਼ਾ ਜੋਸ਼ੀ, ਕੁਸਮ ਸ਼ਰਮਾ ਅਤੇ ਚੇਤਨਾ ਆਦਿ ਮੌਜੂਦ ਸਨ | ਮੁੱਖ ਕੋਚ ਚੰਚਲ ਸਿੰਘ ਨੇ ਇਸ ਮੌਕੇ ਕਿਹਾ ਕਿ ਖਿਡਾਰੀਆਂ ਨੇ ਕੈਂਪ ਵਿਚ ਸਖ਼ਤ ਮਿਹਨਤ ਕੀਤੀ ਹੈ, ਜਿਸ ਨਾਲ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਤਾਕਤ ਵਧੀ ਹੈ ਅਤੇ ਉਨ੍ਹਾਂ ਨੇ ਖੇਡ ਦੀਆਂ ਬਾਰੀਕੀਆਂ ਅਤੇ ਨਵੀਆਂ ਤਕਨੀਕਾਂ ਸਿੱਖਣ ਦੀ ਕੋਸ਼ਿਸ਼ ਕੀਤੀ ਹੈ | ਇਸ ਮੌਕੇ ਅਨੁਰਾਗ ਸੂਦ ਨੇ ਕਿਹਾ ਕਿ ਕੈਂਪ ਦੌਰਾਨ ਕਈ ਸਾਬਕਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਵੀ ਵਿਸ਼ੇਸ਼ ਮੌਕਿਆਂ 'ਤੇ ਉਨ੍ਹਾਂ ਨੂੰ ਖੇਡ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਣ ਲਈ ਪਹੁੰਚੇ |