ਹਾਜੀਪੁਰ, 19 ਜੂਨ (ਜੋਗਿੰਦਰ ਸਿੰਘ)-ਹਲਕਾ ਇੰਚਾਰਜ ਕਾਂਗਰਸ ਪਾਰਟੀ ਤੇ ਸਾਬਕਾ ਵਿਧਾਇਕਾ ਮੈਡਮ ਇੰਦੂ ਬਾਲਾ ਦੀ ਅਗਵਾਈ ਹੇਠ ਸੰਵਿਧਾਨ ਬਚਾਓ ਰੈਲੀ ਦੇ ਸੰਬੰਧ ਵਿਚ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਅਹੁਦੇਦਾਰਾਂ ਦੀ ਮੀਟਿੰਗ ਕਸਬਾ ਹਾਜੀਪੁਰ ਦੇ ਲਾਗਲੇ ਪਿੰਡ ਸਿਬੋਚੱਕ ਵਿਖੇ ਸਾਬਕਾ ਸਰਪੰਚ ਕਰਨ ਸਿੰਘ ਦੇ ਨਿਵਾਸ ਸਥਾਨ 'ਤੇ ਹੋਈ | ਇਸ ਮੀਟਿੰਗ 'ਚ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਅਹੁਦੇਦਾਰਾਂ ਨਾਲ ਸੰਵਿਧਾਨ ਬਚਾਓ ਰੈਲੀ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਮੈਡਮ ਇੰਦੂ ਬਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ 29 ਜੂਨ ਦਿਨ ਐਤਵਾਰ ਨੂੰ ਮੁਕੇਰੀਆਂ ਵਿਖੇ ਹੋ ਰਹੀ ਸੰਵਿਧਾਨ ਬਚਾਓ ਰੈਲੀ 'ਚ ਭਾਰੀ ਗਿਣਤੀ 'ਚ ਸ਼ਮੂਲੀਅਤ ਕੀਤੀ ਜਾਵੇ | ਇਸ ਮੌਕੇ ਹਲਕਾ ਮੁਕੇਰੀਆਂ ਦੇ ਨਿਯੁਕਤ ਕੁਆਰਡੀਨੇਟਰ ਸੁਖਦੇਵ ਸਿੰਘ ਰੰਧਾਵਾ, ਐਡਵੋਕੇਟ ਸਭਿਆ ਸਾਂਚੀ, ਬਲਾਕ ਕਾਂਗਰਸ ਹਾਜੀਪੁਰ ਦੇ ਪ੍ਰਧਾਨ ਕਿਸ਼ੋਰ ਕੁਮਾਰ, ਬੀ. ਸੀ. ਸੈਲ ਦੇ ਚੇਅਰਮੈਨ ਦਵਿੰਦਰ ਕੁਮਾਰ ਅਜਮੇਰ, ਯੁਵਾ ਆਗੂ ਕਪਿਲ ਕੁਮਾਰ ਹਾਜੀਪੁਰ, ਸੁਧੀਰ ਠਾਕੁਰ, ਨਰਿੰਦਰ ਸਿੰਘ ਨਿੰਦੀ, ਕਰਨ ਸਿੰਘ ਸਾਬਕਾ ਸਰਪੰਚ, ਨਰੇਸ਼ ਕੁਮਾਰ, ਜਟਮਲ ਸਾਬਕਾ ਸਰਪੰਚ, ਨਵੀਨ ਕੁਮਾਰ ਸੰਧਵਾਲ, ਸੰਜੀਵ ਸ਼ਰਮਾ, ਜਗਜੀਵਨ ਬਜੀਰਾ, ਸੁਭਾਸ਼ ਮਰੂਲਾ, ਦਰਸ਼ਨ ਮਰੂਲਾ, ਸੰਤੋਖ ਸਿੰਘ ਗੋਦਾ, ਰਮਨ ਭਾਰਦਵਾਜ, ਗੁਰਮੇਲ ਸੱਦੋ, ਪਰਜੀਤ ਸੰਧਵਾਲ, ਬਲਜਿੰਦਰ ਸਿੰਘ ਨਿੱਕਾ, ਨਕੁਲ ਆਦਿ ਵੱਡੀ ਗਿਣਤੀ 'ਚ ਵਰਕਰ ਹਾਜ਼ਰ ਸਨ |