ਹਰਿਆਣਾ, 20 ਜੂਨ (ਖੱਖ)-ਉੱਘੇ ਸਮਾਜ ਸੇਵੀ ਤੇ ਧਾਰਮਿਕ ਆਗੂ ਤਰਸੇਮ ਸਿੰਘ ਕਾਹਲੋਂ ਦੀ ਦੂਸਰੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਉਪਰੰਤ ਪਿੰਡ ਭਟੋਲੀਆਂ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ | ਇਸ ਮੁਹਿੰਮ ਤਹਿਤ ਵੱਖ-ਵੱਖ ਜਥੇਬੰਦੀਆਂ ਅਤੇ ਕਲੱਬਾਂ ਦੇ ਸਹਿਯੋਗ ਨਾਲ ਰਵਿੰਦਰ ਸਿੰਘ ਕਾਹਲੋਂ ਪ੍ਰਧਾਨ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੁਸਾਇਟੀ ਪੰਜਾਬ ਦੀ ਅਗਵਾਈ ਹੇਠ 5100 ਵੱਖ-ਵੱਖ ਕਿਸਮ ਦੇ ਬੂਟੇ ਲਗਾਏ ਜਾਣਗੇ | ਇਸ ਮੌਕੇ ਰਵਿੰਦਰ ਸਿੰਘ ਕਾਹਲੋਂ ਨੇ ਤਰਸੇਮ ਸਿੰਘ ਕਾਹਲੋਂ ਦੇ ਜੀਵਨ ਅਤੇ ਸਮਾਜ ਸੇਵਾ ਦੇ ਕੰਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਦੂਸਰੀ ਬਰਸੀ 'ਤੇ ਉਨ੍ਹਾਂ ਦੇ ਕਾਰਜਾਂ ਨੂੰ ਅੱਗੇ ਤੋਰਦੇ ਹੋਏ 5100 ਰੁੱਖ ਲਗਾਏ ਜਾਣਗੇ | ਇਸ ਮੌਕੇ ਪੱਪੀ ਬਹਿਲ ਆਰ.ਟੀ.ਆਈ. ਕਨਵੀਨਰ ਪੰਜਾਬ, ਪਰਮਜੀਤ ਸਿੰਘ ਬੋਰਡ ਮੈਂਬਰ ਸ਼ਿਵਾਲਿਕ ਐਫ.ਪੀ.ਓ, ਰਾਜ ਕੁਮਾਰੀ ਪ੍ਰਧਾਨ ਵਿਲੇਜ਼ ਡਿਵੈਲਪਮੈਂਟ ਸੁਸਾਇਟੀ ਸਹਿਜੋਵਾਲ, ਬਲਵਿੰਦਰ ਕੌਰ ਬਹਿਲ ਰਿਟਾ. ਸੀਨੀਅਰ ਅਸਿਸਟੈਂਟ ਇੰਸਟੀਚਿਊਟ ਹੈਲਥ ਤੇ ਫੈਮਿਲੀ ਵੈੱਲਫੇਅਰ ਪੰਜਾਬ, ਕੁਲਵਰਨ ਸਿੰਘ ਲਵਲੀ ਉੱਘੇ ਬਿਜ਼ਨਸਮੈਨ ਅਤੇ ਸਮਾਜ ਸੇਵਕ, ਜੋਗਿੰਦਰ ਸਿੰਘ ਖ਼ਾਲਸਾ ਬੋਰਡ ਮੈਂਬਰ ਅੰਮਿ੍ਤ ਧਾਰਾ ਐਫ.ਪੀ.ਓ ਭੂੰਗਾ, ਹਰਦੇਵ ਕੌਰ ਧਾਰਮਿਕ ਆਗੂ, ਸੰਤੋਖ ਕੌਰ ਕਾਹਲੋਂ ਬੋਰਡ ਮੈਂਬਰ ਅੰਮਿ੍ਤ ਧਾਰਾ ਐਫ.ਪੀ.ਓ. ਭੂੰਗਾ ਆਦਿ ਨੇ ਰੁੱਖਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਨਵਦੀਪ ਕੌਰ ਸੀ.ਈ.ਓ. ਹਰਿਆਲੀ ਐਫ.ਪੀ.ਓ., ਸੁਮਨਾ ਦੇਵੀ ਸੀ.ਈ.ਓ. ਕੰਡੀ ਐਫ.ਪੀ.ਓ, ਰਾਜਨ ਏ.ਸੀ.ਈ.ਓ. ਸ਼ਿਵਾਲਿਕ ਐਫ.ਪੀ.ਓ., ਰਜਤ ਏ.ਸੀ.ਈ.ਓ. ਹਰਿਆਲੀ ਐਫ.ਪੀ.ਓ, ਸਾਹਿਲ ਏ.ਸੀ.ਈ.ਓ. ਕੰਢੀ ਐਫ.ਪੀ.ਓ, ਦਮਨਪ੍ਰੀਤ ਕੌਰ, ਜਸਦੀਪ ਸਿੰਘ ਕਾਹਲੋਂ, ਮਨਕੀਰਤ ਸਿੰਘ ਕਾਹਲੋਂ, ਸਮਨਜੋਤ ਕੌਰ ਬੋਰਡ ਮੈਂਬਰ ਕੰਢੀ ਐਫ.ਪੀ.ਓ ਦਸੂਹਾ ਆਦਿ ਹਾਜ਼ਰ ਸਨ |