ਨੁਸ਼ਹਿਰਾ ਪੱਤਰ, 20 ਜੂਨ (ਗੁਰਜੀਤ ਸਿੰਘ ਭੰਮਰਾ)-ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ ਦਾ ਨੌਸ਼ਹਿਰਾ ਪੱਤਣ ਦੇ ਸਾਬਕਾ ਸਰਪੰਚ ਬਲਬੀਰ ਸਿੰਘ ਟੀਟਾ ਦੇ ਘਰ ਪਿੰਡ ਤੱਗੜ ਕਲਾਂ ਦੇ ਸਰਪੰਚ ਪ੍ਰਦੀਪ ਕੁਮਾਰ ਗੋਲਡੀ ਅਤੇ ਪਿੰਡ ਭੱਟੀਆਂ ਜੱਟਾਂ ਦੇ ਸਰਪੰਚ ਰਿੰਕੂ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਨੌਜਵਾਨਾਂ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਸਰਪੰਚ ਪ੍ਰਦੀਪ ਕੁਮਾਰ ਗੋਲਡੀ ਨੇ ਕਿਹਾ ਕਿ ਸਰਬਜੋਤ ਸਾਬੀ ਦੇ ਕਾਂਗਰਸ 'ਚ ਸ਼ਮੂਲੀਅਤ ਕਰਨ ਨਾਲ ਮੁਕੇਰੀਆਂ ਹਲਕੇ ਅੰਦਰ ਕਾਂਗਰਸ ਨੂੰ ਮਜ਼ਬੂਤੀ ਮਿਲੀ ਹੈ ਕਿਉਂਕਿ ਵਰਕਰ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਰਬਜੋਤ ਸਾਬੀ ਆਪਣੇ ਸਾਥੀਆਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹਦੇ ਹਨ | ਗੋਲਡੀ ਨੇ ਕਿਹਾ ਕਿ ਵਰਕਰਾਂ ਦੇ ਉਤਸ਼ਾਹ ਤੋਂ ਇੱਕ ਗੱਲ ਸਪਸ਼ਟ ਹੈ ਕਿ ਆਉਣ ਵਾਲਾ ਸਮਾਂ ਕਾਂਗਰਸ ਦਾ ਹੈ | ਇਸ ਮੌਕੇ ਰਿੰਕੂ ਸਰਪੰਚ ਭਾਟੀਆ ਰਾਜਪੂਤਾ, ਬਲਬੀਰ ਸਿੰਘ ਟੀਟਾ, ਨੰਬਰਦਾਰ ਬਲਜੀਤ ਸਿੰਘ ਨੀਟਾ, ਲਖਬੀਰ ਸਿੰਘ ਮਾਨਾ, ਅਨਿਲ ਠਾਕੁਰ ਮਾਨਸਰ, ਕੁਲਬੀਰ ਸਿੰਘ ਬੱਬਾ ਘਸੀਟਪੁਰ, ਸ਼ੀਲੂ ਫੁਰੀਕਾ, ਢਿੱਲੋਂ ਕਾਲਾਮੰਝ, ਜੋਬਨ ਪਪੀਨਾ, ਸਾਹਿਲ, ਬਿੱਲਾ ਤੂਰਾ, ਲਾਲੀ ਜੱਟ, ਗੋਪੀ ਨੰਬਰਦਾਰ, ਅਬੂ ਫੁਰੀਕਾ, ਰਾਜਾ ਡੋਗਰਾ, ਕੇਤਨ, ਕਾਲੀ ਜੱਗੀ, ਵਿਸ਼ਾਲ ਠਾਕੁਰ, ਵਿਕਾਸ ਆਦਿ ਵੀ ਮੌਜੂਦ ਸਨ |