17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਰੱਕੜੀ ਪੀਰ ਬਾਬਾ ਦਰਬਾਰ ਵਿਖੇ ਮੇਲਾ ਕਰਵਾਇਆ <br/>

ਅਜੀਤ ਡੈਸਕ 21-06-2025
ਤਲਵਾੜਾ, 20 ਜੂਨ (ਮਹਿਤਾ)- ਪੀਰ ਬਾਬਾ ਮਲਕਾਨੀ ਸ਼ਾਹ ਰੱਕੜੀ ਵਿਖੇ ਸਾਲਾਨਾ ਅਤੁੱਟ ਲੰਗਰ ਅਤੇ ਮੇਲਾ ਕਰਵਾਇਆ ਗਿਆ ਜਿਸ 'ਚ ਬਾਬਾ ਬਖ਼ਸ਼ੀਸ਼ ਸਿੰਘ ਦੀ ਯੋਗ ਅਗਵਾਈ ਵਿਚ ਭਗਤ ਜਨ ਪੀਰ ਬਾਬਾ ਦੀ ਦਰਗਾਹ 'ਤੇ ਸ਼ੀਰ ਝੁਕਾ ਕੇ ਨਤਮਸਤਕ ਹੋਏ | ਇਸ ਮੌਕੇ ਬਹੁਤ ਸਾਰੇ ਭਗਤਾਂ ਨੇ ਇੱਛਾਵਾਂ ਪੂਰੀ ਹੋਣ 'ਤੇ ਝੰਡੀ ਦੀ ਰਸਮ ਅਦਾ ਕੀਤੀ | ਇਸ ਮੇਲੇ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰੁਣ ਡੋਗਰਾ ਮਿਕੀ ਸਾਬਕਾ ਵਿਧਾਇਕ ਦਸੂਹਾ ਨੇ ਵੀ ਆਪਣੀ ਹਾਜ਼ਰੀ ਲਗਵਾਈ | ਸ੍ਰੀ ਡੋਗਰਾ ਨੇ ਪ੍ਰਬੰਧਕੀ ਕਮੇਟੀ ਨੂੰ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਇਹ ਮੇਲੇ ਲੋਕਾਂ 'ਚ ਆਪਸੀ ਪ੍ਰੇਮ ਅਤੇ ਭਾਈਚਾਰੇ ਨੂੰ ਬੜ੍ਹਾਵਾ ਦਿੰਦੇ ਹਨ | ਇਸ ਮੌਕੇ ਮਹੰਤ ਰਾਜ ਗਿਰੀ ਨੇ ਵੀ ਸੰਗਤ ਨੂੰ ਆਸ਼ੀਰਵਾਦ ਦਿੱਤਾ | ਇਨ੍ਹਾਂ ਦੋਨਾਂ ਸ਼ਖ਼ਸੀਅਤਾਂ ਨੂੰ ਬਾਬਾ ਬਖ਼ਸ਼ੀਸ਼ ਸਿੰਘ ਅਤੇ ਕਮੇਟੀ ਮੈਂਬਰਾਂ ਨੇ ਸਨਮਾਨਿਤ ਕੀਤਾ | ਇਸ ਮੌਕੇ ਸਾਬਕਾ ਸਰਪੰਚ ਪ੍ਰਭਾਤ ਹੈਪੀ, ਡੀ. ਐੱਸ. ਪੀ. ਮੁਲਤਾਨ ਸਿੰਘ, ਚੌਧਰੀ ਕਮਲ, ਪ੍ਰਕਾਸ਼ ਸਿੰਘ ਡਡਵਾਲ ਆਦਿ ਤੋਂ ਇਲਾਵਾ ਸਮੂਹ ਰੱਕੜੀ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਹੀਦ ਬਾਬਾ ਕਰਮ ਸਿੰਘ ਦੀ ਯਾਦ 'ਚ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਸਰਬਜੋਤ ਸਾਬੀ ਦੀ ਸ਼ਮੂਲੀਅਤ ਨਾਲ ਕਾਂਗਰਸ ਹਲਕੇ 'ਚ ਹੋਈ ਹੋਰ ਮਜ਼ਬੂਤ-ਸਰਪੰਚ ਗੋਲਡੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।