17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਰੈੱਡ ਕਰਾਸ ਪੀੜਤਾਂ ਨੂੰ ਰਾਹਤ ਪਹੁੰਚਾਉਣ ਵਾਲਾ ਅਦਾਰਾ ਨਾ ਕਿ ਇਮਾਰਤ ਅੰਦਰ ਏ.ਟੀ.ਐਮ. ਲਗਾਉਣ ਵਾਲਾ-ਧੀਮਾਨ <br/>

ਅਜੀਤ ਡੈਸਕ 21-06-2025
ਹੁਸ਼ਿਆਰਪੁਰ, 20 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਿਸ਼ਵ ਪੱਧਰ 'ਤੇ ਰੈੱਡ ਕਰਾਸ ਅਦਾਰਿਆਂ ਦੀ ਅਹਿਮ ਲੋਕ ਭਲਾਈ ਵਾਲੀ ਭੂਮਿਕਾ ਨੂੰ ਨਕਾਰਿਆ ਨਹੀਂ ਜਾ ਸਕਦਾ | ਇਸ ਸੰਬੰਧ 'ਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਜ਼ਿਲ੍ਹਾ ਰੈੱਡ ਕਰਾਸ ਵਲੋਂ ਆਪਣੀ ਹੀ ਇਮਾਰਤ ਦੇ ਅੰਦਰ ਲੱਗੇ ਏ.ਟੀ.ਐਮ. ਨੂੰ ਪੁੱਟ ਕੇ ਨਾਲ ਦੀ ਇਮਾਰਤ 'ਚ ਲਗਾਉਣ ਅਤੇ ਵਾਰ-ਵਾਰ ਪੈਸੇ ਦੀ ਵਰਤੋਂ ਕਰਕੇ ਇਮਾਰਤ ਤੋੜਨ ਅਤੇ ਉਸ ਅੰਦਰ ਵਪਾਰਕ ਗਤੀਵਿਧੀਆਂ ਨੂੰ ਤਰਜੀਹ ਦੇਣ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਲੋਕਾਂ ਵਲੋਂ ਦਿੱਤੀ ਜਾਂਦੀ ਸਹਾਇਤਾ ਦਾ ਇਕ-ਇਕ ਪੈਸਾ ਅਤਿ-ਕੀਮਤੀ ਹੈ | ਦੇਸ਼ ਹਾਲੇ ਐਨਾ ਅਮੀਰ ਨਹੀਂ ਹੋਇਆ ਕਿ ਇਮਾਰਤਾਂ ਨੂੰ ਵਾਰ-ਵਾਰ ਤੋੜ ਕੇ ਬਣਾਇਆ ਜਾ ਸਕੇ | ਇਮਾਰਤ ਨਾਲੋਂ ਵੱਧ ਮਹੱਤਤਾ ਪੀੜਤ ਮਨੁੱਖ ਦੀ ਹੈ | ਉਨ੍ਹਾਂ ਕਿਹਾ ਕਿ ਇਮਾਰਤ ਦੇ ਅੰਦਰ ਏ.ਟੀ.ਐਮ. ਲਗਾਉਣਾ ਹੀ ਗਲਤ ਸੀ, ਉਸ ਦੀ ਥਾਂ ਤਾਂ ਇਕ ਫ਼ਸਟ-ਏਡ ਸੈਂਟਰ ਬਣਨਾ ਚਾਹੀਦਾ ਸੀ ਤਾਂ ਜੋ ਉਸ ਦਾ ਗਰੀਬ ਲੋਕਾਂ ਨੂੰ ਸਹਾਇਤਾ ਕਰਨ ਵਿਚ ਲਾਭ ਮਿਲਦਾ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਰੈੱਡ ਕਰਾਸ ਲਈ ਫ਼ੰਡ ਦੇ ਪੱਕੇ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਦਾਨ ਦੇਣ ਵਾਲਿਆਂ 'ਤੇ ਵੀ ਇਕੱਲਾ ਨਿਰਭਰ ਨਾ ਹੋਇਆ ਜਾਵੇ | ਸਰਕਾਰ ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਵੀ ਤੁਰੰਤ ਬਲੱਡ ਬੈਂਕ ਲਈ ਗ੍ਰਾਂਟ ਜਾਰੀ ਕਰੇ ਤੇ ਉਸ ਨੂੰ ਰੈੱਡ ਕਰਾਸ ਦੇ ਅਧੀਨ ਰੱਖਿਆ ਜਾਵੇ | ਧੀਮਾਨ ਨੇ ਦੱਸਿਆ ਕਿ ਇਸੇ ਤਰ੍ਹਾਂ ਅਪਾਹਜ ਵਿਅਕਤੀਆਂ ਲਈ ਟਰਾਈਸਾਈਕਲ ਤੁਰੰਤ ਦਿੱਤੇ ਜਾਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਰੈੱਡ ਕਰਾਸ ਕੋਲ ਐਮਰਜੈਂਸੀ ਹਾਲਾਤਾਂ 'ਚ ਬਲੱਡ ਸਟੋਰੇਜ ਆਪਣਾ ਯੂਨਿਟ ਵੀ ਨਹੀਂ ਹੈ, ਜੋ ਹੋਣਾ ਚਾਹੀਦਾ ਹੈ ਤੇ ਲੋਕ ਆਪਣਾ ਸਮੇਂ ਸਿਰ ਖੂਨ ਵੀ ਦਾਨ ਕਰ ਸਕਣ | ਧੀਮਾਨ ਨੇ ਕਿਹਾ ਕਿ ਰੈੱਡ ਕਰਾਸ ਦੀਆਂ ਅਨੇਕਾਂ ਸਮਾਜਿਕ ਡਿਊਟੀਆਂ ਹਨ, ਜੋ ਨਹੀਂ ਨਿਭਾਈਆਂ ਜਾ ਰਹੀਆਂ | ਉਨ੍ਹਾਂ ਕਿਹਾ ਕਿ ਰੈੱਡ ਕਰਾਸ ਸੰਸਥਾ ਦੇਸ਼ ਦੀ ਮਹੱਤਵ ਪੂਰਨ ਹੈ, ਇਸ 'ਚ ਕਿਸੇ ਵੀ ਰਾਜਨੀਤੀਵਾਨ ਦੀ ਦਖ਼ਲ-ਅੰਦਾਜ਼ੀ ਨਹੀਂ ਹੋਣੀ ਚਾਹੀਦੀ | ਧੀਮਾਨ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਹਰ ਤਹਿਸੀਲ ਪੱਧਰ 'ਤੇ ਰੈੱਡ ਕਰਾਸ ਦੇ ਦਫ਼ਤਰ ਜਲਦੀ ਖੋਲ੍ਹੇ ਜਾਣ ਅਤੇ ਸਾਰੇ ਬਲਾਕਾਂ 'ਚ ਰੈੱਡ ਕਰਾਸ ਦੇ ਟੈਲੀਫ਼ੋਨ ਨੰਬਰ ਡਿਸਪਲੇ ਕਰਵਾਏ ਜਾਣ | ਇਸ ਤੋਂ ਇਲਾਵਾ ਹਰ ਸਾਲ ਰੈੱਡ ਕਰਾਸ ਨੂੰ ਘੱਟੋ ਘੱਟ ਸਾਲਾਨਾ 10 ਕਰੋੜ ਰੁਪਏ ਜਾਰੀ ਕੀਤੇ ਜਾਣ |

ਪਿਛਲੀ ਖ਼ਬਰ ਸਾਬਕਾ ਸਰਪੰਚ ਕਾਬਲ ਸਿੰਘ ਭੂਲਪੁਰ ਨੂੰ ਸਦਮਾ, ਛੋਟੇ ਭਰਾ ਦਾ ਦਿਹਾਂਤ, ਸਸਕਾਰ ਕੱਲ੍ਹ <br/> ਅਗਲੀ ਖ਼ਬਰ ਡੀ.ਸੀ. ਨੇ ਜੰਗ ਵਰਗੀਆਂ ਸਥਿਤੀਆਂ 'ਚ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਕਰਮਚਾਰੀਆਂ ਦਾ ਕੀਤਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।