ਮਿਆਣੀ, 20 ਜੂਨ (ਹਰਜਿੰਦਰ ਸਿੰਘ ਮੁਲਤਾਨੀ)-ਕਾਂਗਰਸੀ ਆਗੂ ਸਾਬਕਾ ਸਰਪੰਚ ਕਾਬਲ ਸਿੰਘ ਭੂਲਪੁਰ ਨੂੰ ਉਦੋਂ ਭਾਰੀ ਸਦਮਾ ਲੱਗਿਆ ਜਦੋਂ ਉਨ੍ਹਾਂ ਛੋਟਾ ਭਰਾ ਸੱਜਣ ਸਿੰਘ (54) ਦਾ ਅੱਜ ਦਿਹਾਂਤ ਹੋ ਗਿਆ | ਦਿਹਾਂਤ ਦੀ ਖ਼ਬਰ ਸੁਣਦਿਆਂ ਸਾਬਕਾ ਕੈਬਿਨਟ ਮੰਤਰੀ ਸੰਗਤ ਸਿੰਘ ਗਿਲਜੀਆਂ, ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਗਿਲਜੀਆਂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ, ਚੇਅਰਮੈਨ ਲਖਵੀਰ ਸਿੰਘ ਲੱਖੀ ਜਲਾਲਪੁਰ, ਚੇਅਰਮੈਨ ਕੁਲਜੀਤ ਸਿੰਘ ਬਿੱਟੂ, ਨੰਬਰਦਾਰ ਬਲਵਿੰਦਰ ਸਿੰਘ ਨੰਗਲੀ, ਹਰਜਿੰਦਰ ਪਾਲ ਸਿੰਘ ਜੇ.ਪੀ., ਨੰਬਰਦਾਰ ਚਰਨ ਸਿੰਘ, ਮੇਵਾ ਸਿੰਘ, ਜੋਗਾ ਸਿੰਘ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਗੁੱਜਰ, ਪ੍ਰਧਾਨ ਕਰਨੈਲ ਸਿੰਘ ਭੁੱਟੋ, ਪੰਚ ਅਜੀਤ ਸਿੰਘ, ਕੁਲਵਿੰਦਰ ਸਿੰਘ ਅਮਰੀਕਾ, ਨੰਬਰਦਾਰ ਜਸਵਿੰਦਰ ਸਿੰਘ ਸਾਬੀ, ਪੰਚ ਸਤਨਾਮ ਸਿੰਘ ਸੱਤਾ, ਸਾਬਕਾ ਸਰਪੰਚ ਭੁੱਲਾ ਸਿੰਘ ਗਿਲਜੀਆਂ, ਸਾਬਕਾ ਸਰਪੰਚ ਜਰਨੈਲ ਸਿੰਘ ਭੂਲਪੁਰ, ਬੇਟ ਖੇਤਰ ਯੂਥ ਕਾਂਗਰਸ ਦੇ ਪ੍ਰਧਾਨ ਸੰਨੀ ਸਿੰਘ ਮਿਆਣੀ, ਸਾਬਕਾ ਸਰਪੰਚ ਸੁਰਜੀਤ ਸਿੰਘ ਡੁਮਾਣਾ, ਚੇਅਰਮੈਨ ਨਿਰਮਲ ਸਿੰਘ ਚੌਹਾਣਾ, ਸਾਬਕਾ ਸਰਪੰਚ ਨਿਰਮਲ ਸਿੰਘ ਗਿਲਜੀਆਂ, ਜਸਵੀਰ ਸਿੰਘ ਪੱਪੂ, ਪ੍ਰਧਾਨ ਨਿਰੰਜਨ ਸਿੰਘ ਆਦਿ ਨੇ ਸਾਬਕਾ ਸਰਪੰਚ ਕਾਬਲ ਸਿੰਘ ਭੂਲਪੁਰ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਵਿਦੇਸ਼ ਤੋਂ ਆਉਣ ਤੋਂ ਬਾਅਦ ਸੱਜਣ ਸਿੰਘ ਦਾ 22 ਜੂਨ ਦਿਨ ਐਤਵਾਰ ਨੂੰ 10:30 ਵਜੇ ਪਿੰਡ ਭੂਲਪੁਰ ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ | 20ਐਮਯੂਕੇ10