ਨਸ਼ੀਲੇ ਪਦਾਰਥ ਅਤੇ ਡਰੱਗ ਮਨੀ ਬਰਾਮਦ, 3 ਕਾਬੂ
ਅਜੀਤ ਡੈਸਕ
22-06-2025
ਜਾਣਕਾਰੀ ਮੁਤਾਬਿਕ ਥਾਣਾ ਸਿਟੀ ਪੁਲਿਸ ਨੇ ਇਲਾਕੇ 'ਚ ਕੀਤੀ ਨਾਕਾਬੰਦੀ ਦੌਰਾਨ ਕਥਿਤ ਦੋਸ਼ੀ ਵਿਨੋਦ ਕੁਮਾਰ ਉਰਫ਼ ਵਿਨੋਦ ਵਾਸੀ ਜਵਾਰ ਜ਼ਿਲ੍ਹਾ ਊਨਾ ਅਤੇ ਨਿਸ਼ਾਂਤ ਕੁਮਾਰ ਉਰਫ਼ ਨਿਸ਼ਾਂਤ ਵਾਸੀ ਅੰਬ ਜ਼ਿਲ੍ਹਾ ਊਨਾ (ਹਿ:ਪ੍ਰ:) ਨੂੰ ਕਾਬੂ ਕਰਕੇ ਉਨ੍ਹਾਂ ਤੋਂ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ | ਜਦਕਿ ਥਾਣਾ ਮੇਹਟੀਆਣਾ ਪੁਲਿਸ ਨੇ ਇਲਾਕੇ 'ਚ ਗਸ਼ਤ ਦੌਰਾਨ ਕਥਿਤ ਦੋਸ਼ੀ ਮੁਨੀਸ਼ ਬਾਲੀ ਉਰਫ਼ ਬਾਬੂ ਵਾਸੀ ਕਾਹਰੀ ਨੂੰ ਕਾਬੂ ਕਰਕੇ ਉਸ ਤੋਂ 47 ਗ੍ਰਾਮ ਨਸ਼ੀਲਾ ਪਾਊਡਰ ਤੇ 750 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ |