ਹੁਸ਼ਿਆਰਪੁਰ, (ਬਲਜਿੰਦਰਪਾਲ ਸਿੰਘ)-ਡਾਂਸ ਵਿਜ਼ਨ ਸੰਸਥਾ ਹੁਸ਼ਿਆਰਪੁਰ ਵਲੋਂ ਸੰਸਥਾ ਦੀ ਮੁੱਖ ਸੰਚਾਲਕਾ ਸ਼ਾਇਨਾ ਪਰਮਾਰ ਦੀ ਅਗਵਾਈ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਸੰਸਥਾ ਦੀਆਂ ਸਮੂਹ ਸਿਖਿਆਰਥਣਾਂ ਨੇ ਯੋਗ ਕਿਰਿਆਵਾਂ ਕੀਤੀਆਂ | ਇਸ ਮੌਕੇ ਸ਼ਾਇਨਾ ਪਰਮਾਰ ਨੇ ਕਿਹਾ ਕਿ ਯੋਗਾ ਸਾਨੂੰ ਸਦੀਆਂ ਤੋਂ ਅਧਿਆਤਮਿਕ ਰਾਹ ਰਾਹੀਂ ਜੋੜ ਰਿਹਾ ਹੈ | ਉਨ੍ਹਾਂ ਕਿਹਾ ਕਿ ਰੁਝੇਵਿਆਂ ਭਰੇ ਜੀਵਨ 'ਚ ਇਨਸਾਨ ਸਰੀਰਕ ਦੇ ਨਾਲ-ਨਾਲ ਮਾਨਸਿਕ ਤੌਰ 'ਤੇ ਵੀ ਬਿਮਾਰ ਹੋ ਰਿਹਾ ਹੈ, ਜਿਸ ਤੋਂ ਬਚਣ ਲਈ ਸਾਨੂੰ ਰੋਜ਼ਾਨਾ ਕਸਰਤਾਂ ਅਤੇ ਯੋਗ ਆਸਣ ਕਰਨ ਦੀ ਲੋੜ ਹੈ | ਇਸ ਮੌਕੇ ਸ਼ਸ਼ੀ ਸ਼ਰਮਾ, ਨੀਨਾ ਸ਼ਰਮਾ, ਮੋਨਿਕਾ, ਬਖ਼ਸ਼ੋ ਦੇਵੀ, ਦਿਸ਼ਾ ਮਿਗਲਾਨੀ, ਨਾਇਰਾ ਸ਼ਰਮਾ, ਪ੍ਰਭਜੋਤ ਸਿੰਘ, ਸਮਰ, ਦਿਵਿਆਂਸ਼, ਅਨਿਲ ਕੁਮਾਰ, ਗਰੁਣ ਆਦਿ ਹਾਜ਼ਰ ਸਨ |